ਇੱਕ ਵਾਰੀ ਹੀ ਨਹੀਂ, ਸਗੋਂ ਬਹੁਤ ਵਾਰੀ ਮਾਂ ਮੇਰਾ ਮੱਥਾ ਚੁੰਮਦੀ ਸੀ ਅਤੇ ਹਮੇਸ਼ਾਂ ਮਿੱਟੀ
ਨਾਲ ਮਿੱਟੀ ਹੋਈ ਰਹਿੰਦੀ ਸੀ । ਉਹ ਜੇਠ, ਹਾੜ ਦੀਆਂ ਧੁੱਪਾਂ ਵਿੱਚ ਬੈਠ ਰੋਟੀਆਂ ਬਣਾਉਂਦੀ ਸੀ। ਮਾਂ ਨੂੰ ਧੁੱਪ ਦਾ ਬਿਲਕੁਲ ਵੀ ਖਿਆਲ ਨਹੀਂ ਹੁੰਦਾ ਸੀ ਅਤੇ ਫਿਰ ਉਹ ਪਾਥੀਆਂ ਪੱਥਣ ਲੱਗ ਜਾਂਦੀ ਸੀ। ਮਾਂ ਆਪਣੇ ਬੱਚਿਆਂ ਨੂੰ ਦਿਲੋਂ ਬੇਹਦ ਪਿਆਰ ਕਰਦੀ ਹੈ। ਮਾਂ ਆਪਣੇ ਤੋਂ ਜਿਆਦਾ
ਬੱਚਿਆਂ ਲਈ ਰੱਬ ਤੋਂ ਦੁਆਵਾਂ ਮੰਗਦੀ ਹੈ। ਮੈਂ ਆਪਣੀ ਮਾਂ ਦੇ ਇਕੱਲੇ-ਇਕੱਲੇ ਫਰਜ਼ਾਂ ਨੂੰ
ਯਾਦ ਕਰਦਾ ਹਾਂ। ਜਦੋਂ ਮੇਰੀ ਮਾਤਾ ਜੀ ਬੀਮਾਰ ਸਨ ਤਾਂ ਫਿਰ ਵੀ ਉਹ ਮੇਰੇ ਲਈ ਸਭ ਕੁਝ ਕਰਦੀ
ਸੀ । ਮੇਰੀ ਮਾਂ ਮੈਨੂੰ ਦੁੱਖ ਵਿੱਚ ਨਹੀਂ ਵੇਖ ਸਕਦੀ ਸੀ। ਮਾਂ ਦੇ ਵਿਹੜੇ ਵਿੱਚ ਲਾਈ ਮਿੱਟੀ ਮੀਂਹ ਆਉਣ 'ਤੇ ਏਦਾਂ ਸੁਗੰਧ ਪੈਦਾ ਕਰਦੀ ਸੀ, ਜਿਵੇਂ ਕਿ ਉਹ ਮਨ ਦੀ ਖੁਰਾਕ ਹੋਵੇ। ਜਦੋਂ ਮਾਂ ਮੈਨੂੰ ਸਕੂਲ ਜਾਣ ਲਈ ਤਿਆਰ ਕਰਦੀ ਸੀ ਤਾਂ ਉਦੋਂ ਮੇਰੇ ਰੋਟੀ ਵਾਲੇ ਡਿੱਬੇ ਵਿੱਚ ਚੂਰੀ ਦੀਆਂ ਪਿੰਨੀਆਂ ਪਾ ਦਿੰਦੀ ਸੀ। ਇਹ ਸਭ ਦੇਖ ਕੇ ਮੇਰਾ ਮਨ ਬਹੁਤ ਉਤਾਵਲਾ ਹੁੰਦਾ ਸੀ ਕਿ ਮਾਂ ਮੈਨੂੰ ਕਿੰਨਾ ਪਿਆਰ ਕਰਦੀ ਹੈ। ਫਿਰ ਜਦੋਂ ਮੈਂ ਸਕੂਲੋਂ ਘਰ ਪਰਤ ਆਉਣਾ ਤਾਂ ਮਾਂ ਨੇ ਕੋਲ ਬਿਠਾ ਕੇ ਪੜ੍ਹਾਉਣਾ। ਫਿਰ ਜੱਦੋ-ਜਹਿਦ 'ਚ ਮੈਂ ਖੇਡਣ ਚਲਾ ਜਾਂਦਾ ਸੀ ਅਤੇ ਫਿਰ ਥੋੜ੍ਹੀ ਦੇਰ ਬਾਅਦ ਚਿੱਕੜ 'ਚ ਲਿਬੜ ਕੇ ਘਰੇ ਮੁੜ ਆਉਂਦਾ ਸੀ। ਇਸ ਦੇ ਬਾਵਜੂਦ ਵੀ ਮਾਂ ਦਾ ਪਿਆਰ ਉਸੇ ਤਰ੍ਹਾਂ ਹੀ ਬਰਕਰਾਰ ਰਹਿੰਦਾ ਸੀ। ਉਹ ਘੂਰ ਵੀ ਮਿਠੀ ਜਿਹੀ ਦਿੰਦੀ ਸੀ । ਉਦੋਂ ਦਾ ਵੇਲਾ ਬਹੁਤ ਅੱਲ੍ਹੜ ਜਿਹਾ ਸੀ। ਘਰ ਵੀ ਕੱਚੀਆਂ ਇੱਟਾਂ ਦੇ ਹੀ ਸਨ ਅਤੇ ਹਰ ਘਰ ਰੁੱਖ ਹੁੰਦਾ ਸੀ। ਉਦੋਂ ਸਵੇਰ ਵੇਲੇ ਹੀ ਮੁਟਿਆਰਾਂ ਦੁੱਧ ਰਿੜਕਦੀਆਂ ਸਨ । ਇਸੇ ਤਰ੍ਹਾਂ ਸ਼ਾਮ ਤਕ ਹਰ ਘਰ ਖੁਸ਼ੀ ਦਾ ਮਾਹੌਲ ਹੁੰਦਾ ਸੀ। ਦੁਪਹਿਰ ਦੇ ਸਮੇਂ ਮੁਟਿਆਰਾਂ ਤੂਤਾਂ ਹੇਠ ਬੈਠ ਕੇ ਚਾਦਰੇ, ਕਸੀਦੇ, ਸੂਹੇ ਫੁੱਲਾਂ ਨਾਲ ਫੁਲਕਾਰੀਆਂ ਸਜਾਇਆ ਕਰਦੀਆਂ ਸਨ।
ਕੀ ਤੁਹਾਨੂੰ ਪਸੰਦ ਹੈ ਕੰਗਨਾ ਦੀ ਨਵੀਂ ਦਿਖ
NEXT STORY