ਜਲੰਧਰ (ਬਿਊਰੋ) - ਜਦੋ ਤੁਸੀਂ ਜਵਾਨ ਹੋ ਜਾਂਦੇ ਹੋ, ਉਸ ਸਮੇਂ ਤੁਸੀਂ ਵਿਆਹ ਦੇ ਅਰਥ ਨੂੰ ਚੰਗੀ ਤਰ੍ਹਾਂ ਸਮਝ ਲੈਂਦੇ ਹੋ। ਵਿਆਹ ਇਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਬਹੁਤ ਵੱਡਾ ਸਮਰਪਣ ਵੀ। ਵਿਆਹ ਯੋਗ ਉਮਰ ਹੋ ਜਾਣ ’ਤੇ ਤੁਹਾਡੇ ਮਾਤਾ-ਪਿਤਾ ਤੁਹਾਡੇ ਲਈ ਚੰਗੇ ਜੀਵਨ ਸਾਥੀ ਦੀ ਭਾਲ ਕਰਨੀ ਸ਼ੁਰੂ ਕਰ ਦਿੰਦੇ ਹਨ। ਉਹ ਤੁਹਾਡੇ ਵਿਆਹ ਦੀ ਚਿੰਤਾ ਵਿੱਚ ਏਨੇ ਜ਼ਿਆਦਾ ਡੁੱਬੇ ਰਹਿੰਦੇ ਹਨ ਕਿ ਉਹ ਅਨੇਕ ਵਾਰ ਤੁਹਾਡੀਆਂ ਕਮਜ਼ੋਰੀਆਂ ਤੇ ਖ਼ੂਬੀਆਂ ਤੋਂ ਵੱਖ ਹਟ ਕੇ ਚੰਗਾ ਜੀਵਨ ਸਾਥੀ ਮਿਲਦੇ ਹੀ ਤੁਹਾਡਾ ਵਿਆਹ ਤੈਅ ਕਰ ਦੇਣਾ ਚਾਹੁੰਦੇ ਹਨ।
ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ
. ਅਜਿਹੀ ਸਥਿਤੀ ਚ ਤੁਸੀਂ ਆਪਣੇ ਮਾਪਿਆਂ ਨੂੰ ਸਮਝਾ ਸਕਦੇ ਹੋ। ਉਨ੍ਹਾਂ ਨਾਲ ਤੁਸੀਂ ਆਪਣੇ ਵਿਆਹ ਦੀ ਖੁੱਲ੍ਹ ਕੇ ਗਲਬਾਤ ਕਰੋ। ਤੁਹਾਨੂੰ ਕਿਹੋ ਜਿਹਾ ਜੀਵਨ ਸਾਥੀ ਚਾਹੀਦਾ ਹੈ, ਉਸ ਬਾਰੇ ਵੀ ਤੁਸੀ ਮਾਂ-ਪਿਓ ਨੂੰ ਦੱਸ ਦਿਓ।
. ਤੁਸੀਂ ਆਪਣੀ ਦਿੜ੍ਹ ਇੱਛਾ ਬੇਝਿਜਕ ਹੋ ਕੇ ਉਨ੍ਹਾਂ ਨੂੰ ਦੱਸ ਦਿਓ। ਵਿਆਹ ਦੇ ਸੰਬੰਧ ’ਚ ਜੇਕਰ ਉਨ੍ਹਾਂ ਦੀ ਸਲਾਹ ਸਹੀ ਹੋਵੇ, ਜਾਂ ਉਨ੍ਹਾਂ ਦੇ ਮੁੰਡੇ ਦੇ ਬਾਰੇ ਸਾਰੇ ਜਾਣਕਾਰੀ ਹਾਸਲ ਕੀਤੀ ਹੋਵੇ, ਤਾਂ ਹੀ ਤੁਸੀ ਇਸ ਦੇ ਬਾਰੇ ਜਵਾਬ ਦਿਓ।
ਪੜ੍ਹੋ ਇਹ ਵੀ ਖਬਰ - ਅਜਿਹੇ ਪਤੀ-ਪਤਨੀ ਇਕ-ਦੂਜੇ ਨੂੰ ਕਰਦੇ ਹਨ ਬਹੁਤ ‘ਪਿਆਰ’
. ਵਿਆਹ ਕਰਵਾਉਣ ਤੋਂ ਪਹਿਲਾ ਤੁਸੀਂ ਇਹ ਤੈਅ ਕਰ ਲਓ ਕਿ ਦਾਜ ਤੋਂ ਬਚ ਕੇ ਰਹਿਣਾ ਹੈ। ਇਸ ਦਾ ਕਾਰਨ ਇਹ ਹੈ ਕਿ ਅੱਜ ਜੋ ਵਿਅਕਤੀ ਦਾਜ ਦੇ ਦਮ ਤੇ ਹੀ ਤੁਹਾਡੇ ਨਾਲ ਰਿਸ਼ਤਾ ਜੋੜਨਾ ਚਾਹੁੰਦਾ ਹੈ, ਉਹ ਵਿਆਹ ਤੋਂ ਬਾਅਦ ਤੁਹਾਨੂੰ ਦਾਜ ਲਿਆਉਣ ਲਈ ਤੰਗ ਕਰ ਸਕਦਾ ਹੈ। ਉਹ ਵਿਅਕਤੀ ਦਾਜ ਦੀ ਮੰਗ ਨੂੰ ਲੈ ਕੇ ਤੁਹਾਡੀ ਜਾਨ ਦਾ ਦੁਸ਼ਮਣ ਵੀ ਬਣ ਸਕਦਾ ਹੈ।
ਪੜ੍ਹੋ ਇਹ ਵੀ ਖਬਰ - ਰਸੋਈ ’ਚ ਕੰਮ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਜਾਣੋ ਕਿਉਂ
. ਇਕ ਮਾਅਨੇ ਵਿਚ ਸਮਝੌਤਾਵਾਦ ਜ਼ਰੂਰ ਬਣੋ। ਆਚਰਣ, ਸਿਹਤਮੰਦ ਤੇ ਆਤਮਨਿਰਭਰ ਵਰ ਦਾ ਮਾਪਦੰਡ ਹੋਣਾ ਚਾਹੀਦਾ ਹੈ ਪਰ ਪਰੀ ਕਥਾ ਦੀ ਨਾਇਕਾ ਬਣ ਕੇ ਉੱਚੇ ਸੁਪਨੇ ਦੇਖਣਾ ਸਮੇਂ ਦੇ ਹਿਸਾਬ ਨਾਲ ਗਲਤ ਵੀ ਹੋ ਸਕਦੇ ਹਨ। ਇਹ ਵੀ ਜ਼ਰੂਰੀ ਨਹੀਂ ਕਿ ਦੌਲਤ ਵਾਲਾ ਵਿਅਕਤੀ ਚੰਗੇ ਆਚਰਣ ਦਾ ਹੀ ਹੋਵੇ।
. ਤੁਸੀਂ ਆਪਣੀ ਸਿੱਖਿਆ, ਉਮਰ, ਸਿਹਤ ਆਦਿ ਇਨ੍ਹਾਂ ਸਭ ਨੂੰ ਲੈ ਕੇ ਝੂਠ ਬੋਲਣ ਦਾ ਮਨ ਨਾ ਬਣਾਓ। ਅਜਿਹਾ ਕਰਕੇ ਜ਼ਿਆਦਾ ਸਮੇਂ ਤੱਕ ਕਿਸੇ ਦੇ ਦਿਲ ’ਤੇ ਰਾਜ ਕੀਤਾ ਜਾ ਸਕਦਾ। ਜੇਕਰ ਘਰ ਵਿਚ ਕੋਈ ਗ਼ਲਤ ਜਾਣਕਾਰੀ ਦੇ ਰਿਹਾ ਹੈ ਤਾਂ ਤੁਸੀਂ ਇਸ ਦਾ ਵਿਰੋਧ ਕਰੋ।
ਪੜ੍ਹੋ ਇਹ ਵੀ ਖਬਰ - ਵਿਆਹ ਤੋਂ ਬਾਅਦ ਸਹੁਰੇ ਘਰ ਰਾਜ ਕਰਦੀਆਂ ਹਨ ਇਹ ਕੁੜੀਆਂ, ਨਹੀਂ ਹੁੰਦੀ ਕਿਸੇ ਚੀਜ਼ ਦੀ ਕਮੀ
. ਵਿਅਕਤੀ ਪਰਵਾਰਿਕ ਪਿਠਭੂਮੀ ਅਤੇ ਮੰਗਾਂ ਜਾਣਨ ਤੋਂ ਬਾਅਦ ਹੀ ਅੱਗੇ ਕਦਮ ਵਧਾਓ। ਉਸ ਦੇ ਸਾਹਮਣੇ ਜ਼ਰੂਰ ਜਾਓ ਪਰ ਸ਼ੋਅ ਪੀਸ ਬਣ ਕੇ ਨਹੀਂ।
. ਮਾਤਾ-ਪਿਤਾ, ਭਰਾ-ਭੈਣ ਆਦਿ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਾਲ ਰੱਖੋ। ਵਰ ਪੱਖ ਨੂੰ ਆਪਣੀ ਸਥਿਤੀ ਦੱਸ ਦਿਓ। ਬਦਲੇ ਹੋਏ ਮਾਹੌਲ ਵਿੱਚ ਕੁੜੀ ਤੋਂ ਵੀ ਉਮੀਦਾਂ ਕੀਤੀਆਂ ਜਾਣ ਲੱਗੀਆਂ ਹਨ।
ਪੜ੍ਹੋ ਇਹ ਵੀ ਖਬਰ -ਕੀ ਤੁਸੀਂ ਐਲੂਮੀਨੀਅਮ ਦੇ ਭਾਂਡੇ ’ਚ ਖਾਣਾ ਪਕਾ ਰਹੇ ਹੋ ਤਾਂ ਹੋ ਜਾਵੋ ਸਾਵਧਾਨ, ਜਾਣੋ ਕਿਉਂ
. ਇਹ ਸੋਚ ਕੇ ਨਾ ਚੱਲੋ ਕਿ ਮਾਤਾ-ਪਿਤਾ ਸਭ ਕੁਝ ਵੇਚ ਕੇ ਵੀ ਪੈਸਾ ਇਕੱਠਾ ਕਰਨ ਨੂੰ ਮਜ਼ਬੂਰ ਹਨ। ਤੁਸੀਂ ਜਮ ਕੇ ਮਸਤੀ ਕਰਨ ਲਈ ਆਜ਼ਾਦ ਹੋ, ਖਰੀਦਦਾਰੀ ਅਤੇ ਫੈਸ਼ਨ ਦੇ ਨਾਂਅ ’ਤੇ ਵਰ ਪੱਖ ਨੂੰ ਆਕਰਸ਼ਿਤ ਕਰਨ ਲਈ।
. ਤੁਸੀਂ ਆਤਮ-ਨਿਰਭਰ ਹੋ ਤਾਂ ਤੁਸੀਂ ਇਹ ਮੰਨ ਕੇ ਚਲੋ ਕਿ ਵਿਆਹ ਉਪਰੰਤ ਘਰ ਚਲਾਉਣ ਵਿਚ ਤੁਹਾਡੀ ਵੀ ਜ਼ਿੰਮੇਵਾਰੀ ਹੋਵੇਗੀ। ਤੁਸੀਂ ਘੱਟ ਕਮਾ ਕੇ ਵੀ ਮੁੰਡੇ ਨੂੰ ਤਰਜੀਹ ਦੇ ਸਕਦੇ ਹੋ।
ਪੜ੍ਹੋ ਇਹ ਵੀ ਖਬਰ - ਪੰਜਾਬ ਦੇ ਕਿਸਾਨਾਂ ਲਈ ਅਹਿਮ ਖ਼ਬਰ, ਸਰਕਾਰ ਨੇ ਜਾਰੀ ਕੀਤਾ ਇਹ ਹੁਕਮ
. ਤੁਸੀ ਸਰੀਰਕ ਤੇ ਮਾਨਸਿਕ ਰੂਪ ਨਾਲ ਪਤੀ ਦੇ ਘਰ ਪਰਿਵਾਰ ਨੂੰ ਸੰਭਾਲਣ ਦੇ ਕਾਬਲ ਆਤਮ-ਵਿਸ਼ਵਾਸ ਜੁਟਾ ਕੇ ਹੀ ਬਣ ਸਕਦੇ ਹੋ।
. ਆਪਣੀਆਂ ਵਿਸ਼ੇਸ਼ ਉਮੀਦਾਂ, ਕਰੀਅਰ, ਸ਼ੌਕ ਆਦਿ ਦੀ ਜਾਣਕਾਰੀ ਸਾਹਮਣੇ ਵਾਲੇ ਨੂੰ ਜ਼ਰੂਰ ਦਿਓ, ਕਿਉਂਕਿ ਇਸ ਤਰ੍ਹਾਂ ਅੱਗੇ ਚੱਲ ਕੇ ਤਾਲਮੇਲ ਬੈਠੇਗਾ।
ਰਸੋਈ ’ਚ ਕੰਮ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਜਾਣੋ ਕਿਉਂ
NEXT STORY