ਚਤਰਾ- ਝਾਰਖੰਡ ਦੇ ਚਤਰਾ ਜ਼ਿਲ੍ਹੇ 'ਚ ਇਕ ਨੌਜਵਾਨ ਨੇ ਆਪਣੀ ਮਾਂ ਦੇ ਪ੍ਰੇਮੀ ਦਾ ਕਤਲ ਕਰ ਕੇ ਲਾਸ਼ ਨੂੰ ਦਫ਼ਨਾ ਦਿੱਤਾ। ਪੁਲਸ ਨੇ ਐਤਵਾਰ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਘਟਨਾ ਇਕ ਮਹੀਨਾ ਪਹਿਲਾਂ ਲਾਵਾਲੋਂਗ ਪੁਲਸ ਸਟੇਸ਼ਨ ਖੇਤਰ ਦੇ ਅਧੀਨ ਆਉਣ ਵਾਲੇ ਤੁੰਗੁਨ ਪਿੰਡ 'ਚ ਵਾਪਰੀ ਸੀ। ਪੁਲਸ ਦੇ ਅਨੁਸਾਰ, ਮ੍ਰਿਤਕ ਦੀ ਲਾਸ਼ ਮੰਧਾਨੀਆ ਦੇ ਇਕ ਸੰਘਣੇ ਜੰਗਲ 'ਚੋਂ ਬਰਾਮਦ ਕੀਤੀ ਗਈ ਸੀ। ਸਬ-ਡਿਵੀਜ਼ਨਲ ਪੁਲਸ ਅਧਿਕਾਰੀ (ਸਿਮਰੀਆ) ਨਾਗਾਗੋਜੇ ਸ਼ੁਭਮ ਭੌਸਾਹਿਬ ਨੇ ਕਿਹਾ, "ਮੁੱਖ ਦੋਸ਼ੀ ਰਾਕੇਸ਼ ਮੁੰਡਾ, ਉਸਦੇ ਤਿੰਨ ਸਾਥੀਆਂ ਨਾਲ ਮਿਲ ਕੇ ਮੰਧਾਨੀਆ ਘਾਟੀ ਦੇ ਨੇੜੇ ਚੱਲਦੀ ਬੱਸ ਤੋਂ ਗੁੱਡੂ ਮੁੰਡਾ ਨੂੰ ਜ਼ਬਰਦਸਤੀ ਘਸੀਟ ਕੇ ਲੈ ਗਿਆ। ਦੋਸ਼ੀਆਂ ਨੇ ਗੁੱਡੂ ਦੀ ਕੁੱਟਮਾਰ ਕੀਤੀ, ਉਸ ਨੂੰ ਜੰਗਲ 'ਚ ਲੈ ਗਏ ਅਤੇ ਉਸ ਦਾ ਕਤਲ ਕਰ ਦਿੱਤਾ। ਸਬੂਤ ਮਿਟਾਉਣ ਲਈ ਲਾਸ਼ ਨੂੰ 30 ਮਾਰਚ ਨੂੰ ਉੱਥੇ ਹੀ ਦਫਨਾ ਦਿੱਤਾ ਗਿਆ।''
ਉਨ੍ਹਾਂ ਦੱਸਿਆ,''ਇਹ ਵਾਰਦਾਤ ਗੁੱਡੂ ਅਤੇ ਮੁੱਖ ਦੋਸ਼ੀ ਰਾਕੇਸ਼ ਦੀ ਮਾਂ ਵਿਚਾਲੇ ਪ੍ਰੇਮ ਸੰਬੰਧਾਂ ਨੂੰ ਲੈ ਕੇ ਹੋਏ ਵਿਵਾਦ ਕਾਰਨ ਹੋਈ।'' ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਵਲੋਂ ਲਿਖਤੀ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ 15 ਮਈ ਨੂੰ ਮਾਮਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ,''ਪੁਲਸ ਨੇ ਤਕਨੀਕੀ ਨਿਗਰਾਨੀ ਦਾ ਉਪਯੋਗ ਕਰਦੇ ਹੋਏ ਇਕ ਦੋਸ਼ੀ ਮਹੇਸ਼ ਗੰਜੂ ਦਾ ਪਤਾ ਲਗਾਇਆ ਅਤੇ ਉਸ ਨੂੰ ਗ੍ਰਿਫ਼ਤਾਰ ਕੀਤਾ। ਪੁੱਛ-ਗਿੱਛ ਦੌਰਾਨ ਉਸ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਪੁਲਸ ਨੇ ਲਾਸ਼ ਬਰਾਮਦ ਕੀਤੀ।'' ਪੁਲਸ ਨੇ ਦੱਸਿਆ ਕਿ ਚਤਰਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਵਾਸੀ ਤਿੰਨ ਦੋਸ਼ੀਆਂ ਮਹੇਸ਼, ਨਿਤੇਸ਼ ਕੁਮਾਰ ਅਤੇ ਕਮਲੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਕੇ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਮੁੱਖ ਦੋਸ਼ੀ ਰਾਕੇਸ਼ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵਿਆਹ ਪਿੱਛੇ ਢਿੱਡੋਂ ਜੰਮਿਆ ਪੁੱਤ ਹੀ ਬਣ ਗਿਆ ਜੱਲਾਦ ! ਅੱਗ ਲਾ ਕੇ ਸਾੜ'ਤੀ ਆਪਣੀ ਮਾਂ
NEXT STORY