ਜਲੰਧਰ— ਕੁਝ ਖੱਟਾ ਖਾਣਾ ਸ਼ਭ ਨੂੰ ਹੀ ਬਹੁਤ ਪਸੰਦ ਹੁੰਦਾ ਹੈ। ਅੱਜ ਅਸੀਂ ਤੁਹਾਡੇ ਲਈ ਕੁਝ ਖਾਸ ਲੈ ਕੇ ਆਏ ਹਾਂ। ਇਸ ਦਾ ਨਾਮ ਹੈ ਪਾਪਡ਼ੀ ਚਾਟ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ- ਮੈਦਾ- 100 ਗ੍ਰਾਮ
ਅਜਵਾਇਨ- 1/2 ਚਮਚ
ਰਿਫਾਇੰਡ ਤੇਲ- 2 ਵੱਡੇ ਚਮਚ
ਨਮਕ- 1/2 ਚਮਚ
ਪਾਣੀ- 35 ਮਿਲੀਲੀਟਰ
ਉਬਲੇ ਆਲੂ- 100 ਗ੍ਰਾਮ
ਅਨਾਰ- 20 ਗ੍ਰਾਮ
ਪੁਦੀਨੇ ਦੀ ਚਟਨੀ- 1 1/2 ਚਮਚ
ਮਿੱਠੀ ਚਟਨੀ- 1 1/2 ਚਮਚ
ਦਹੀਂ- ਸਜਾਉਣ ਦੇ ਲਈ
ਹਰਾ ਧਨੀਆ- ਸਜਾਉਣ ਦੇ ਲਈ
ਸੇਵੀਆਂ- ਸਜਾਉਣ ਦੇ ਲਈ
ਚਾਟ ਮਸਾਲਾ- ਸਜਾਉਣ ਦੇ ਲਈ
ਵਿਧੀ
1. ਇਕ ਡੋਂਗੇ 'ਚ 100 ਗ੍ਰਾਮ ਮੈਦਾ, 1/2 ਚਮਚ ਅਜਵਾਇਨ, 2 ਚਮਚ ਰਿਫਾਇੰਡ ਤੇਲ, 1/2 ਚਮਚ ਨਮਕ ਤੇ 35 ਮਿਲੀਲੀਟਰ ਪਾਣੀ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰੋ।
2. ਫਿਰ ਇਸ ਮਿਕਸਰ ਨੂੰ ਛੋਟੇ-ਛੋਟੇ ਗੋਲਿਆਂ 'ਚ ਵੰਡ ਕੇ ਇਸ ਨੂੰ ਪਾਪੜੀ ਦੇ ਆਕਾਰ 'ਚ ਵੇਲ ਲਓ।
3. ਇਕ ਕੜਾਹੀ 'ਚ ਤੇਲ ਗਰਮ ਕਰੋ ਤੇ ਵੇਲੀਆਂ ਪਾਪੜੀਆਂ ਨੂੰ ਇਸ 'ਚ ਤਲ ਲਓ।
4. ਇਕ ਡੋਂਗੇ 'ਚ 100 ਗ੍ਰਾਮ ਉਬਲੇ ਆਲੂ, 20 ਗ੍ਰਾਮ ਅਨਾਰ ਦੇ ਦਾਣੇ, 1 1/2 ਚਮਚ ਪੁਦੀਨਾ ਚਟਨੀ, 1 1/2 ਚਮਚ ਮਿੱਠੀ ਚਟਨੀ ਮਿਲਾਓ ਤੇ ਮਿਕਸ ਕਰ ਲਓ।
5. ਪਾਪੜੀਆਂ ਨੂੰ ਪਲੇਟ 'ਤੇ ਸਜਾ ਲਓ। ਇਸ 'ਤੇ ਬਣਾਇਆ ਮਿਸ਼ਰਣ ਪਾਓ। ਫਿਰ ਇਸ 'ਤੇ ਥੋੜ੍ਹਾ ਦਹੀਂ, ਮਿੱਠੀ ਚਟਨੀ, ਪੁਦੀਨਾ ਚਟਨੀ, ਅਨਾਰ ਦੇ ਦਾਣੇ, ਸੇਵੀਆਂ, ਹਰਾ ਧਨੀਆ ਤੇ ਚਾਟ ਮਸਾਲਾ ਪਾਓ।
6. ਫਟਾਫਟ ਪਰੋਸੋ।
ਲੀਚੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
NEXT STORY