ਨਵੀਂ ਦਿੱਲੀ— ਭਾਰਤੀ ਲੋਕਾਂ ਦਾ ਹੋਰ ਕਿਸੇ ਚੀਜ਼ 'ਚ ਵਿਸ਼ਵਾਸ ਹੋਵੇ ਨਾ ਹੋਵੇ ਭਗਵਾਨ 'ਚ ਵਿਸ਼ਵਾਸ ਜ਼ਰੂਰ ਹੁੰਦਾ ਹੈ। ਇਸ ਲਈ ਆਪਣੇ-ਆਪਣੇ ਧਰਮ ਮੁਤਾਬਕ ਸਾਰੇ ਮੱਥਾ ਟੇਕਣ ਜਾਂਦੇ ਹਨ।
ਜਦੋਂ ਅਸੀਂ ਕਿਸੇ ਮੰਦਰ 'ਚ ਭਗਵਾਨ ਦੇ ਦਰਸ਼ਨ ਕਰਨ ਜਾਂਦੇ ਹਾਂ ਤਾਂ ਉਸ ਮੰਦਰ ਦਾ ਪੁਜਾਰੀ ਪ੍ਰਸਾਦ ਦੇ ਰੂਪ 'ਚ ਲੱਡੂ, ਫਲ, ਫੁੱਲ ਜਾਂ ਪਤਾਸੇ ਆਦਿ ਦਿੰਦਾ ਹੈ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਮੰਦਰ ਬਾਰੇ ਦੱਸ ਰਹੇ ਹਾਂ ਜਿੱਥੇ ਤੁਹਾਨੂੰ ਪ੍ਰਸ਼ਾਦ ਦੇ ਰੂਪ 'ਚ ਸੋਨਾ ਮਿਲੇਗਾ।
ਮਹਾਲਕਸ਼ਮੀ ਜੀ ਦਾ ਮੰਦਰ
ਇਹ ਮੰਦਰ ਮੱਧ ਪ੍ਰਦੇਸ਼ ਦੇ ਰਤਲਾਮ ਦਾ ਸਭ ਤੋਂ ਪ੍ਰਸਿੱਧ ਮਹਾਲਕਸ਼ਮੀ ਦਾ ਮੰਦਰ ਹੈ ਪਰ ਸਾਲ 'ਚ ਕੁਝ ਹੀ ਦਿਨ ਇਸ ਮੰਦਰ 'ਚ ਕੁਬੇਰ ਦਾ ਦਰਬਾਰ ਲੱਗਦਾ ਹੈ। ਇਸ ਮੰਦਰ 'ਚ ਭਗਤ ਵੀ ਕਰੋੜਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੜ੍ਹਾÀੁਂਦੇ ਹਨ।
ਧਨ ਤੇਰਸ 'ਤੇ ਹੁੰਦੀ ਹੈ ਖਾਸ ਪੂਜਾ
ਦੀਵਾਲੀ ਦੇ ਖਾਸ ਮੌਕੇ 'ਤੇ ਇਸ ਮੰਦਰ ਨੂੰ ਬਹੁਤ ਖੂਬਸੂਰਤ ਅੰਦਾਜ 'ਚ ਸਜਾਇਆ ਜਾਂਦਾ ਹੈ। ਇਸ ਮੰਦਰ ਨੂੰ ਨੋਟਾਂ ਨਾਲ ਸਜਾਇਆ ਜਾਂਦਾ ਹੈ। ਇੱਥੇ ਭਗਤਾਂ ਦੁਆਰਾ ਚੜ੍ਹਾਏ ਨੋਟਾਂ ਨਾਲ ਹੀ ਪੂਰੇ ਮੰਦਰ 'ਚ ਬੰਦਨਵਾਰ ਬਣਾਇਆ ਜਾਂਦਾ ਹੈ।
ਦੀਵਾਲੀ ਦੇ ਬਾਅਦ ਪ੍ਰਸ਼ਾਦ 'ਚ ਮਿਲਦਾ ਹੈ ਸੋਨਾ
ਦੀਵਾਲੀ ਦੇ ਬਾਅਦ ਇਸ ਮੰਦਰ 'ਚ ਆਉਣ ਵਾਲੇ ਭਗਤਾਂ ਨੂੰ ਪ੍ਰਸ਼ਾਦ ਦੇ ਰੂਪ 'ਚ ਗਹਿਣੇ ਅਤੇ ਨਕਦੀ ਵੰਡ ਦਿੱਤੀ ਜਾਂਦੀ ਹੈ। ਦੂਰ-ਦੂਰ ਤੋਂ ਲੋਕ ਇਸ ਪ੍ਰਸ਼ਾਦ ਨੂੰ ਲੈਣ ਲਈ ਆਉਂਦੇ ਹਨ। ਇਸ ਮੰਦਰ 'ਚ ਵਿਦੇਸ਼ੀ ਲੋਕ ਵੀ ਆਉਂਦੇ ਹਨ। ਮਾਨਤਾ ਹੈ ਕਿ ਇਸ ਪਸ਼ਾਦ ਨੂੰ ਸ਼ੁੱਭ ਮੰਨਦੇ ਹੋਏ ਲੋਕ ਇਸ ਨੂੰ ਖਰਚ ਨਹੀਂ ਕਰਦੇ। ਬਲਕਿ ਸੰਭਾਲ ਕੇ ਰੱਖਦੇ ਹਨ। ਇਸ ਤਰ੍ਹਾਂ ਉਹਨਾਂ ਦੀ ਤਿਜੌਰੀ ਜਾਂ ਪਰਸ ਕਦੇ ਖਾਲੀ ਨਹੀਂ ਹੁੰਦਾ।
ਇਸ ਤਰ੍ਹਾਂ ਬਣਾਓ ਸੁਆਦੀ ਲੀਚੀ-ਲੇਮਨੇਡ ਡਰਿੰਕ
NEXT STORY