ਮੁੰਬਈ—ਸਮੇਂ ਦੇ ਨਾਲ ਲੋਕਾਂ ਦਾ ਰਹਿਣ-ਸਹਿਣ ਬਹੁਤ ਬਦਲ ਗਿਆ ਹੈ ਪਰ ਕੁਝ ਜਨਜਾਤੀਆਂ ਅਜਿਹੀਆਂ ਹਨ ਜੋ ਪਹਿਲਾਂ ਦੀ ਤਰ੍ਹਾਂ ਜਿੰਦਗੀ ਜਿਉਂ ਰਹੀਆਂ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਜਨਜਾਤੀ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ ਜਿੱਥੇ ਲੋਕ ਆਦੀਮਾਨਵ ਦੀ ਜਿੰਦਗੀ ਜਿÀੁਂਦੇ ਹਨ। ਜੀ ਹਾਂ, ਹੁਔਰਿਨ ਜਨਜਾਤੀ ਦੇ ਲੋਕ ਪਹਿਲਾਂ ਦੀ ਤਰ੍ਹਾਂ ਰਹਿੰਦੇ ਹਨ।
ਦੱਖਣ ਅਮਰੀਕਾ ਦੇ ਇਕਵੋਡੋਰ ਦੇ ਪੂਰਵੀ ਖੇਤਰ 'ਚ ਰਹਿਣ ਵਾਲੀ ਇਸ ਜਨਜਾਤੀ ਦੇ ਬਾਰੇ 'ਚ ਜਾਣ ਕੇ ਤੁਹਾਨੂੰ ਬਹੁਤ ਹੈਰਾਨੀ ਹੋਵੇਗੀ ਕਿ ਇਹ ਕੱਪੜੇ ਨਹੀਂ ਪਹਿਣ ਦੇ । ਇੱਥੇ ਬੱਚੇ, ਔਰਤਾਂ ਅਤੇ ਮਰਦ ਸਾਰੇ ਬਿਨਾਂ ਕੱਪੜਿਆਂ ਦੇ ਰਹਿੰਦੇ ਹਨ। ਪੁਰਾਣੇ ਜਮਾਨੇ ਦੀ ਤਰ੍ਹਾਂ ਇੱਥੇ ਔਰਤਾਂ ਘਰ 'ਚ ਰਹਿੰਦੀਆਂ ਹਨ ਅਤੇ ਮਰਦ ਸ਼ਿਕਾਰ ਕਰਨ ਦੇ ਲਈ ਜਾਂਦੇ ਹਨ। ਔਰਤਾਂ ਘਰ 'ਚ ਹੀ ਰਹਿ ਕੇ ਖਾਣਾ ਪਕਾਉਂਦੀਆਂ ਹਨ ਅਤੇ ਬੱਚਿਆਂ ਨੂੰ ਸੰਭਾਲ ਦੀਆਂ ਹਨ ਅਤੇ ਮਰਦ ਆਦੀਮਾਨਵਾਂ ਦੀ ਤਰ੍ਹਾਂ ਸ਼ਿਕਾਰ ਕਰਦੇ ਹਨ। ਇਹ ਲੋਕ ਦਰੱਖਤਾਂ 'ਤੇ ਚੜ ਕੇ ਜਾਨਵਰਾਂ ਦਾ ਸ਼ਿਕਾਰ ਕਰਦੇ ਹਨ ਫਿਰ ਉਨ੍ਹਾਂ ਨੂੰ ਪਕਾ ਕੇ ਖਾਂਦੇ ਹਨ। ਇਹ ਲੋਕ ਮਾਸਾਹਾਰੀ ਖਾਣਾ ਹੀ ਖਾਂਦੇ ਹਨ ਇਸ ਜਨਜਾਤੀ ਦੇ ਜ਼ਿਆਦਾਤਰ ਲੋਕ ਸੂਰ ਅਤੇ ਬਾਂਦਰਾਂ ਨੂੰ ਖਾਣਾ ਪਸੰਦ ਕਰਦੇ ਹਨ। ਇਹ ਹੀ ਨਹੀਂ ਇਹ ਲੋਕ ਜਾਨਵਰਾਂ ਦੀਆਂ ਬਣੀਆਂ ਹੱਡੀਆਂ ਦੇ ਗਹਿਣੇ ਪਹਿਣ ਦੇ ਹਨ। ਮਰਦ ਅਤੇ ਔਰਤਾਂ ਦੋਨੋ ਹੀ ਇਹ ਗਹਿਣੇ ਪਹਿਣ ਦੇ ਹਨ ਅਤੇ ਇਨ੍ਹਾਂ ਗਹਿਣਿਆਂ ਨੂੰ ਸੈਲਾਨੀਆਂ ਨੂੰ ਵੈਚ ਕੇ ਪੈਸੇ ਕਮਾਉਂਦੇ ਹਨ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇੰਨਾਂ ਬਦਲਾਅ ਆਉਣ 'ਤੇ ਅੱਜ ਵੀ ਇਨ੍ਹਾਂ ਦਾ ਰਹਿਣ-ਸਹਿਣ ਅਤੇ ਖਾਣ-ਪੀਣ ਪਹਿਲਾਂ ਵਰਗਾ ਹੀ ਹੈ।
ਇਸ ਕਬੀਲੇ ਦੀਆਂ ਔਰਤਾਂ ਪਾਣੀ ਨਾਲ ਨਹੀਂ ਧੂੰਏ ਦੇ ਨਾਲ ਰੱਖਦੀਆਂ ਹਨ ਸਰੀਰ ਨੂੰ ਤਾਜਾ!
NEXT STORY