ਵੈੱਬ ਡੈਸਕ- ਮਾਪਿਆਂ ਲਈ ਆਪਣੇ ਬੱਚਿਆਂ ਦੀ ਸੰਭਾਲ ਲਈ ਸਹੀ ਕੇਅਰਟੇਕਰ ਜਾਂ ਬੇਬੀਸਿਟਰ ਚੁਣਨਾ ਬਹੁਤ ਹੀ ਮਹੱਤਵਪੂਰਨ ਫੈਸਲਾ ਹੁੰਦਾ ਹੈ। ਗਲਤ ਚੋਣ ਕਰਨ ਨਾਲ ਨਾ ਸਿਰਫ ਬੱਚੇ ਦੀ ਸੁਰੱਖਿਆ, ਸਿਹਤ ਅਤੇ ਮਨੋਵਿਗਿਆਨਕ ਹਾਲਤ ‘ਤੇ ਅਸਰ ਪੈ ਸਕਦਾ ਹੈ, ਸਗੋਂ ਬੱਚਾ ਮਨੋਂ ਵੀ ਪ੍ਰਭਾਵਿਤ ਹੋ ਸਕਦਾ ਹੈ। ਇਸ ਲਈ ਸਾਵਧਾਨੀ ਅਤੇ ਸਮਝਦਾਰੀ ਨਾਲ ਫੈਸਲਾ ਕਰਨਾ ਜ਼ਰੂਰੀ ਹੈ।
ਬੈਕਗ੍ਰਾਊਂਡ ਚੈੱਕ ਜ਼ਰੂਰੀ
ਰਿਪੋਰਟਾਂ ਮੁਤਾਬਕ, ਕਿਸੇ ਵੀ ਬੇਬੀਸਿਟਰ ਨੂੰ ਰੱਖਣ ਤੋਂ ਪਹਿਲਾਂ ਉਸ ਦਾ ਬੈਕਗ੍ਰਾਊਂਡ ਚੈੱਕ ਕਰਨਾ ਚਾਹੀਦਾ ਹੈ। ਉਸ ਦੇ ਪਿਛਲੇ ਕੰਮ ਅਤੇ ਤਜਰਬੇ ਬਾਰੇ ਜਾਣਕਾਰੀ ਲੈਣੀ ਲਾਜ਼ਮੀ ਹੈ। ਜੇ ਸੰਭਵ ਹੋਵੇ ਤਾਂ ਪੁਲਸ ਵੈਰੀਫਿਕੇਸ਼ਨ ਕਰਵਾਇਆ ਜਾਵੇ। ਪਿਛਲੇ ਘਰਾਂ ਤੋਂ ਰੈਫਰੈਂਸ ਜ਼ਰੂਰ ਲਵੋ। ਇਸ ਗੱਲ ਦਾ ਧਿਆਨ ਰੱਖੋ ਕਿ ਉਨ੍ਹਾਂ ਨੂੰ ਬੱਚਿਆਂ ਦੀ ਦੇਖਭਾਲ ਦਾ ਅਨੁਭਵ ਹੋਣਾ ਚਾਹੀਦਾ। ਇਸ ਤੋਂ ਇਲਾਵਾ, ਉਸਨੂੰ ਫਸਟ ਏਡ ਅਤੇ ਬੇਸਿਕ ਹੈਲਥ ਕੇਅਰ ਦੀ ਜਾਣਕਾਰੀ ਹੋਣੀ ਚਾਹੀਦੀ ਹੈ।
ਧੀਰਜ ਅਤੇ ਸੁਭਾਅ ‘ਤੇ ਧਿਆਨ
ਇਕ ਵਧੀਆ ਬੇਬੀਸਿਟਰ ਉਹੀ ਹੈ ਜੋ ਬੱਚੇ ਨਾਲ ਪਿਆਰ ਅਤੇ ਧੀਰਜ ਨਾਲ ਪੇਸ਼ ਆਵੇ। ਉਸ ਦਾ ਸੁਭਾਅ ਸ਼ਾਂਤ, ਜ਼ਿੰਮੇਵਾਰ ਅਤੇ ਮਿਲਣਸਾਰ ਹੋਣਾ ਚਾਹੀਦਾ ਹੈ। ਉਸ ਨੂੰ ਲੰਮੇ ਸਮੇਂ ਲਈ ਤੁਰੰਤ ਨਿਯੁਕਤ ਨਾ ਕੀਤਾ ਜਾਵੇ, ਸਗੋਂ ਕੁਝ ਦਿਨਾਂ ਲਈ ਟਰਾਇਲ ‘ਤੇ ਰੱਖ ਕੇ ਵੇਖਣਾ ਚਾਹੀਦਾ ਹੈ ਕਿ ਬੱਚਾ ਉਸ ਨਾਲ ਕਿੰਨਾ ਸਹਿਜ ਮਹਿਸੂਸ ਕਰਦਾ ਹੈ।
ਬੱਚੇ ਦੀ ਰਾਏ ਮਹੱਤਵਪੂਰਨ
ਮਾਹਿਰਾਂ ਦਾ ਕਹਿਣਾ ਹੈ ਕਿ ਮਾਪਿਆਂ ਨੂੰ ਬੱਚੇ ਨਾਲ ਵੀ ਗੱਲ ਕਰਨੀ ਚਾਹੀਦੀ ਹੈ। ਜੇ ਬੱਚਾ ਕੇਅਰਟੇਕਰ ਨਾਲ ਅਸਹਿਜ ਮਹਿਸੂਸ ਕਰਦਾ ਹੈ, ਚੁੱਪ ਹੋ ਜਾਂਦਾ ਹੈ ਜਾਂ ਡਰਦਾ ਹੈ, ਤਾਂ ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕੀਤਾ ਜਾਵੇ।
ਨਿਯਮ ਅਤੇ ਜ਼ਿੰਮੇਵਾਰੀਆਂ ਸਪਸ਼ਟ ਕਰੋ
ਮਾਪਿਆਂ ਨੂੰ ਚਾਹੀਦਾ ਹੈ ਕਿ ਬੇਬੀਸਿਟਰ ਨਾਲ ਪਹਿਲਾਂ ਹੀ ਸਮੇਂ, ਕੰਮ ਅਤੇ ਨਿਯਮਾਂ ਨੂੰ ਸਾਫ਼ ਕਰ ਲੈਣ। ਬੱਚੇ ਨੂੰ ਕੀ ਖਾਣਾ ਹੈ, ਕਿਹੜੀਆਂ ਗਤੀਵਿਧੀਆਂ ਕਰਵਾਉਣੀਆਂ ਹਨ – ਇਹ ਸਭ ਲਿਖਤੀ ਰੂਪ 'ਚ ਦੱਸਣਾ ਚਾਹੀਦਾ ਹੈ। ਜੇ ਸੰਭਵ ਹੋਵੇ ਤਾਂ ਘਰ 'ਚ ਸੀਸੀਟੀਵੀ ਕੈਮਰਾ ਲਗਾਇਆ ਜਾਵੇ ਅਤੇ ਸਮੇਂ-ਸਮੇਂ ‘ਤੇ ਬਿਨਾਂ ਦੱਸੇ ਜਾਂਚ ਵੀ ਕੀਤੀ ਜਾਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
OMG ! ਪਤਲੀ ਦਿਖਣ ਲਈ ਕੁੜੀ ਨੇ ਕਢਵਾ'ਤੀਆਂ ਪਸਲੀਆਂ, ਵੀਡੀਓ ਦੇਖ ਲੋਕਾਂ ਦੇ ਵੀ ਉੱਡ ਗਏ ਹੋਸ਼
NEXT STORY