ਨਵੀਂ ਦਿੱਲੀ(ਬਿਊਰੋ)— ਗਰਭ ਅਵਸਥਾ ਹਰ ਔਰਤਾਂ ਲਈ ਸਭ ਤੋਂ ਖਾਸ ਸਮਾਂ ਹੁੰਦਾ ਹੈ। ਇਸ ਦੌਰਾਨ ਔਰਤਾਂ ਨੂੰ ਆਪਣੀ ਡਾਈਟ ਦਾ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ ਕਿਉਂਕਿ ਇਸ ਸਮੇਂ ਜੋ ਔਰਤਾਂ ਦਾ ਆਹਾਰ ਹੁੰਦਾ ਹੈ ਉਹੀ ਬੱਚਿਆਂ ਦਾ ਆਹਾਰ ਹੁੰਦਾ ਹੈ ਅਜਿਹੇ ਸਮੇਂ 'ਚ ਕਿਸੇ ਵੀ ਗਲਤ ਚੀਜ਼ ਦੀ ਵਰਤੋਂ ਬੱਚੇ ਲਈ ਖਤਰਾ ਬਣ ਸਕਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਗਰਭ ਅਵਸਥਾ 'ਚ ਨਹੀਂ ਖਾਣਾ ਚਾਹੀਦਾ ਤਾਂ ਚਲੋ ਜਾਣਦੇ ਹਾਂ ਕੁਝ ਅਜਿਹੀਆਂ ਚੀਜ਼ਾਂ ਬਾਰੇ ਜੋ ਔਰਤਾਂ ਨੂੰ ਬਿਲਕੁਲ ਵੀ ਨਹੀਂ ਖਾਣੀਆਂ ਚਾਹੀਦੀਆਂ।
ਗਰਭ ਅਵਸਥਾ 'ਚ ਇਨ੍ਹਾਂ ਚੀਜ਼ਾਂ ਤੋਂ ਕਰੋ ਪਰਹੇਜ਼
1. ਪਪੀਤਾ
ਗਰਭ ਅਵਸਥਾ 'ਚ ਇਸ ਦਾ ਜੂਸ, ਬੀਜ ਜਾਂ ਕੱਚੇ ਪਪੀਤੇ ਦੀ ਵਰਤੋਂ ਨਾ ਕਰੋ। ਇਸ 'ਚ ਜ਼ਿਆਦਾ ਮਾਤਰਾ 'ਚ ਲੇਟੇਕਸ ਮੌਜੂਦ ਹੁੰਦੇ ਹਨ ਜੋ ਕਿ ਗਰਭ 'ਚ ਪਲ ਰਹੇ ਬੱਚਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਤੋਂ ਇਲਾਵਾ ਇਸ ਦੀ ਵਰਤੋਂ ਗਰਭਪਾਤ ਦਾ ਕਾਰਨ ਵੀ ਬਣ ਸਕਦਾ ਹੈ।
2. ਮੱਛੀ ਅਤੇ ਸੀ ਫੂਡ
ਮੱਛੀ ਅਤੇ ਸੀ-ਫੂਡ 'ਚ ਮਰਕਰੀ ਨਮਕ ਤੱਤ ਹੁੰਦੇ ਹਨ ਜਿਸ ਨਾਲ ਗਰਭ 'ਚ ਪਲ ਰਹੇ ਬੱਚੇ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਗਰਭ ਅਵਸਥਾ 'ਚ ਇਨ੍ਹਾਂ ਚੀਜ਼ਾਂ ਦੀ ਵਰਤੋਂ ਨਾ ਕਰੋ।
3. ਅਨਾਨਾਸ
ਗਰਭ ਅਵਸਥਾ ਦੌਰਾਨ ਅਨਾਨਾਸ ਦੀ ਵਰਤੋਂ ਮਿਸਕੈਰੇਜ ਦਾ ਕਾਰਨ ਬਣ ਸਕਦਾ ਹੈ। ਇਸ ਲਈ ਅਨਾਨਾਸ ਤੋਂ ਪਰਹੇਜ਼ ਕਰੋ।
4. ਡੀਪ ਫ੍ਰਾਈਡ ਫੂਡ
ਜ਼ਿਆਦਾ ਤਲਿਆ ਹੋਇਆ ਜਾਂ ਡੀਪ ਫ੍ਰਾਈਡ ਭੋਜਨ ਖਾਣ ਤੋਂ ਬਚੋ। ਭੋਜਨ 'ਚ ਬਹੁਤ ਜ਼ਿਆਦਾ ਮਸਾਲੇ, ਮਿਰਚ ਖਾਸ ਕਰਕੇ ਲਾਲ ਮਿਰਚ ਦੀ ਵਰਤੋਂ ਤੋ ਬਚੋ।
5. ਕੈਫੀਨ ਜਾਂ ਕੋਲਡ ਡ੍ਰਿੰਕਸ
ਗਰਭ ਅਵਸਥਾ ਦੌਰਾਨ ਕੋਲਡ ਡ੍ਰਿੰਕਸ, ਐਰੇਟੇਡ ਜਾਂ ਫਲੇਵਰਡ ਪੇਅ ਦੀ ਵਰਤੋਂ ਖਤਰਨਾਕ ਹੁੰਦੀ ਹੈ। ਇੱਥੇ ਕੈਫੀਨ ਦੀ ਤਾਸੀਰ ਗਰਮ ਹੋਣ ਕਾਰਨ ਇਸ ਨਾਲ ਗਰਭ 'ਚ ਪਲ ਰਹੇ ਬੱਚੇ 'ਤੇ ਨਕਾਰਾਤਮਕ ਅਸਰ ਪੈਂਦਾ ਹੈ।
6. ਫਾਸਟ ਫੂਡ ਖਾਣ ਤੋਂ ਪਰਹੇਜ਼ ਕਰੋ
ਇਸ ਦੌਰਾਨ ਫਾਸਟਫੂਡ ਜਿਵੇਂ ਬਰਗਰ, ਚਾਉਮਿਨ, ਪਿੱਜ਼ਾ ਆਦਿ ਤੋਂ ਪਰਹੇਜ਼ ਕਰੋ। ਬਾਹਰ ਹੋਟਲ, ਰੈਸਟੋਰੈਂਟ ਆਦਿ ਦੀ ਵਰਤੋਂ ਤੋਂ ਪਰਹੇਜ਼ ਕਰੋ। ਇਸ ਨਾਲ ਮਾਂ ਅਤੇ ਬੱਚੇ ਦੋਹਾਂ ਨੂੰ ਨੁਕਸਾਨ ਹੋ ਸਕਦਾ ਹੈ।
7. ਕੱਚੇ ਜਾਂ ਅੰਕੁਰਿਤ ਆਹਾਰ
ਗਰਭ ਅਵਸਥਾ 'ਚ ਕੱਚੀਆਂ ਸਬਜ਼ੀਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਖਾਸ ਕਰਕੇ ਸਪ੍ਰਾਊਟ ਅਤੇ ਸਲਾਦ ਡ੍ਰੈਸਿੰਗ। ਕਿਉਂਕਿ ਇਸ 'ਚ ਹਾਨੀਕਾਰਕ ਜੀਵਾਣੂ ਅਤੇ ਵਾਇਰਸ ਸ਼ਾਮਲ ਹੋ ਸਕਦੇ ਹਨ, ਜੋ ਬੱਚੇ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
8. ਕੱਚਾ ਦੁੱਧ ਅਤੇ ਪਨੀਰ
ਗਰਭ ਅਵਸਥਾ 'ਚ ਕੱਚੇ ਦੁੱਧ ਅਤੇ ਇਸ ਨਾਲ ਬਣਨ ਵਾਲੇ ਪਨੀਰ ਦੀ ਵਰਤੋਂ ਤੋਂ ਪਰਹੇਜ਼ ਕਰੋ। ਇਸ ਨਾਲ ਗਰਭ 'ਚ ਪਲ ਰਹੇ ਬੱਚੇ ਦੀ ਮਾਨਸਿਕ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ।
ਵਾਲਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਏ 'ਚੌਲਾਂ ਦਾ ਪਾਣੀ', ਜਾਣੋ ਹੋਰ ਵੀ ਫਾਇਦੇ
NEXT STORY