ਜਲੰਧਰ (ਬਿਊਰੋ) - ਹਰ ਕੁੜੀ ਚਾਹੁੰਦੀ ਹੈ ਕਿ ਉਹ ਖ਼ੂਬਸੂਰਤ ਹੋਵੇ। ਬਹੁਤ ਸਾਰੀਆਂ ਕੁੜੀਆਂ ਅਜਿਹੀਆਂ ਹਨ, ਜੋ ਸੋਹਣੇ ਬਣਨ ਲਈ ਕਈ ਤਰ੍ਹਾਂ ਦੇ ਮੇਕਅੱਪ ਅਤੇ ਕ੍ਰੀਮਾਂ ਦੀ ਵਰਤੋਂ ਕਰਦੀਆਂ ਹਨ। ਜਿਨ੍ਹਾਂ ਦਾ ਕੁਝ ਸਮੇਂ ਤੱਕ ਅਸਰ ਰਹਿੰਦਾ ਹੈ ਪਰ ਬਾਅਦ ਵਿੱਚ ਉਹ ਨੁਕਸਾਨਦਾਇਕ ਸਿੱਧ ਹੁੰਦੀਆਂ ਹਨ। ਗਰਮੀ 'ਚ ਪਸੀਨੇ ਕਾਰਨ ਮੇਕਅੱਪ ਲੰਬੇ ਸਮੇਂ ਤੱਕ ਟਿਕ ਨਹੀਂ ਪਾਉਂਦਾ, ਜਿਸ ਕਾਰਨ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਮੇਕਅੱਪ ਅਜਿਹਾ ਹੋਣਾ ਚਾਹੀਦਾ ਕਿ ਤੁਹਾਡੀ ਲੁੱਕ ਇਕਦਮ ਨੈਚੁਰਲ ਦਿਸੇ। ਖ਼ਾਸ ਤੌਰ 'ਤੇ ਸਿੰਪਲ ਲੁੱਕ ਪਸੰਦ ਕਰਨ ਵਾਲੀਆਂ ਕੁੜੀਆਂ ਨੂੰ ਲਾਈਟ ਮੇਕਅੱਪ ਪਸੰਦ ਹੁੰਦਾ ਹੈ। ਤੁਸੀਂ ਗਰਮੀਆਂ 'ਚ ਲਾਈਟ ਮੇਕਅਪ ਨਾਲ ਕਿਵੇਂ ਖ਼ੂਬਸਰੂਤ ਵਿਖਾਈ ਦੇਵੋਗੇ, ਦੇ ਬਾਰੇ ਜਾਣਦੇ ਹਾਂ....
ਮੇਕਅੱਪ ਬੇਸ
ਜੋ ਲੋਕ ਮੇਕਅਪ ਕਰਨ ਦੇ ਸ਼ੌਕਿਨ ਹਨ, ਉਹ ਮੇਕਅਪ ਕਰਨ ਤੋਂ ਪਹਿਲਾਂ ਚਿਹਰੇ ਨੂੰ ਬੇਸ ਜ਼ਰੂਰ ਦੇਣ। ਤੁਹਾਡੇ ਚਿਹਰੇ ਦਾ ਬੇਸ ਜਿੰਨਾ ਪਰਫੈਕਟ ਹੋਵੇਗਾ, ਤੁਹਾਡਾ ਮੇਕਅੱਪ ਓਨਾ ਹੀ ਚੰਗਾ ਅਤੇ ਨੈਚੁਰਲ ਦਿਖਾਈ ਦੇਵੇਗਾ। ਇਸ ਨਾਲ ਤੁਹਾਡੀ ਖ਼ੂਬਸੂਰਤੀ ਹੋਰ ਵੱਧ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - Health Tips: ਸ਼ੂਗਰ ਫ੍ਰੀ ਗੋਲੀਆਂ ਦਾ ਸੇਵਨ ਕਰਨ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਕੈਂਸਰ ਸਣੇ ਹੋ ਸਕਦੇ ਨੇ ਇਹ ਰੋਗ

ਕਿੰਝ ਕਰੀਏ ਤਿਆਰ
. ਮੇਕਅੱਪ ਬੇਸ ਤਿਆਰ ਕਰਨ ਲਈ ਤੁਹਾਨੂੰ ਚਾਹੀਦੀਆਂ ਹੋਣਗੀਆਂ 3 ਚੀਜ਼ਾਂ, ਪਹਿਲਾਂ ਐਲੋਵੇਰਾ ਜੈੱਲ, ਦੂਜਾ ਫਾਊਡੇਸ਼ਨ ਅਤੇ ਤੀਜਾ ਸਨਸਕ੍ਰੀਨ ਲੋਸ਼ਨ। ਤਿੰਨਾਂ ਚੀਜ਼ਾਂ ਨੂੰ 2-2 ਡਰਾਪਸ ਆਪਣੇ ਹੱਥ 'ਤੇ ਲਓ।
. ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਚਿਹਰੇ 'ਤੇ ਅਪਲਾਈ ਕਰੋ।
. ਚਿਹਰੇ ਦੇ ਨਾਲ-ਨਾਲ ਇਸ ਨੂੰ ਗਰਦਨ 'ਤੇ ਅਪਲਾਈ ਕਰੋ, ਤਾਂ ਜੋ ਤੁਹਾਡੇ ਚਿਹਰੇ ਦਾ ਰੰਗ ਗਰਦਨ ਤੋਂ ਵੱਖਰਾ ਦਿਖਾਈ ਨਾ ਦੇਵੇ।
. ਜੇਕਰ ਤੁਹਾਨੂੰ ਡਾਰਕ ਸਰਕਲ ਦੀ ਸਮੱਸਿਆ ਹੈ ਤਾਂ ਵੱਖ ਤੋਂ ਥੋੜ੍ਹਾ ਫਾਊਡੇਸ਼ਨ ਅੱਖਾਂ ਦੇ ਹੇਠਾਂ ਜ਼ਰੂਰ ਲਗਾਓ।
. ਫਾਊਡੇਸ਼ਨ ਲਗਾਉਣ ਦੇ ਬਾਅਦ ਉਸ ਨੂੰ ਹਲਕੇ ਹੱਥਾਂ ਨਾਲ ਬਲੇਂਡ ਕਰੋ।
. ਜੇਕਰ ਤੁਸੀਂ ਚਾਹੋ ਤਾਂ ਇਸ ਦੇ ਬਾਅਦ ਮੇਕਅੱਪ ਅਪਲਾਈ ਕਰ ਸਕਦੇ ਹੋ।
. ਜੇਕਰ ਤੁਹਾਨੂੰ ਚਿਹਰੇ 'ਤੇ ਨੈਚੁਰਲ ਲੁੱਕ ਚਾਹੀਦਾ ਤਾਂ ਇੰਨਾ ਤੁਹਾਡੇ ਲਈ ਕਾਫ਼ੀ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ਭਾਰ ਤੇ ਢਿੱਡ ਦੀ ਚਰਬੀ ਘਟਾਉਣ ਲਈ ਰੋਜ਼ਾਨਾ ਟੱਪੋ ‘ਰੱਸੀ’, ਹੋਣਗੇ ਹੋਰ ਵੀ ਕਈ ਹੈਰਾਨੀਜਨਕ ਫ਼ਾਇਦੇ

ਨੈਚੁਰਲ ਮੇਕਅੱਪ ਬੇਸ ਦਾ ਫ਼ਾਇਦਾ
ਜਿਵੇਂ ਤੁਸੀਂ ਜਾਣਦੇ ਹੋ ਕਿ ਇਸ ਮੇਕਅੱਪ ਬੇਸ 'ਚ ਐਲੋਵੇਰਾ ਜੈੱਲ ਅਤੇ ਸਨਸਕ੍ਰੀਨ ਲੋਸ਼ਨ ਐਂਡ ਹੈ ਤਾਂ ਅਜਿਹੇ 'ਚ ਇਸ ਬੇਸ ਨੂੰ ਲਗਾ ਕੇ ਜੇਕਰ ਤੁਸੀਂ ਧੁੱਪ 'ਚ ਜਾਓਗੇ ਤਾਂ ਤੁਹਾਡਾ ਚਿਹਰਾ ਸੂਰਜ ਦੀਆਂ ਖ਼ਤਰਨਾਕ ਕਿਰਨਾਂ ਤੋਂ ਬਚਿਆ ਰਹੇਗਾ। ਇਸ ਨਾਲ ਤੁਹਾਡੀ ਚਮੜੀ ਕਾਲੀ ਨਹੀਂ ਪਵੇਗੀ, ਨਾਲ ਹੀਫਾਊਾਡੇਸ਼ਨ 'ਚ ਮੌਜੂਦ ਕੈਮੀਕਲਸ ਚਮੜੀ ਨੂੰ ਨੁਕਸਾਨ ਨਹੀਂ ਪਹੁੰਚਾ ਪਾਉਣਗੇ।

ਮਰਦਾਨਾ ਤਾਕਤ ਤੇ ਜੋਸ਼ ਵਧਾਓ, ਮਰਦਾਨਾ ਕਮਜ਼ੋਰੀ ਦੀ ਕਰੋ 'ਐਸੀ ਦੀ ਤੈਸੀ'
NEXT STORY