ਨਵੀਂ ਦਿੱਲੀ— ਜੇ ਤੁਹਾਡਾ ਕੁਝ ਮਿੱਠਾ ਖਾਣ ਦਾ ਮਨ ਕਰ ਰਿਹਾ ਹੈ ਤਾਂ ਅੱਜ ਅਸੀਂ ਤੁਹਾਨੂੰ ਆਲੂ ਦਾ ਹਲਵਾ ਬਣਾਉਣ ਦੀ ਆਸਾਨ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਇਸ ਨੂੰ ਬਣਾਉਣ ਵਿਚ ਬਹੁਤ ਹੀ ਘੱਟ ਸਮਾਂ ਲੱਗਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
- ਘਿਓ 70 ਗ੍ਰਾਮ
- ਉਬਲਿਆ ਹੋਏ ਮੈਸ਼ ਕੀਤੇ ਹੋਏ ਆਲੂ 350 ਗ੍ਰਾਮ
- ਖੰਡ 100 ਗ੍ਰਾਮ
- ਇਲਾਇਚੀ ਪਾਊਡਰ 1/4 ਚਮੱਚ
- ਬਾਦਾਮ 10 ਗ੍ਰਾਮ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਕ ਕੜਾਈ ਵਿਚ ਘਿਓ ਗਰਮ ਕਰੋ ਅਤੇ ਫਿਰ ਉਬਲੇ ਹੋਏ ਆਲੂ ਨੂੰ ਮੈਸ਼ ਕਰਕੇ ਪਕਾਓ।
2. ਇਸ ਨੂੰ ਭੂਰਾ ਹੋਣ ਤੱਕ ਲਗਾਤਾਰ ਹਿਲਾਉਂਦੇ ਰਹੋ ਤਾਂ ਕਿ ਇਹ ਤਲੇ 'ਤੇ ਚਿਪਕ ਨਾ ਜਾਵੇ।
3. ਫਿਰ ਇਸ ਵਿਚ ਖੰਡ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ ਅਤੇ ਪਕਾਉਂਦੇ ਰਹੋ।
4. ਜਦੋਂ ਹਲਵਾ ਘਿਓ ਛੱਡਣ ਲੱਗੇ ਤਾਂ ਸਮਝ ਲਓ ਕਿ ਇਹ ਪਕ ਗਿਆ ਹੈ ਇਸ ਤੋਂ ਬਾਅਦ ਇਸ ਵਿਚ ਇਲਾਇਚੀ ਪਾਊਡਰ ਅਤੇ ਬਾਦਾਮ ਪਾ ਕੇ ਮਿਲਾ ਲਓ।
5. ਫਿਰ ਇਸ ਨੂੰ ਗਰਮਾ-ਗਰਮ ਸਰਵ ਕਰੋ।
ਇਸ ਤਰ੍ਹਾਂ ਬਣਾਓ ਕ੍ਰਿਸਪੀ ਭਿੰਡੀ
NEXT STORY