ਜਲੰਧਰ— ਜਵਾਰ ਦੇ ਲੱਡੂ ਖਾਣ 'ਚ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਲਾਭਦਾਇਕ ਹੁੰਦੇ ਹਨ। ਇਸਨੂੰ ਬੱਚੇ ਅਤੇ ਵੱਡੇ ਦੋਨੋਂ ਹੀ ਖਾਣਾ ਬਹੁਤ ਪਸੰਦ ਕਰਦੇ ਹਨ। ਇਨ੍ਹਾਂ ਨੂੰ ਤੁਸੀਂ ਆਸਾਨੀ ਨਾਲ ਘਰ 'ਚ ਵੀ ਬਣਾ ਸਕਦੇ ਹੋ। ਆਓ ਜਾਣਦੇ ਹਾਂ ਘਰ 'ਚ ਜਵਾਰ ਦੇ ਲੱਡੂ ਬਣਾਉਣ ਦੀ ਵਿਧੀ।
ਸਮੱਗਰੀ
- 1 ਕੱਪ ਬੇਸਣ
- 2 ਕੱਪ ਜਵਾਰ ਦਾ ਆਟਾ
- 3 ਕੱਪ ਗੁੜ
- 6 ਛੋਟੇ ਚਮਚ ਘਿਓ
- 3 ਕੱਪ ਬਦਾਮ (ਕੱਟੇ ਹੋਏ)
- 1/2 ਕੱਪ ਪਾਣੀ
ਵਿਧੀ
1. ਇਕ ਪੇਨ 'ਚ ਘਿਓ ਪਾ ਕੇ ਗਰਮ ਕਰ ਲਓ ਅਤੇ ਇਸ 'ਚ ਅੱਧੇ ਬਦਾਮ ਤਲ ਲਓ ਅਤੇ ਇਸਨੂੰ ਅਲੱਗ ਰੱਖੋ।
2. ਹੁਣ ਪੈਨ 'ਚ ਅੱਧਾ ਕੱਪ ਪਾਣੀ ਅਤੇ ਗੁੜ ਪਾ ਕੇ ਚਾਸ਼ਨੀ ਬਣਾ ਲਓ।
3. ਇਸ ਚਾਸ਼ਨੀ 'ਚ ਬੇਸਣ, ਜਵਾਰ, ਲੌਗ, ਬਦਾਮ ਕੱਟੇ ਹੋਏ ਅਤੇ ਇਲਾਇਚੀ ਪਾਊਡਰ ਮਿਲਾਓ ਅਤੇ ਇਕ ਘੰਟੇ ਤੱਕ ਠੰਡਾ ਹੋਣ ਲਈ ਰੱਖ ਦਿਓ।
4. ਇਸ ਮਿਸ਼ਰਨ ਦੇ ਛੋਟੇ-ਛੋਟੇ ਲੱਡੂ ਬਣਾ ਕੇ ਬਦਾਮ ਨਾਲ ਸਜਾਓ।
5. ਜਵਾਰ ਦੇ ਲੱਡੂ ਤਿਆਰ ਹਨ। ਇਨ੍ਹਾਂ ਨੂੰ ਤੁਸੀਂ ਇਕ ਹਫਤੇ ਲਈ ਸਟੋਰ ਕਰਕੇ ਰੱਖ ਸਕਦੇ ਹੋ।
ਨੀਂਦ ਨਾ ਆਏ ਤਾਂ ਅਪਣਾਓ ਇਹ ਤਰੀਕੇ
NEXT STORY