ਨਵੀਂ ਦਿੱਲੀ—ਵਾਲਾਂ ਨੂੰ ਕਲਰ ਕਰਵਾਉਣ ਦਾ ਅੱਜ-ਕਲ ਕਾਫੀ ਕ੍ਰੇਜ਼ ਹੋ ਗਿਆ ਹੈ। ਇਕ ਤਾਂ ਇਸ ਨਾਲ ਪੁਰਾਣੇ ਵਾਲ ਲੁੱਕ ਜਾਂਦੇ ਹਨ ਅਤੇ ਦੂਜਾ ਇਸ ਨਾਲ ਵਾਲਾਂ ਨੂੰ ਨਵਾਂ ਮੇਕਓਵਰ ਮਿਲਦਾ ਹੈ ਪਰ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਵਾਲਾਂ ਨੂੰ ਕਲਰ ਕਰਨ ਸਮੇਂ ਕੁਝ ਗਲਤੀਆਂ ਕਰ ਬੈਠਦੇ ਹਨ, ਜਿਸ ਦੇ ਨਾਲ ਉਨ੍ਹਾਂ ਦੇ ਵਾਲਾਂ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ। ਇਸ ਲਈ ਅਸੀਂ ਅੱਜ ਤੁਹਾਨੂੰ ਵਾਲਾਂ ਦੇ ਕਲਰ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ ਜਿਸ ਦੇ ਨਾਲ ਤੁਹਾਡੇ ਵਾਲਾਂ ਨੂੰ ਇਕਦਮ ਪਰਫੈਕਟ ਲੁਕ ਮਿਲੇਗਾ।
1. ਹਰਬਲ ਕਲਰਸ
ਵਾਲਾਂ ਨੂੰ ਕਲਰ ਕਰਨ ਦੇ ਲਈ ਹਮੇਸ਼ਾ ਹਰਬਲ ਕਲਰ ਦਾ ਹੀ ਇਸਤੇਮਾਲ ਕਰੋ। ਇਕ ਤਾਂ ਇਸ ਨਾਲ ਵਾਲਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਅਤੇ ਦੂਜਾ ਇਸ ਨਾਲ ਵਾਲਾਂ ਨੂੰ ਕੁਦਰਤੀ ਚਮਕ ਮਿਲੇਗੀ।
2. ਸਮੇਂ ਦਾ ਧਿਆਨ ਰੱਖੋ
ਧਿਆਨ ਰੱਖੋ ਕਿ ਕਲਰ ਨੂੰ ਜਿੰਨੀ ਦੇਰ ਲਗਾਉਣ ਦੀ ਸਲਾਹ ਦਿੱਤੀ ਗਈ ਹੈ ਉਨੀਂ ਦੇਰ ਹੀ ਲਗਾ ਕੇ ਰੱਖਣਾ ਹੈ ਕਿਉਂਕਿ ਜੇ ਤੁਸੀਂ ਇਸ ਨੂੰ ਜ਼ਿਆਦਾ ਦੇਰ ਲਗਾ ਕੇ ਰੱਖੋਗੇ ਤਾਂ ਤੁਹਾਡੇ ਵਾਲਾਂ 'ਚ ਡਾਰਕ ਲੁਕ ਮਿਲੇਗਾ ਅਤੇ ਘੱਟ ਸਮੇਂ ਦੇ ਲਈ ਲਗਾਉਣ ਨਾਲ ਲਾਈਟ ਲੁਕ ਮਿਲੇਗਾ। ਇਸ ਲਈ ਬਹਿਤਰ ਹੋਵੇਗਾ ਕਿ ਦੱਸੇ ਸਮੇਂ ਤੱਕ ਹੀ ਇਸ ਨੂੰ ਵਾਲਾਂ 'ਤੇ ਲਗਾ ਕੇ ਰੱਖੋ।
3. ਤੇਲ ਜ਼ਰੂਰ ਲਗਾਓ
ਜਿਸ ਵੀ ਦਿਨ ਤੁਸੀਂ ਵਾਲਾਂ ਨੂੰ ਕਲਰ ਕਰਨ ਬਾਰੇ ਸੋਚ ਰਹੇ ਹੋ ਤਾਂ ਉਸ ਤੋਂ ਠੀਕ ਇਕ ਦਿਨ ਪਹਿਲਾਂ ਵਾਲਾਂ ਨੂੰ ਤੇਲ ਜ਼ਰੂਰ ਲਗਾਓ। ਇੰਝ ਕਰਨ ਨਾਲ ਵਾਲ ਚਮਕਦਾਰ ਹੋ ਜਾਣਗੇ।
4. ਦੋ ਮੂੰਹੇ ਵਾਲ
ਜੇ ਤੁਹਾਡੇ ਦੋ ਮੂੰਹੇ ਵਾਲ ਹਨ ਤਾਂ ਉਸ ਨੂੰ ਕਲਰ ਕਰਵਾਉਣ ਲਈ ਪਹਿਲਾਂ ਟ੍ਰਿਮ ਕਰਵਾ ਲਓ। ਕਿਉਂਕਿ ਵਾਲਾਂ ਨੂੰ ਕਲਰ ਕਰਨ ਨਾਲ ਦੋ ਮੂੰਹੇ ਵਾਲ ਰੁੱਖੇ ਦਿਖਾਈ ਦਿੰਦੇ ਹਨ।
5. ਸਾਧੇ ਪਾਣੀ ਦਾ ਇਸਤੇਮਾਲ ਕਰੋ
ਜਿਸ ਦਿਨ ਵਾਲਾਂ ਨੂੰ ਕਲਰ ਕਰੋਂ ਜਾਂ ਕਰਵਾਓ ਉਸ ਦਿਨ ਇਸ ਨੂੰ ਸ਼ੈਂਪੂ ਨਾਲ ਨਾ ਧੋਵੋ। ਸਿਰਫ ਸਾਧੇ ਪਾਣੀ ਦੀ ਵਰਤੋ ਕਰੋ।
ਇਸ ਜਗ੍ਹਾ 'ਤੇ ਪੜ੍ਹਾਈ ਕਰਨ ਦੇ ਮਿਲਦੇ ਹਨ ਪੈਸੇ
NEXT STORY