ਮੁੰਬਈ— ਮਾਂ ਅਤੇ ਬੱਚੇ ਦਾ ਰਿਸ਼ਤਾ ਦੁਨੀਆ ਦੇ ਸਾਰੇ ਰਿਸ਼ਤਿਆਂ ਤੋਂ ਪਵਿੱਤਰ ਮੰਨਿਆ ਜਾਂਦਾ ਹੈ। ਇੱਕ ਔਰਤ ਜਦੋਂ ਮਾਂ ਬਣਦੀ ਹੈ ਤਾਂ ਉਹ ਸੰਪੂਰਨ ਹੋ ਜਾਂਦੀ ਹੈ। ਜਿਸ ਦਿਨ ਇੱਕ ਨੰਨੀ ਪਰੀ ਉਨ੍ਹਾਂ ਦੀ ਕੁੱਖ ਚੋਂ ਜਨਮ ਲੈਦੀ ਹੈ ਤਾਂ ਇੱਕ ਔਰਤ ਖੁਦ 'ਤੇ ਗਰਭ ਮਹਿਸੂਸ ਕਰਦੀ ਹੈ ਕਿਉਂਕਿ ਇੱਕ ਧੀ ਦੇ ਰੁਪ 'ਚ ਉਸ ਨੇ ਫਿਰ ਤੋ ਖੁਦ ਨੂੰ ਜਨਮ ਦਿੱਤਾ। ਇੱਕ ਧੀ ਦੇ ਰੂਪ 'ਚ ਉਹ ਆਪਣਾ ਬਚਪਨ ਫਿਰ ਤੋਂ ਜਿਉਂਦੀ ਹੈ।
1. ਵਧੀਆ ਦੋਸਤ
ਇਸ ਪਿਆਰੇ ਜਿਹੇ ਰਿਸ਼ਤੇ 'ਚ ਕਈ ਮਧੁਰ ਅਹਿਸਾਸ ਲੁੱਕੇ ਹੁੰਦੇ ਹਨ। ਮਾਂ ਅਤੇ ਬੇਟੀ ਚੰਗੀਆਂ ਦੋਸਤ ਵੀ ਹੁੰਦੀਆਂ ਹਨ, ਦੋਨੋ ਆਪਣੀ ਹਰ ਛੋਟੀ ਤੋਂ ਛੋਟੀ ਤੋਂ ਗੱਲ ਇੱਕ ਦੂਸਰੇ ਨਾਲ ਸਾਂਝੀ ਕਰਦੀਆਂ ਹਨ। ਦੋਨਾ 'ਚ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਉਹ ਇੱਕ ਦੂਜੇ ਲਈ ਤੜਫ ਉੱਠ ਦੀਆਂ ਹਨ।
2. ਅਨਮੋਲ ਰਿਸ਼ਤਾ
ਮਾਂ ਅਤੇ ਧੀ ਦਾ ਰਿਸ਼ਤਾ ਦੁਨੀਆ ਦੇ ਸਾਰੇ ਰਿਸ਼ਤਿਆਂ ਨਾਲੋ ਅਨਮੋਲ ਹੁੰਦਾ ਹੈ। ਜਦੋਂ ਨੰਨੀ ਪਰੀ ਚੱਲਣਾ ਸ਼ੁਰੂ ਕਰਦੀ ਹੈ, ਤਾਂ ਉਸਦਾ ਮਾਸੂਮ ਜਿਹਾ ਹਾਸਾ ਅਤੇ ਉਸਦੇ ਖੇਡਣ ਦੇ ਤਰੀਕੇ 'ਚ ਮਾਂ ਆਪਣਾ ਬਚਪਨ ਦੇਖਦੀ ਹੈ।
3. ਗੁਰੂ
ਧੀ ਦਾ ਪਹਿਲਾਂ ਗੁਰੂ ਉਸਦੀ ਮਾਂ ਹੁੰਦੀ ਹੈ। ਧੀ ਨੂੰ ਚੰਗੇ ਸੰਸਕਾਰ ਉਸ ਦੀ ਮਾਂ ਤੋ ਹੀ ਮਿਲਦੇ ਹਨ। ਮਾਂ ਆਪਣੀ ਧੀ ਨੂੰ ਜਿੰਦਗੀ 'ਚ ਆਉਣ ਵਾਲੀਆਂ ਸਾਰੀਆਂÎ ਪਰੇਸ਼ਾਨੀਆਂ ਨਾਲ ਲੜਨਾਂ ਵੀ ਸਿਖਾਉਂਦੀ ਹੈ।
4. ਬੁਢਾਪੇ ਦਾ ਸਹਾਰਾ
ਅੱਜ ਦੀ ਧੀ ਪੜੀ ਲਿਖੀ ਅਤੇ ਕਮਾਉਣ ਵਾਲੀ ਹੈ, ਉਹ ਪੁੱਤ ਨਾਲੋ ਵੱਧ ਤੇ ਮਾਂ ਪਿਓ ਦੇ ਬੁਢਾਪੇ ਦਾ ਸਹਾਰਾ ਬਣ ਰਹੀ ਹੈ। ਮਾਂ ਪਿਓ ਦੇ ਹਰ ਸੁੱਖ-ਦੁੱਖ 'ਚ ਕੰਮ ਆਉਦੀ ਹੈ। ਸੱਚ ਕਹੀਏ ਤਾਂ ਜਿਸ ਘਰ 'ਚ ਧੀ ਹੁੰਦੀ ਹੈ ਉਸ ਘਰ 'ਚ ਪਰਮਾਤਮਾ ਦਾ ਵਾਸ ਹੁੰਦਾ ਹੈ।
'LFW 2018 ' ਰੈਂਪ 'ਤੇ ਨਜ਼ਰ ਆਇਆ ਬਾਲੀਵੁੱਡ ਸਿਤਾਰਿਆਂ ਦਾ ਜਲਵਾ
NEXT STORY