ਜਲੰਧਰ— ਦਹੀਂ ਦੀ ਵਰਤੋਂ ਕਰਨ ਨਾਲ ਸਿਹਤ ਸੰਬੰਧੀ ਬਹੁਤ ਸਾਰੀਆਂ ਸਮੱਸਿਆਵਾ ਦੂਰ ਹੁੰਦੀਆ ਹਨ। ਇਸਦੇ ਨਾਲ ਹੀ ਪੇਟ ਸੰਬੰਧਿਤ ਸਮੱਸਿਆਵਾ ਵੀ ਦੂਰ ਹੁੰਦੀਆਂ ਹਨ। ਇਸ 'ਚ ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ ਬੀ 12 ਅਤੇ ਫਾਸਫੋਰਸ ਭਰਪੂਰ ਮਾਤਰਾ 'ਚ ਹੁੰਦੇ ਹਨ। ਇਸ ਤੋਂ ਇਲਾਵਾ ਚਮੜੀ ਦੀਆਂ ਸਮੱਸਿਆਵਾ ਜਿਵੇ ਵਾਲਾਂ ਦਾ ਝੜਨ, ਮੁਹਾਸੇ, ਖੁਸ਼ਕ ਚਮੜੀ ਆਦਿ ਸਮੱਸਿਆਵਾ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਸੀਂ ਵੀ ਚਮੜੀ ਦੀਆਂ ਇੰਨ੍ਹਾਂ ਸਮੱਸਿਆਵਾ ਤੋਂ ਪਰੇਸ਼ਾਨ ਹੋ ਤਾਂ ਦਹੀ ਦੀ ਵਰਤੋਂ ਕਰੋ। ਆਓ ਜਾਣਦੇ ਹਾਂ ਦਹੀਂ ਨੂੰ ਇਸਤੇਮਾਲ ਕਰਨ ਦਾ ਸਹੀ ਤਰੀਕਾ।
- ਵਾਲਾਂ ਦਾ ਝੜਨਾ ਬੰਦ
ਮੈਥੀ ਦੇ ਦਾਣਿਆਂ ਨੂੰ ਪੀਸ ਕੇ ਦਹੀਂ 'ਚ ਮਿਲਾ ਲਓ। ਹੁਣ ਇਸਨੂੰ ਵਾਲਾਂ ਦੀਆਂ ਜੜ੍ਹਾਂ 'ਚ ਚੰਗੀ ਤਰ੍ਹਾਂ ਲਗਾਓ। ਇਸ ਤਰ੍ਹਾਂ ਕਰਨ ਨਾਲ ਵਾਲਾਂ ਦੇ ਝੜਨ ਦੀ ਸਮੱਸਿਆ ਦੂਰ ਹੋ ਜਾਵੇਗੀ।
- ਮੁਹਾਸੇ
ਜੇਕਰ ਤੁਸੀਂ ਮੁਹਾਸਿਆਂ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਮੁਹਾਸੇ ਵਾਲੀ ਜਗ੍ਹਾ 'ਤੇ ਦਹੀਂ ਲਗਾ ਲਓ। ਫਿਰ ਸਵੇਰੇ ਠੰਡੇ ਪਾਣੀ ਨਾਲ ਧੋ ਲਓ। ਇਸ ਤਰ੍ਹਾਂ ਕਰਨ ਨਾਲ ਮੁਹਾਸੇ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।
- ਕਾਲੇ ਘੇਰੇ
ਅੱਖਾਂ ਦੇ ਘੇਰਿਆਂ ਦਾ ਕਾਲਾ ਹੋਣਾ ਆਮ ਗੱਲ ਹੈ। ਇਸਨੂੰ ਦੂਰ ਕਰਨ ਲਈ ਰਾਤ ਦੇ ਸਮੇਂ ਕਾਲੇ ਘੇਰਿਆਂ ਵਾਲੀ ਜਗ੍ਹਾਂ 'ਤੇ ਦਹੀਂ ਲਗਾਓ ਅਤੇ 10 ਮਿੰਟ ਬਾਅਦ ਧੋ ਲਓ।
- ਸਿਕਰੀ ਦੂਰ ਕਰੋ
ਸਰਦੀਆ 'ਚ ਸਿਕਰੀ ਦੀ ਸਮੱਸਿਆ ਜ਼ਿਆਦਾ ਦਿਖਾਈ ਦਿੰਦੀ ਹੈ। ਇਸਨੂੰ ਸਮੱਸਿਆ ਨੂੰ ਦੂਰ ਕਰਨ ਲਈ ਦਹੀਂ ਨਾਲ ਚੰਗੀ ਤਰ੍ਹਾਂ ਆਪਣੇ ਵਾਲਾਂ ਦੀਆਂ ਜੜ੍ਹਾਂ 'ਚ ਮਾਲਿਸ਼ ਕਰੋ। ਇਸਦੇ 20 ਮਿੰਟ ਬਾਅਦ ਵਾਲਾਂ ਨੂੰ ਸ਼ੈਪੂ ਕਰੋ।
- ਰੰਗ ਨਿਖਾਰੇ
ਚਿਹਰੇ ਨੂੰ ਗੋਰਾ ਕਰਨ ਲਈ ਦਹੀਂ 'ਚ ਸ਼ਹਿਦ ਮਿਲਾ ਕੇ ਚਿਹਰੇ 'ਤੇ ਲਗਾਓ ਅਤੇ 20 ਮਿੰਟ ਬਾਅਦ ਚਿਹਰੇ ਨੂੰ ਧੋ ਲਓ।
- ਕਾਲਾਪਨ ਖਤਮ ਕਰੇ
ਦਹੀਂ ਅਤੇ ਸ਼ਹਿਦ ਮਿਲਾ ਕੇ ਲਗਾਉਣ ਨਾਲ ਚਿਹਰੇ ਦੇ ਕਾਲੇਪਨ ਦੀ ਸਮੱਸਿਆ ਦੂਰ ਹੁੰਦੀ ਹੈ।
ਜਾਣੋਂ , ਇੰਨ੍ਹਾਂ ਦੇਸ਼ਾਂ 'ਚ ਵਿਆਹ ਦੀ ਸਹੀ ਉਮਰ
NEXT STORY