ਜਲੰਧਰ (ਬਿਊਰੋ) - ਹਰੇਕ ਸ਼ਖਸ ਨੂੰ ਆਪਣੇ ਨਾਂ ਦਾ ਪਹਿਲਾਂ ਅੱਖਰ ਪਸੰਦ ਹੁੰਦਾ ਹੈ। ਇਨਸਾਨ ਦੇ ਨਾਂ ਦਾ ਪਹਿਲਾ ਅੱਖਰ ਉਸ ਦੇ ਬਾਰੇ ਸਭ ਕੁਝ ਬਿਆਨ ਕਰ ਦਿੰਦਾ ਹੈ, ਜਿਸ ’ਚ ਉਸ ਦੀਆਂ ਚੰਗੀਆਂ ਅਤੇ ਬੁਰੀਆਂ ਆਦਤਾਂ ਦਾ ਜ਼ਿਕਰ ਵੀ ਹੁੰਦਾ ਹੈ। ਨਾਮ ਦੇ ਪਹਿਲੇ ਅੱਖਰ ਰਾਹੀਂ ਹੀ ਹਰੇਕ ਸ਼ਖਸ ਦੀ ਰਾਸ਼ੀ ਦਾ ਵੀ ਪਤਾ ਲੱਗ ਜਾਂਦਾ ਹੈ, ਜਿਸ ਨਾਲ ਉਸ ਦੇ ਸੁਭਾਅ ਅਤੇ ਭਵਿੱਖ ਨਾਲ ਜੁੜੀਆਂ ਸਾਰੀਆਂ ਗੱਲਾਂ ਦਾ ਪਤਾ ਸੌਖੇ ਢੰਗ ਨਾਲ ਲੱਗ ਜਾਂਦਾ ਹੈ। ਅੱਜ ਅਸੀਂ ਅੰਗਰੇਜ਼ੀ ਦੇ ਅੱਖਰ ‘R’ ਦੇ ਨਾਂ ਤੋਂ ਸ਼ੁਰੂ ਹੋਣ ਵਾਲੀਆਂ ਕੁੜੀਆਂ ਦੇ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਇਹ ਕੁੜੀਆਂ ਸੋਹਣੀਆਂ ਹੋਣ ਦੇ ਨਾਲ-ਨਾਲ ਆਕਰਸ਼ਿਤ ਵੀ ਹੁੰਦੀਆਂ ਹਨ। ਇਹ ਸਾਰੇ ਲੋਕਾਂ ਦਾ ਦਿਲ ਬੜੇ ਪਿਆਰ ਨਾਲ ਜਿੱਤ ਲੈਂਦੀਆਂ ਹਨ।
ਸੋਚ ਸਮਝ ਕੇ ਕਰਦੀਆਂ ਨੇ ਜੀਵਨ ਸਾਥੀ ਦੀ ਚੋਣ
‘ਆਰ’ ਅੱਖਰ ਵਾਲੀਆਂ ਕੁੜੀਆਂ ਕਾਫ਼ੀ ਤੇਜ਼ ਦਿਮਾਗ ਦੀਆਂ ਹੁੰਦੀਆਂ ਹਨ। ਇਹ ਆਪਣੇ ਜੀਵਨ ਸਾਥੀ ਦੀ ਚੋਣ ਸੌਖੇ ਤਰੀਕੇ ਨਾਲ ਨਹੀਂ ਕਰਦੀਆਂ ਸਗੋਂ ਕਾਫ਼ੀ ਸੋਚ ਸਮਝ ਕੇ ਆਪਣੇ ਸਾਥੀ ਦੀ ਚੋਣ ਕਰਦੀਆਂ ਹਨ।
ਪੜ੍ਹੋ ਇਹ ਵੀ ਖ਼ਬਰਾਂ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ
ਗੁੱਸੇ ਵਾਲੀਆਂ
ਇਨ੍ਹਾਂ ਕੁੜੀਆਂ ਨੂੰ ਗੁੱਸਾ ਬਹੁਤ ਆਉਂਦਾ ਹੈ। ਇਨ੍ਹਾਂ ਕੁੜੀਆਂ ਦੀਆਂ ਸਾਰੀਆਂ ਚੀਜ਼ਾਂ ਇਕ ਦਮ ਸਹੀ ਹੋਣੀਆਂ ਚਾਹੀਦੀਆਂ ਹਨ, ਕਿਉਂਕਿ ਅਜਿਹਾ ਨਾ ਹੋਣ ’ਤੇ ਇਨ੍ਹਾਂ ਨੂੰ ਗੁੱਸਾ ਜਲਦੀ ਆ ਜਾਂਦਾ ਹੈ।
ਮਤਲਬੀ
‘R’ ਅੱਖਰ ਦੀਆਂ ਕੁੜੀਆਂ ਆਪਣੇ ਬਾਰੇ ਜ਼ਿਆਦਾ ਸੋਚਣ ਅਤੇ ਭੀੜ ਤੋਂ ਵੱਖ ਹੋ ਕੇ ਚੱਲਣ ਵਾਲੀਆਂ ਹੁੰਦੀਆਂ ਹਨ। ਇਹ ਕੁੜੀਆਂ ਕਈ ਵਾਰ ਦੂਜਿਆਂ ਤੋਂ ਕੰਮ ਦਾ ਮਤਲਬ ਕੱਢਣ ਤੱਕ ਹੀ ਸਥਿਰ ਰਹਿੰਦੀਆਂ ਹਨ।
ਪੜ੍ਹੋ ਇਹ ਵੀ ਖ਼ਬਰਾਂ - ‘ਟਾਇਲਟ’ ’ਚ ਬੈਠ ਕੇ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੇ ਹੋ ਜਾਣ ਸਾਵਧਾਨ, ਹੋ ਸਕਦੀਆਂ ਨੇ ਇਹ ਗੰਭੀਰ ਬੀਮਾਰੀਆਂ
ਦਿਲ ਅਤੇ ਦਿਮਾਗ ਤੋਂ ਰਿਸ਼ਤੇ ਨੂੰ ਨਿਭਾਉਂਦੀਆਂ ਹਨ
‘ਆਰ’ ਨਾਂ ਵਾਲੀਆਂ ਕੁੜੀਆਂ ਆਪਣੇ ਰਿਸ਼ਤੇ ਨੂੰ ਦਿਲੋਂ ਦੇ ਨਾਲ-ਨਾਲ ਦਿਮਾਗ ਤੋਂ ਵੀ ਨਿਭਾਉਂਦੀਆਂ ਹਨ। ਇਹ ਕੁੜੀਆਂ ਆਪਣੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਨਾਲ ਰਿਸ਼ਤਾ ਨਿਭਾਉਣ ਲਈ ਜੀ-ਜਾਨ ਲਗਾ ਦਿੰਦੀਆਂ ਹਨ ਅਤੇ ਉਨ੍ਹਾਂ ਦਾ ਖ਼ਾਸ-ਖ਼ਿਆਲ ਵੀ ਰੱਖਦੀਆਂ ਹਨ।
ਕ੍ਰੇਟਿਵ ਹੁੰਦੀਆਂ ਹਨ
ਦਿਮਾਗੀ ਤੌਰ ’ਤੇ ਤੇਜ਼ ਹੋਣ ਦੇ ਨਾਲ-ਨਾਲ ਇਸ ਅੱਖਰ ਦੀਆਂ ਕੁੜੀਆਂ ਕਾਫ਼ੀ ਕ੍ਰੇਟਿਵ ਹੁੰਦੀਆਂ ਹਨ। ਇਨ੍ਹਾਂ ਦੀ ਰੂਚੀ ਕਲਾ ਅਤੇ ਸੰਸਕ੍ਰਿਤੀ ਵਿੱਚ ਵੀ ਬਹੁਤ ਹੁੰਦੀ ਹੈ। ਇਸ ਖੇਤਰ ਵਿੱਚ ਇਹ ਆਪਣੀ ਵੱਖਰੀ ਪਛਾਣ ਬਣਾਉਂਦੀਆਂ ਹਨ।
ਪੜ੍ਹੋ ਇਹ ਵੀ ਖ਼ਬਰਾਂ - Health Tips: ‘ਢਿੱਡ ਦਰਦ’ ਹੋਣ ’ਤੇ ਦਵਾਈ ਦੀ ਵਰਤੋਂ ਕਰਨੀ ਹੋ ਸਕਦੀ ਹੈ ‘ਖ਼ਤਰਨਾਕ’, ਅਪਣਾਓ ਇਹ ਘਰੇਲੂ ਨੁਸਖ਼ੇ
ਲਗਜ਼ਰੀ ਲਾਈਫ
ਇਸ ਅੱਖਰ ਦੀਆਂ ਕੁੜੀਆਂ ਨੂੰ ਲਗਜ਼ਰੀ ਜ਼ਿੰਦਗੀ ਜਿਉਣ ਦੀ ਆਦਤ ਹੁੰਦੀ ਹੈ। ਇਨ੍ਹਾਂ ਨੂੰ ਵੱਖ-ਵੱਖ ਥਾਵਾਂ ’ਤੇ ਘੁੰਮਣਾ, ਸ਼ਾਪਿੰਗ ਕਰਨਾ ਬਹੁਤ ਚੰਗਾ ਲਗਦਾ ਹੈ। ਇਹ ਆਪਣੀ ਜ਼ਿੰਦਗੀ ਪੂਰੀ ਐਸ਼ੋ ਆਰਾਮ ਨਾਲ ਜਿਉਣਾ ਪਸੰਦ ਕਰਦੀਆਂ ਹਨ।
ਪੈਸੀਆਂ ਦੇ ਮਾਮਲੇ ਵਿੱਚ ਕੰਜੂਸ
ਇਸ ਅੱਖਰ ਦੀਆਂ ਕੁੜੀਆਂ ਪੈਸੇ ਦੇ ਮਾਮਲੇ ’ਚ ਬਹੁਤ ਕੰਜੂਸ ਹੁੰਦੀਆਂ ਹਨ। ਇਹ ਆਪਣੀ ਜੇਬ ’ਚੋਂ ਪੈਸੇ ਕੱਢ ਕੇ ਖ਼ੁਸ਼ ਨਹੀਂ ਹਨ ਅਤੇ ਨਾ ਹੀ ਕਿਸੇ ਨੂੰ ਪੈਸੇ ਦਿੰਦੀਆਂ ਹਨ।
ਪੜ੍ਹੋ ਇਹ ਵੀ ਖ਼ਬਰਾਂ - Health Tips: 40 ਸਾਲ ਤੋਂ ਬਾਅਦ ‘ਹੱਡੀਆਂ’ ਨੂੰ ਬਣਾਉਣਾ ਚਾਹੁੰਦੇ ਹੋ ‘ਮਜ਼ਬਤ’ ਤਾਂ ਇਨ੍ਹਾਂ ਤਰੀਕਿਆਂ ਦੀ ਜ਼ਰੂਰ ਕਰੋ ਵਰਤੋਂ
ਭਾਵੁਕ ਕਿੱਸਮ ਦੀ ਹੁੰਦੀਆਂ ਹਨ
ਇਹ ਕੁੜੀਆਂ ਭਾਵੁਕ ਹੁੰਦੀਆਂ ਹਨ। ਕਈ ਵਾਰ ਲੋਕ ਇਨ੍ਹਾਂ ਦੇ ਭਾਵੁਕ ਹੋਣ ਦਾ ਫ਼ਾਇਦਾ ਚੁੱਕ ਲੈਂਦੇ ਹਨ, ਜਿਸ ਕਾਰਨ ਇਹ ਕਈ ਵਾਰ ਵੱਡੀ ਪਰੇਸ਼ਾਨੀ ਵਿੱਚ ਫਸ ਜਾਂਦੀਆਂ ਹਨ ।
ਛੇਤੀ ਬਣਾ ਲੈਂਦੀਆਂ ਹਨ ਦੋਸਤ
ਇਨ੍ਹਾਂ ਕੁੜੀਆਂ ਦਾ ਸੁਭਾਅ ਬਹੁਤ ਚੰਗਾ ਹੁੰਦਾ ਹੈ, ਜਿਸ ਕਰਕੇ ਲੋਕ ਬਹੁਤ ਜਲਦੀ ਇਨ੍ਹਾਂ ਦੇ ਦੋਸਤ ਬੰਨ ਜਾਂਦੇ ਹਨ। ਇਸੇ ਕਰਕੇ ਇਨ੍ਹਾਂ ਕੁੜੀਆਂ ਦੇ ਦੋਸਤ ਬਹੁਤ ਹੁੰਦੇ ਹਨ। ਕਿਹਾ ਜਾਂਦਾ ਹੈ ਕਿ ਇਹ ਕਦੇ ਵੀ ਇਕੱਲਾ ਰਹਿਣਾ ਪਸੰਦ ਨਹੀਂ ਕਰਦੀਆਂ ਸਗੋਂ ਇਹ ਦੋਸਤਾਂ ਨਾਲ ਰਹਿੰਦੀਆਂ ਹਨ।
ਪੜ੍ਹੋ ਇਹ ਵੀ ਖਬਰ - ਪ੍ਰੇਮੀ ਨਾਲ ਫੋਨ ’ਤੇ ਗੱਲ ਕਰਨੀ ਪ੍ਰੇਮੀਕਾ ਨੂੰ ਪਈ ਭਾਰੀ, ਉਸੇ ਦੀ ਭੈਣ ਦਾ ਵਿਆਹ ਭਰਾ ਨਾਲ ਕਰਵਾਇਆ
ਮਿਹਨਤੀ
ਇਸ ਅੱਖਰ ਦੀਆਂ ਕੁੜੀਆਂ ਕਿੰਨੀਆਂ ਵੀ ਮੁਸ਼ਕਲਾਂ ਹੋਣ ਦੇ ਬਾਵਜੂਦ ਆਪਣਾ ਕੰਮ ਪੂਰੀ ਮਿਹਨਤ ਅਤੇ ਲਗਨ ਨਾਲ ਪੂਰਾ ਕਰਕੇ ਸਾਹ ਲੈਂਦੀਆਂ ਹਨ। ਹਰ ਕੰਮ ਨੂੰ ਇਹ ਕੁੜੀਆਂ ਦਿਲ ਤੋਂ ਕਰਦੀਆਂ ਹਨ।
ਖੂਬਸੂਰਤ
ਇਸ ਅੱਖਰ ਦੀਆਂ ਕੁੜੀਆਂ ਦੇਖਣ ਵਿਚ ਬਹੁਤ ਸੋਹਣੀਆਂ ਲੱਗਦੀਆਂ ਹਨ। ਇਹ ਕੁੜੀਆਂ ਆਪਣੀ ਖ਼ੂਬਸੂਰਤੀ ਨਾਲ ਹਰੇਕ ਨੂੰ ਆਪਣੇ ਵੱਲ ਖਿੱਚ ਲੈਂਦੀਆਂ ਹਨ।
Beauty Tips: ਪਸੀਨੇ ਦੀ ਬਦਬੂ ਤੋਂ ਪਰੇਸ਼ਾਨ ਹੋ ਤਾਂ ਜ਼ਰੂਰ ਅਪਣਾਓ ਇਹ ਨੁਕਤੇ
NEXT STORY