ਮੁੰਬਈ- ਭਾਰਤੀ ਪਹਿਰਾਵੇ ’ਚ ਮੁਟਿਆਰਾਂ ਨੂੰ ਸਭ ਤੋਂ ਜ਼ਿਆਦਾ ਸੂਟ ਪਹਿਨੇ ਦੇਖਿਆ ਜਾ ਸਕਦਾ ਹੈ। ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਦੇ ਸੂਟ ਪਹਿਨਣਾ ਪਸੰਦ ਕਰਦੀਆਂ ਹਨ। ਉਥੇ ਦੂਜੇ ਪਾਸੇ ਜ਼ਿਆਦਾਤਰ ਸੂਟ ਨਾਲ ਦੁਪੱਟੇ ਹੁੰਦੇ ਹਨ ਪਰ ਮਲਟੀਕਲਰ ਦੁਪੱਟੇ ਹਮੇਸ਼ਾ ਤੋਂ ਮੁਟਿਆਰਾਂ ਦੀ ਪਸੰਦ ਰਹੇ ਹਨ।
ਇਹੋ ਕਾਰਨ ਹੈ ਕਿ ਇਹ ਦੁਪੱਟੇ ਹਮੇਸ਼ਾ ਟਰੈਂਡ ਵਿਚ ਰਹਿੰਦੇ ਹਨ। ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਪਲੇਨ ਸੂਟ ਤੋਂ ਲੈ ਕੇ ਪ੍ਰਿੰਟਿਡ ਸੂਟ ਨਾਲ ਵੀ ਮਲਟੀਕਲਰ ਦੁਪੱਟੇ ਨੂੰ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ। ਇਹ ਦੁਪੱਟੇ ਮੁਟਿਆਰਾਂ ਨੂੰ ਬਹੁਤ ਟਰੈਡੀਸ਼ਨਲ ਲੁਕ ਦਿੰਦੇ ਹਨ। ਮਲਟੀਕਲਰ ਹੋਣ ਕਾਰਨ ਇਹ ਦੁਪੱਟੇ ਹੋਰਨਾਂ ਦੁਪੱਟਿਆਂ ਨਾਲੋਂ ਵੱਖਰੇ ਅਤੇ ਸੋਹਣੇ ਹੁੰਦੇ ਹਨ। ਇਹ ਹਰ ਰੰਗ ਦੇ ਸੂਟ ਨਾਲ ਜਚਦੇ ਹਨ। ਦੂਜੇ ਪਾਸੇ ਮੁਟਿਆਰਾਂ ਨੂੰ ਜੀਨਸ-ਟਾਪ ਨਾਲ ਵੀ ਸਟਾਲ ਵਾਂਗ ਇਨ੍ਹਾਂ ਮਲਟੀਕਲਰ ਦੁਪੱਟਿਆਂ ਨੂੰ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਬਹੁਤ ਸਟਾਈਲਿਸ਼ ਲੁਕ ਦਿੰਦੇ ਹਨ।
ਮਾਰਕੀਟ ਵਿਚ ਤਰ੍ਹਾਂ-ਤਰ੍ਹਾਂ ਦੇ ਮਲਟੀਕਲਰ ਦੁਪੱਟੇ ਿਮਲ ਜਾਂਦੇ ਹਨ। ਇਨ੍ਹਾਂ ਵਿਚ ਕੁਝ ਦੁਪੱਟੇ ਲਾਈਟਵੇਟ ਹੁੰਦੇ ਹਨ ਤਾਂ ਕੁਝ ਬਹੁਤ ਹੈਵੀ ਹੁੰਦੇ ਹਨ। ਮਲਟੀਕਲਰ ਹੈਵੀ ਦੁਪੱਟਿਆਂ ਨੂੰ ਮੁਟਿਆਰਾਂ ਖਾਸ ਮੌਕਿਆਂ ’ਤੇ ਕੈਰੀ ਕਰ ਰਹੀਆਂ ਹਨ। ਦੂਜੇ ਪਾਸੇ ਲਾਈਟਵੇਟ ਦੁਪੱਟਿਆਂ ਨੂੰ ਕੈਜੁਅਲੀ ਲੈਣਾ ਪਸੰਦ ਕਰਦੀਆਂ ਹਨ। ਲਾਈਟਵੇਟ ਦੁਪੱਿਟਆਂ ਵਿਚ ਮੁਟਿਆਰਾਂ ਲਹਿਰੀਆ ਡਿਜ਼ਾਈਨ, ਡਾਟ ਡਿਜ਼ਾਈਨ, ਲਾਈਨ ਡਿਜ਼ਾਈਨ, ਜੈਪੁਰੀ ਡਿਜ਼ਾਈਨ ਤੇ ਹੋਰ ਕਈ ਡਿਜ਼ਾਈਨਾਂ ਦੇ ਦੁਪੱਿਟਆਂ ਨੂੰ ਖਰੀਦਣਾ ਪਸੰਦ ਕਰ ਰਹੀਆਂ ਹਨ।
ਇਨ੍ਹਾਂ ਮਲਟੀਕਲਰ ਦੁਪੱਟਿਆਂ ਵਿਚ ਕਈ ਰੰਗ ਹੁੰਦੇ ਹਨ ਜਿਸ ਦੇ ਕਾਰਨ ਮੁਟਿਆਰਾਂ ਇਨ੍ਹਾਂ ਨੂੰ ਆਪਣੇ ਹੋਰ ਰੰਗਾਂ ਦੇ ਸੂਟਾਂ ਨਾਲ ਮੈਚ ਕਰ ਕੇ ਕੈਰੀ ਕਰਦੀਆਂ ਹਨ। ਦੂਜੇ ਪਾਸੇ ਜਿਨ੍ਹਾਂ ਮੁਟਿਆਰਾਂ ਨੂੰ ਸਿੰਪਲ ਪਲੇਨ ਸੂਟ ਪਹਿਨਣਾ ਪਸੰਦ ਹੁੰਦਾ ਹੈ ਉਨ੍ਹਾਂ ਨੂੰ ਜ਼ਿਆਦਾਤਰ ਵ੍ਹਾਈਟ, ਬਲੈਕ, ਰੈੱਡ, ਯੈਲੋ, ਬਲਿਊ, ਆਰੇਂਜ, ਪਿੰਕ ਅਤੇ ਪਲੇਨ ਰੰਗ ਦੇ ਦੁਪੱਿਟਆਂ ਨੂੰ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ। ਕੁਝ ਮੁਟਿਆਰਾਂ ਨੂੰ ਜੈਪੁਰੀ ਮਲਟੀਕਲਰ ਦੁਪੱਟੇ ਨਾਲ ਮੈਚਿੰਗ ਝੁਮਕੇ ਅਤੇ ਜੁੱਤੀ ਪਹਿਨੇ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਦੀ ਲੁਕ ਨੂੰ ਹੋਰ ਵੀ ਜ਼ਿਆਦਾ ਸੁੰਦਰ ਬਣਾਉਂਦੇ ਹਨ।
ਜਦੋਂ ਗੋਲਡਨ ਡਰੈੱਸ 'ਚ ਬੇਹੱਦ ਖ਼ੂਬਸੂਰਤ ਨਜ਼ਰ ਆਈ ਅੰਬਾਨੀ ਪਰਿਵਾਰ ਦੀ ਛੋਟੀ ਨੂੰਹ
NEXT STORY