ਜੰਮੂ : ਭਾਰਤੀ ਪਹਿਰਾਵੇ ਵਿਚ ਮੁਟਿਆਰਾਂ ਨੂੰ ਸਭ ਤੋਂ ਜ਼ਿਆਦਾ ਸੂਟ ਪਹਿਨਣਾ ਪਸੰਦ ਹੁੰਦਾ ਹੈ। ਇਹੋ ਕਾਰਨ ਹੈ ਕਿ ਕੈਜੁਅਲ ਤੋਂ ਲੈ ਕੇ ਖਾਸ ਮੌਕਿਆਂ ’ਤੇ ਵੀ ਜ਼ਿਆਦਾਤਰ ਮੁਟਿਆਰਾਂ ਨੂੰ ਸੂਟ ਪਹਿਨੇ ਦੇਖਿਆ ਜਾ ਸਕਦਾ ਹੈ।
ਸੂਟ ਹਰ ਉਮਰ ਦੀਆਂ ਔਰਤਾਂ ਪਹਿਨਣਾ ਪਸੰਦ ਕਰਦੀਆਂ ਹਨ। ਸੂਟ ਵਿਚ ਵੀ ਮੁਟਿਆਰਾਂ ਅਤੇ ਔਰਤਾਂ ਨੂੰ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਦੇ ਸੂਟ ਪਹਿਨਣਾ ਪਸੰਦ ਹੁੰਦਾ ਹੈ। ਔਰਤਾਂ ਅਤੇ ਮੁਟਿਆਰਾਂ ਸਿੰਪਲ ਸੂਟ ਤੋਂ ਲੈ ਕੇ ਪਲਾਜ਼ੋ ਸੂਟ, ਪਲੇਅਰ ਸੂਟ, ਅਨਾਰਕਲੀ ਸੂਟ, ਫਰਾਕ ਸੂਟ, ਨਾਇਰਾ ਸੂਟ, ਪਟਿਆਲਾ ਸੂਟ, ਨੈਰੋ ਸਲਵਾਰ ਸੂਟ ਅਤੇ ਹੋਰ ਕਈ ਡਿਜ਼ਾਈਨ ਦੇ ਸੂਟ ਪਸੰਦ ਕਰ ਰਹੀਆਂ ਹਨ।
ਅੱਜਕੱਲ ਨੈਰੋ ਸਲਵਾਰ ਸੂਟ ਬਹੁਤ ਟਰੈਂਡ ਵਿਚ ਹਨ। ਨੈਰੋ ਸਲਵਾਰ ਸੂਟ ਮੁਟਿਆਰਾਂ ਨੂੰ ਬਹੁਤ ਸਟਾਈਲਿਸ਼ ਅਤੇ ਅਟ੍ਰੈਕਟਿਵ ਲੁਕ ਦਿੰਦੇ ਹਨ। ਇਸ ਸੂਟ ਵਿਚ ਸਲਵਾਰ-ਕਮੀਜ਼ ਅਤੇ ਦੁਪੱਟਾ ਹੁੰਦਾ ਹੈ। ਇਸ ਦੀ ਸਲਵਾਰ ਪੌਂਚਿਆਂ ਤੋਂ ਬਹੁਤ ਤੰਗ ਹੁੰਦੀ ਹੈ ਜਿਸ ਦੇ ਕਾਰਨ ਇਸਨੂੰ ਨੈਰੋ ਸਲਵਾਰ ਸੂਟ ਕਿਹਾ ਜਾਂਦਾ ਹੈ।
ਇਨ੍ਹਾਂ ਸੂਟਾਂ ਨੂੰ ਜੰਮੂ-ਕਸ਼ਮੀਰ, ਪੰਜਾਬ, ਦਿੱਲੀ, ਹਰਿਆਣਾ, ਚੰਡੀਗੜ੍ਹ, ਰਾਜਸਥਾਨ, ਮੁੰਬਈ ਅਤੇ ਹੋਰ ਸੂਬਿਆਂ ਦੀਆਂ ਮੁਟਿਆਰਾਂ ਵੀ ਪਹਿਨਣਾ ਪਸੰਦ ਕਰਦੀਆਂ ਹਨ। ਇਹ ਕੁਝ ਹੱਦ ਤੱਕ ਪਟਿਆਲਾ ਸੂਟ ਵਾਂਗ ਹੀ ਹੁੰਦੇ ਹਨ। ਮੁਟਿਆਰਾਂ ਇਨ੍ਹਾਂ ਸੂਟਾਂ ਨੂੰ ਸ਼ਾਪਿੰਗ, ਆਊਟਿੰਗ, ਮੰਗਣੀ, ਮਹਿੰਦੀ, ਪਾਰਟੀਆਂ ਅਤੇ ਵਿਆਹਾਂ ਵਿਚ ਵੀ ਪਹਿਨ ਰਹੀਆਂ ਹਨ।
ਪਿਆਜਾਂ ਦਾ ਰਸ ਪੀਣ ਦੇ ਫਾਇਦੇ, ਜਾਣੋ ਕਿੰਨੀ ਮਾਤਰਾ 'ਚ ਪੀਣਾ ਹੈ ਸਹੀ
NEXT STORY