ਨਵੀਂ ਦਿੱਲੀ— ਤੁਸੀਂ ਬਾਜ਼ਾਰ 'ਚੋਂ ਮੰਗਵਾ ਕੇ ਬਰਗਰ ਤਾਂ ਬਹੁਤ ਖਾਦੇ ਹੋਣਗੇ ਪਰ ਇਸ ਵਾਰ ਸਪਾਇਸੀ ਗੋਭੀ ਬਰਗਰ ਬਣਾ ਕੇ ਖਾਓ। ਇਹ ਸਬਜ਼ੀਆਂ ਨਾਲ ਬਣਿਆ ਹੋਣ ਕਾਰਨ ਸੁਆਦ 'ਚ ਬਹੁਤ ਹੀ ਲਾਜਵਾਬ ਹੁੰਦਾ ਹੈ। ਬੱਚਿਆਂ ਨੂੰ ਇਕ ਵਾਰ ਇਸ ਬਰਗਰ ਨੂੰ ਬਣਾ ਕੇ ਖਵਾਉਣ ਦੇ ਬਾਅਦ ਉਹ ਬਾਜ਼ਾਰ ਦਾ ਬਰਗਰ ਖਾਣਾ ਭੁੱਲ ਜਾਣਗੇ। ਆਓ ਜਾਣਦੇ ਹਾਂ ਗੋਭੀ ਬਰਗਰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- ਫੁੱਲਗੋਭੀ 450 ਗ੍ਰਾਮ
- ਤੇਲ 1 ਚੱਮਚ
- ਲਾਲ ਮਿਰਚ 1/4 ਚੱਮਚ
- ਜੀਰਾ ਪਾਊਡਰ 1/2 ਚੱਮਚ
- ਲਾਲ ਮਿਰਚ 1/2 ਚੱਮਚ
- ਕਿਵਨੋਆ ਪਕਿਆ ਹੋਇਆ 180 ਗ੍ਰਾਮ
- ਗਾਰਲਿਕ ਸਾਲਟ 1/2 ਚੱਮਚ
- ਬ੍ਰੈੱਡ ਕ੍ਰੰਬਸ 85 ਗ੍ਰਾਮ
- ਕਾਲੀ ਮਿਰਚ ਜੈਕ ਪਨੀਰ 70 ਗ੍ਰਾਮ
- ਅੰਡਾ 3
- ਤੇਲ ਫ੍ਰਾਈ ਕਰਨ ਲਈ
- ਐਵੋਕਾਡੋ 110 ਗ੍ਰਾਮ
- ਧਨੀਆ 15 ਗ੍ਰਾਮ
- ਜਲਪੇਨੋ 25 ਗ੍ਰਾਮ
- ਨਿੰਬੂ ਦਾ ਰਸ 2 ਚੱਮਚ
- ਪਿਸਤਾ 50 ਗ੍ਰਾਮ
- ਨਮਕ 1 ਚੱਮਚ
- ਆਲਿਵ ਆਇਲ 110 ਮਿਲੀਲੀਟਰ
- ਪਾਣੀ 110 ਮਿਲੀਲੀਟਰ
- ਬੈਂਗਨੀ ਪੱਤਾਗੋਭੀ 80 ਗ੍ਰਾਮ
- ਧਨੀਆ 10 ਗ੍ਰਾਮ
- ਨਿੰਬੂ ਦਾ ਰਸ 1 ਚੱਮਚ
- ਬਰਗਰ ਬਨਸ
- ਚਿਪੋਟਲ ਮੇਓ ਸੁਆਦ ਲਈ
ਬਣਾਉਣ ਦੀ ਵਿਧੀ
1. ਸਭ ਤੋ ਪਹਿਲਾਂ ਬੇਕਿੰਗ ਟ੍ਰੇਅ 'ਤੇ 450 ਗ੍ਰਾਮ ਗੋਭੀ ਫੈਲਾਓ।
2. ਫਿਰ ਇਸ ਦੇ ਉਪਰ 1 ਚੱਮਚ ਤੇਲ, 1/4 ਚੱਮਚ ਲਾਲ ਮਿਰਚ,1/2 ਚੱਮਚ ਜੀਰਾ ਪਾਊਡਰ ਛਿੜਕੋ ਅਤੇ ਫਿਰ ਓਵਨ 'ਚ 400 ਡਿਗਰੀ ਫਾਰਨਹਾਈਟ/200 ਡਿਗਰੀ ਸੈਲਸੀਅਸ 'ਤੇ 20 ਮਿੰਟ ਲਈ ਬੇਕ ਕਰੋ।
3. ਫਿਰ ਇਸ ਨੂੰ ਬਲੈਂਡਰ 'ਚ ਪਾ ਕੇ ਚੰਗੀ ਤਰ੍ਹਾਂ ਨਾਲ ਬਲੈਂਡ ਕਰ ਲਓ।
4. ਫਿਰ ਇਸ ਨੂੰ ਬਾਊਲ 'ਚ ਪਾ ਕੇ ਇਸ 'ਚ 180 ਗ੍ਰਾਮ ਕਿਵਨੋਆ ਪੱਕਿਆ ਹੋਇਆ 1/2 ਚੱਮਚ ਗਾਰਲਿਕ ਸਾਲਟ, 85 ਗ੍ਰਾਮ ਬ੍ਰੈੱਡ ਕ੍ਰੰਬਸ, 70 ਗ੍ਰਾਮ ਕਾਲੀ ਮਿਰਚ ਜੈਕ ਪਨੀਰ, 3 ਅੰਡੇ, 11/2 ਚੱਮਚ ਨਮਕ ਅਤੇ 1 ਚੱਮਚ ਲਾਲ ਮਿਰਚ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
5. ਇਸ ਤੋਂ ਬਾਅਦ ਇਸ 'ਚ ਕੁਝ ਮਿਸ਼ਰਣ ਲੈ ਕੇ ਇਸ ਦੀ ਟਿੱਕੀ ਬਣਾਓ ਅਤੇ ਪੈਨ 'ਤੇ ਤੇਲ ਗਰਮ ਕਰਕੇ ਇਸ 'ਚ ਸੁਨਿਹਰੀ ਭੂਰਾ ਅਤੇ ਕੁਰਕੁਰਾ ਹੋਣ ਤਕ ਫ੍ਰਾਈ ਕਰੋ।
6. ਫਿਰ ਟਿੱਕੀ ਨੂੰ ਟਿਸ਼ੂ ਪੇਪਰ 'ਤੇ ਕੱਢੋ ਤਾਂ ਕਿ ਐਕਸਟ੍ਰਾ ਤੇਲ ਸੋਖ ਲਿਆ ਜਾਵੇ।
7. ਬਲੈਂਡਰ 'ਚ 110 ਮਿਲੀਲਟਰ, ਜੈਤੂਨ ਦਾ ਤੇਲ, 110 ਮਿਲੀਲੀਟਰ ਪਾਣੀ ਪਾ ਕੇ ਬਲੈਂਡ ਕਰੋ ਅਤੇ ਬਾਊਲ 'ਚ ਕੱਢ ਕੇ ਇਕ ਸਾਈਡ ਰੱਖ ਦਿਓ।
8. ਫਿਰ ਵੱਖਰੇ ਬਾਊਲ 'ਚ 80 ਗ੍ਰਾਮ ਬੈਂਗਨੀ ਗੋਭੀ, 10 ਗ੍ਰਾਮ ਧਨੀਆ ਅਤੇ 1 ਚੱਮਚ ਨਿੰਬੂ ਦਾ ਰਸ ਚੰਗੀ ਤਰ੍ਹਾਂ ਨਾਲ ਮਿਲਾ ਕੇ ਇਕ ਸਾਈਡ ਰੱਖ ਦਿਓ।
9. ਬਰਗਰ ਬਨਸ ਲਓ ਅਤੇ ਇਸ ਨੂੰ ਤਵੇ 'ਤੇ ਦੋਵਾਂ ਪਾਸਿਆਂ 'ਤੋਂ ਹਲਕਾ ਬ੍ਰਾਊਨ ਹੋਣ ਤਕ ਸੇਕ ਲਓ।
10. ਇਸ ਨੂੰ ਬੋਰਡ 'ਤੇ ਰੱਖ ਕੇ ਇਸ ਦੇ ਉਪਰ ਤਿਆਰ ਕੀਤਾ ਹੋਇਆ ਐਵੋਕਾਡੋ ਚਟਨੀ ਨੂੰ ਫੈਲਾਓ।
11. ਫਿਰ ਇਸ ਦੇ ਉਪਰ ਟਿੱਕੀ ਰੱਖੋ ਅਤੇ ਫਿਰ ਤੋਂ ਤਿਆਰ ਕੀਤਾ ਹੋਇਆ ਬੈਂਗਨੀ ਪੱਤਾਗੋਭੀ ਦਾ ਮਿਸ਼ਰਣ ਪਾਓ।
12. ਇਸ ਤੋਂ ਬਾਅਦ ਚਿਪੋਟਲ ਮੇਓ ਦਾ 1 ਚੱਮਚ ਫੈਲਾ ਲਓ ਅਤੇ ਦੂਜੇ ਬੀਨਸ ਨਾਲ ਕਵਰ ਕਰੋ।
13. ਬਰਗਰ ਬਣ ਕੇ ਤਿਆਰ ਹੈ ਇਸ ਨੂੰ ਸਰਵ ਕਰੋ।
ਮਾਤਾ-ਪਿਤਾ ਦੇ ਇਹ ਡਾਈਲਾਗਸ ਸੁਣ ਕੇ ਬੱਚੇ ਹੋ ਜਾਂਦੇ ਹਨ ਇਮੋਸ਼ਨਲ
NEXT STORY