ਮੁੰਬਈ- ਮੁਟਿਆਰਾਂ ਅਤੇ ਔਰਤਾਂ ਦੀ ਲੁੱਕ ਨੂੰ ਸਟਾਈਲਿਸ਼ ਦਿਖਾਉਣ ਵਿਚ ਧੁੱਪ ਦੇ ਚਸ਼ਮੇ (Sunglasses) ਅਹਿਮ ਭੂਮਿਕਾ ਨਿਭਾਉਂਦੇ ਹਨ। ਧੁੱਪ ਵਾਲੇ ਚਸ਼ਮੇ ਤੇਜ਼ ਧੁੱਪ, ਮਿੱਟੀ-ਘੱਟੇ ਅਤੇ ਸੂਰਜ ਦੀ ਨੁਕਸਾਨਦਾਇਕ ਕਿਰਨਾਂ ਤੋਂ ਅੱਖਾਂ ਨੂੰ ਬਚਾਉਣ ਦੇ ਨਾਲ-ਨਾਲ ਔਰਤਾਂ ਅਤੇ ਮੁਟਿਆਰਾਂ ਦੀ ਲੁੱਕ ਨੂੰ ਬਦਲ ਦਿੰਦੇ ਹਨ। ਜ਼ਿਆਦਾਤਰ ਬਾਲੀਵੁੱਡ ਅਭਿਨੇਤਰੀਆਂ ਅਤੇ ਮਾਡਲਾਂ ਨੂੰ ਵੀ ਕਈ ਮੌਕਿਆਂ ’ਤੇ ਧੁੱਪ ਵਾਲੇ ਚਸ਼ਮੇ ਲਗਾਏ ਦੇਖਿਆ ਜਾ ਸਕਦਾ ਹੈ।
ਜ਼ਿਆਦਾਤਰ ਧੁੱਪ ਵਾਲੇ ਚਸ਼ਮੇ ਰਾਊਂਡ, ਰੇਟਰੋ ਅਤੇ ਰੈਕਟੇਂਗੁਲਰ ਸ਼ੇਪ ਵਿਚ ਆਉਂਦੇ ਹਨ। ਇਹ ਮੁਟਿਆਰਾਂ ਨੂੰ ਬਹੁਤ ਮਾਡਰਨ ਲੁਕ ਦਿੰਦੇ ਹਨ। ਇਨ੍ਹਾਂ ਨੂੰ ਮੁਟਿਆਰਾਂ ਅਤੇ ਔਰਤਾਂ ਕੈਜੁਅਲ ਅਤੇ ਰੈਗੁਲਰ ਯੂਜ ਲਈ ਇਸਤੇਮਾਲ ਕਰ ਸਕਦੀਆਂ ਹਨ। ਮੁਟਿਆਰਾਂ ਨੂੰ ਜ਼ਿਆਦਾਤਰ ਪਿੰਕ, ਰੈੱਡ, ਬ੍ਰਾਊਨ, ਬਲੈਕ ਅਤੇ ਸਕਾਈ ਬਲਿਊ ਰੰਗ ਦੇ ਚਸ਼ਮੇ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ। ਇਹ ਮੁਟਿਆਰਾਂ ਨੂੰ ਪਾਰਟੀ ਅਤੇ ਏਅਰਪੋਰਟ ਲੱੁੱਕ ਨੂੰ ਕੂਲ ਬਣਾਉਂੇਦੇ ਹਨ।
ਦੂਜੇ ਪਾਸੇ ਕਈ ਬ੍ਰਾਂਡੇਡ ਚਸ਼ਮੇ ਹਰ ਮੌਕੇ ’ਤੇ ਮੁਟਿਆਰਾਂ ਨੂੰ ਕਲਾਸੀ ਲੁੱਕ ਦਿੰਦੇ ਹਨ। ਅੱਜਕੱਲ ਕੈਟ ਆਈ ਗਾਗਲਜ਼ ਅਤੇ ਹਾਰਟ ਸ਼ੇਪ ਗਾਗਲਜ਼ ਵੀ ਬਹੁਤ ਟਰੈਂਡ ਵਿਚ ਹਨ। ਕਈ ਸਕੂਲ ਤੇ ਕਾਲਜ ਜਾਣ ਵਾਲੀਆਂ ਮੁਟਿਆਰਾਂ ਨੂੰ ਇਸ ਤਰ੍ਹਾਂ ਦੇ ਚਸ਼ਮੇ ਬਹੁਤ ਪਸੰਦ ਆ ਰਹੇ ਹਨ।
ਧੁੱਪ ਵਾਲੇ ਚਸ਼ਮੇ ਦੀ ਖਾਸੀਅਤ ਹੈ ਕਿ ਮੁਟਿਆਰਾਂ ਅਤੇ ਔਰਤਾਂ ਇਨ੍ਹਾਂ ਨੂੰ ਹਰ ਤਰ੍ਹਾਂ ਦੀ ਡਰੈੱਸ ਨਾਲ ਪਹਿਨਣਾ ਪਸੰਦ ਕਰ ਰਹੀਆਂ ਹਨ। ਮੁਟਿਆਰਾਂ ਭਾਰਤੀ ਅਤੇ ਪੱਛਮੀ ਦੋਹਾਂ ਤਰ੍ਹਾਂ ਦੀ ਡਰੈੱਸ ਨਾਲ ਧੁੱਪ ਵਾਲੇ ਚਸ਼ਮੇ ਨੂੰ ਕੈਰੀ ਕਰ ਰਹੀਆਂ ਹਨ। ਦੂਜੇ ਪਾਸੇ ਕੁਝ ਨਵੀਆਂ ਵਿਆਹੀਆਂ ਨੂੰ ਵੀ ਆਪਣੇ ਵਿਆਹ ਦੌਰਾਨ ਲਹਿੰਗਾ-ਚੋਲੀ ਨਾਲ ਤਰ੍ਹਾਂ-ਤਰ੍ਹਾਂ ਦੇ ਧੁੱਪ ਵਾਲੇ ਚਸ਼ਮੇ ਪਹਿਨੇ ਫੋਟੋ ਅਤੇ ਵੀਡੀਓ ਬਣਾਉਂਦੇ ਦੇਖਿਆ ਗਿਆ ਹੈ।
ਕੁਝ ਨੌਜਵਾਨ ਔਰਤਾਂ ਜੋ ਰਾਊਂਡ ਅਤੇ ਨਾਰਮਲ ਫਰੇਮ ਡਿਜ਼ਾਈਨ ਦੇ ਧੁੱਪ ਦੇ ਚਸ਼ਮੇ ਪਹਿ ਨ ਕੇ ਬੋਰ ਹੋ ਚੁੱਕੀ ਹੈ, ਉਨ੍ਹਾਂ ਨੂੰ ਨਵੇਂ ਡਿਜ਼ਾਈਨ ਦੇ ਆਕਟਾਗੋਨ ਸ਼ੇਪ ਵਾਲੇ ਧੁੱਪ ਦੇ ਚਸ਼ਮੇ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ, ਜੋ ਉਨ੍ਹਾਂ ਨੂੰ ਇਕ ਬਹੁਤ ਹੀ ਵਿਲੱਖਣ ਲੁੱਕ ਦਿੰਦੇ ਹਨ। ਬਾਜ਼ਾਰ ਵਿਚ ਕਈ ਤਰ੍ਹਾਂ-ਤਰ੍ਹਾਂ ਦੇ ਧੁੱਪ ਦੇ ਚਸ਼ਮੇ ਉਪਲਬਧ ਹਨ ਜਿਨ੍ਹਾਂ ਨੂੰ ਨੌਜਵਾਨ ਕੁੜੀਆਂ ਆਪਣੀ ਪਸੰਦ ਦੇ ਅਨੁਸਾਰ ਖਰੀਦ ਰਹੀਆਂ ਹਨ। ਕੁਝ ਨੌਜਵਾਨ ਔਰਤਾਂ ਵੀ ਆਨਲਾਈਨ ਧੁੱਪ ਦੇ ਚਸ਼ਮੇ ਖਰੀਦਣ ਨੂੰ ਤਰਜੀਹ ਦੇ ਰਹੀਆਂ ਹਨ।
ਚਿਹਰੇ ਨੂੰ ਰੱਖਣੈ Glowing ਤੇ Healthy ਤਾਂ ਕਰੋ ਇਹ ਕੰਮ
NEXT STORY