ਨਵੀਂ ਦਿੱਲੀ: ਵਾਈਨ ਬਣਾਉਣ ਲਈ ਲਾਲ ਅੰਗੂਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਲਾਲ ਅੰਗੂਰ ਤੁਹਾਡੀ ਸਿਹਤ ਅਤੇ ਚਮੜੀ ਦੋਵਾਂ ਲਈ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ। ਇਸ ’ਚ ਮੌਜੂਦ ਸਾਈਟਿ੍ਰਕ, ਮੈਗਨੀਸ਼ੀਅਮ ਅਤੇ ਆਇਰਨ ਵਰਗੇ ਜ਼ਰੂਰੀ ਤੱਤ ਚਿਹਰੇ ’ਤੇ ਨਿਖਾਰ ਲਿਆਉਣ ਦਾ ਕੰਮ ਕਰਦੇ ਹਨ। ਇਸ ਰੈੱਡ ਵਾਈਨ ਨਾਲ ਤੁਹਾਡੀ ਸਕਿਨ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਹੱਲ ਨਿਕਲ ਜਾਂਦਾ ਹੈ। ਇਸ ਨਾਲ ਨਾ ਸਿਰਫ ਤੁਹਾਡੇ ਚਿਹਰੇ ’ਤੇ ਗਲੋਅ ਆਵੇਗਾ ਸਗੋਂ ਤੁਹਾਡੀ ਸਕਿਨ ਵੀ ਇਕਦਮ ਫਰੈੱਸ਼ ਦਿਸੇਗੀ। ਚੱਲੋ ਅੱਜ ਅਸੀਂ ਤੁਹਾਨੂੰ ਰੈੱਡ ਵਾਈਨ ਨਾਲ ਬਣਿਆ ਫੇਸਮਾਸਕ ਬਣਾਉਣ ਦੀ ਵਿਧੀ ਦੱਸਦੇ ਹਾਂ ਅਤੇ ਨਾਲ ਹੀ ਇਹ ਜਾਣੋ ਕਿ ਤੁਸੀਂ ਕਿਸ ਤਰ੍ਹਾਂ ਦੀ ਪ੍ਰਾਬਲਮ ਲਈ ਰੈੱਡ ਵਾਈਨ ਦੀ ਵਰਤੋਂ ਕਰ ਸਕਦੇ ਹੋ।
ਇੰਝ ਬਣਾਓ ਫੇਸਪੈਕ
ਰੈੱਡ ਵਾਈਨ ਫੇਸਪੈਕ ਬਣਾਉਣ ਲਈ ਤੁਹਾਨੂੰ ਚਾਹੀਦੈ...
ਰੈੱਡ ਵਾਈਨ-2 ਚਮਚੇ
ਸ਼ਹਿਦ-2 ਚਮਚੇ
ਦਹੀਂ-2 ਚਮਚੇ
ਇੰਝ ਬਣਾਓ ਫੇਸਪੈਕ
-ਹੁਣ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। ਯਾਦ ਰਹੇ ਕਿ ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਹੀ ਲਗਾਉਣਾ ਹੈ।
-ਹੁਣ ਤੁਸੀਂ ਇਸ ਨੂੰ ਆਪਣੇ ਪੂਰੇ ਚਿਹਰੇ ਅਤੇ ਗਰਦਨ ’ਤੇ ਲਗਾ ਲਓ।
-ਪੈਕ ਜਦੋਂ ਪੂਰੀ ਤਰ੍ਹਾਂ ਸੁੱਕ ਜਾਵੇ ਤਾਂ ਤੁਸੀਂ ਇਸ ਨੂੰ ਸਾਫ ਕਰ ਲਓ ਇਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ’ਤੇ ਗੁਲਾਬਜਲ ਲਗਾ ਲਓ।
ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ
ਕਿੰਨੀ ਵਾਰ ਲਗਾਓ ਫੇਸਪੈਕ
ਤੁਸੀਂ ਇਸ ਪੈਕ ਨੂੰ ਹਫ਼ਤੇ ’ਚ 2 ਤੋਂ 3 ਵਾਰ ਲਗਾ ਸਕਦੀ ਹੋ ਅਤੇ ਇਸ ਪੈਕ ਨਾਲ ਹੀ ਤੁਹਾਡੀਆਂ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਣਗੀਆਂ ਅਤੇ ਤੁਹਾਡਾ ਚਿਹਰਾ ਇਕ ਦਮ ਗਲੋਅ ਕਰਨ ਲੱਗੇਗਾ।
ਇਨ੍ਹਾਂ ਸਮੱਸਿਆਵਾਂ ’ਚ ਵੀ ਕਰ ਸਕਦੇ ਹੋ ਰੈੱਡ ਵਾਈਨ ਦੀ ਵਰਤੋਂ
ਤੁਸੀਂ ਚਿਹਰੇ ’ਤੇ ਗਲੋਅ ਲਿਆਉਣ ਲਈ ਇਸ ਦੇ ਪੈਕ ਦੀ ਵਰਤੋਂ ਕਰ ਸਕਦੇ ਹੋ ਪਰ ਜੇਕਰ ਤੁਹਾਡੀ ਸਕਿਨ ਡਰਾਈ ਹੈ ਤਾਂ ਤੁਸੀਂ ਇਸ ’ਚ ਕੋਲਡ ਕ੍ਰੀਮ ਪਾ ਕੇ ਲਗਾ ਸਕਦੇ ਹੋ। ਇਸ ਨੂੰ ਲਗਾਉਣ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲਓ। ਉੱਧਰ ਜੇਕਰ ਤੁਹਾਡੇ ਚਿਹਰੇ ’ਤੇ ਗਲੋਅ ਘੱਟ ਹੈ ਅਤੇ ਤੁਹਾਡੀ ਸਕਿਨ ਡਲ ਹੋ ਗਈ ਹੈ ਤਾਂ ਤੁਸੀਂ ਇਸ ਨਾਲ ਚਿਹਰੇ ਨੂੰ ਧੋ ਕੇ ਵੀ ਚਿਹਰੇ ਨੂੰ ਫਰੈੱਸ਼ ਲੁੱਕ ਦੇ ਸਕਦੀ ਹੋ।
ਫੇਸਪੈਕ ਨਾਲ ਮਿਲਣ ਵਾਲੇ ਫ਼ਾਇਦੇ
1.ਵਾਈਨ ’ਚ ਮੌਜੂਦ ਐਂਟੀ-ਆਕਸੀਡੈਂਟ ਤੱਤ ਸਕਿਨ ਨੂੰ ਗਲੋਇੰਗ ਬਣਾਉਣ ਦਾ ਕੰਮ ਕਰਦੇ ਹਨ।
2. ਚਿਹਰੇ ’ਤੇ ਪੁਰਾਣੇ ਤੋਂ ਪੁਰਾਣੇ ਦਾਗ-ਧੱਬਿਆਂ ਤੋਂ ਨਿਜ਼ਾਤ ਪਾਉਣ ਲਈ ਵਾਈਨ ਇਕ ਬੈਸਟ ਆਈਡੀਆ ਹੈ।
3. ਜੇਕਰ ਤੁਹਾਡੀ ਚਮਡ਼ੀ ਲਚਕੀਲਾਪਨ ਖੋਹ ਚੁੱਕੀ ਹੈ ਤਾਂ ਤੁਹਾਡੇ ਲਈ ਵਾਈਨ ਫੇਸ਼ੀਅਲ ਵਧੀਆ ਆਪਸ਼ਨ ਹੈ।
4. ਇਸ ਦੀ ਲਗਾਤਾਰ ਵਰਤੋਂ ਨਾਲ ਤੁਸੀਂ ਘੱਟ ਉਮਰ ਦੇ ਦਿਖਾਈ ਦਿੰਦੇ ਹੋ।
ਇਹ ਵੀ ਪੜ੍ਹੋ:ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ
5. ਚਿਹਰੇ ’ਤੇ ਕਿੱਲ-ਮੁਹਾਸਿਆਂ ਤੋਂ ਨਿਜ਼ਾਤ ਪਾਉਣ ਲਈ ਵੀ ਵਾਈਨ ਫੇਸ਼ੀਅਲ ਤੁਹਾਡੀ ਮਦਦ ਕਰਦਾ ਹੈ।
6. ਵਾਈਨ ਫੇਸ਼ੀਅਲ ਚਿਹਰੇ ਨੂੰ ਤਾਜ਼ਾ ਮਹਿਸੂਸ ਕਰਵਾਉਂਦਾ ਹੈ।
7. ਕਾਲੇ ਘੇਰੇ ਨਹੀਂ ਹੋਣ ਦਿੰਦਾ ਹੈ।
8. ਚਮਡ਼ੀ ਨੂੰ ਖ਼ੂਬਸੂਰਤ ਦਿਖਾਉ੍ਂਦਾ ਹੈ
9. ਚਮਡ਼ੀ ਤੋਂ ਕਿੱਲ, ਪਿਗਮੇਂਟੇਸ਼ਨ ਅਤੇ ਰੁੱਖਾਪਨ ਵਰਗੀਆਂ ਸਮੱਸਿਆ ਦੂਰ ਹੁੰਦੀਆਂ ਹਨ।
ਨੋਟ: ਇਸ ਆਰਟੀਕਲ ਬਾਰੇ ਤੁਹਾਡੀ ਕੀ ਰਾਏ ਹੈ ਕੁਮੈਂਟ ਕਰਕੇ ਦੱਸੋ
Health Tips: ਜ਼ਿਆਦਾ ਡਰਾਈ ਫਰੂਟਸ ਖਾਣ ਨਾਲ ਵੀ ਹੋ ਸਕਦੈ ਸਿਹਤ ਨੂੰ ਨੁਕਸਾਨ
NEXT STORY