ਮੁੰਬਈ—ਬਰਸਾਤ ਦੇ ਆਉਂਦਿਆਂ ਹੀ ਅੱਖਾਂ ਵਿੱਚ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਖਤਰਾ ਵਧ ਜਾਂਦਾ ਹੈ। ਬਰਸਾਤ ਦੌਰਾਨ ਅੱਖਾਂ ਵਾਇਰਲ ਇਨਫ਼ੈਕਸ਼ਨ ਦਾ ਆਸਾਨੀ ਨਾਲ ਸ਼ਿਕਾਰ ਬਣ ਸਕਦੀਆਂ ਹਨ। ਕੰਜਕਟੀਵਾਇਟਿਸ ਬਰਸਾਤ ਦੇ ਦਿਨਾਂ ਵਿੱਚ ਮਹਾਮਾਰੀ ਵਾਂਗ ਫ਼ੈਲਦਾ ਹੈ। ਵਾਇਰਸ, ਬੈਕਟੀਰੀਆ ਅਤੇ ਫ਼ੰਗਸ ਦੀ ਇਨਫ਼ੈਕਸ਼ਨ ਕਾਰਨ ਕੰਜਕਟੀਵਾਇਟਿਸ ਹੁੰਦਾ ਹੈ। ਬੱਚੇ ਇਸ ਰੋਗ ਦੇ ਸਭ ਤੋਂ ਵਧੇਰੇ ਸ਼ਿਕਾਰ ਹੁੰਦੇ ਹਨ ਅਤੇ ਉਨ੍ਹਾਂ ਨੂੰ ਇਹ ਇਨਫ਼ੈਕਸ਼ਨ ਖੇਡ ਦੇ ਮੈਦਾਨ ਅਤੇ ਹੋਰ ਇਨਫ਼ੈਕਟਿਡ ਬੱਚਿਆਂ ਦੇ ਸੰਪਰਕ ਵਿੱਚ ਆਉਣ ਨਾਲ ਹੁੰਦੀ ਹੈ। ਇਸ ਇਨਫ਼ੈਕਸ਼ਨ 'ਚ ਅੱਖਾਂ ਵਿੱਚ ਜਲਨ ਹੁੰਦੀ ਹੈ, ਅੱਖਾਂ ਲਾਲ ਹੋ ਜਾਂਦੀਆਂ ਹਨ ਅਤੇ ਅੱਖਾਂ 'ਚੋਂ ਪਾਣੀ ਆਉਣ ਲੱਗਦਾ ਹੈ। ਪਲਕਾਂ 'ਤੇ ਨੀਲਾ ਤੇ ਚਿਪਚਿਪਾ ਤਰਲ ਜਮ੍ਹਾ ਹੋਣ ਲੱਗਦਾ ਹੈ। ਤੁਹਾਡੀਆਂ ਅੱਖਾਂ ਹੈਲਦੀ ਰਹਿਣ, ਇਸ ਦੇ ਲਈ ਕੁਝ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ।
1.ਅੱਖਾਂ ਦੀ ਸਾਫ਼-ਸਫ਼ਾਈ ਦਾ ਪੂਰਾ ਧਿਆਨ ਰੱਖੋ। ਅੱਖਾਂ ਨੂੰ ਦਿਨ ਵਿੱਚ ਦੋ-ਤਿੰਨ ਵਾਰ ਸਾਫ਼ ਅਤੇ ਠੰਡੇ ਪਾਣੀ ਨਾਲ ਧੋਵੋ।
2. ਇਨਫ਼ੈਕਟਿਡ ਵਿਅਕਤੀ ਨਾਲ ਹੱਥ ਨਾ ਮਿਲਾਓ ਅਤੇ ਉਸ ਦੀਆਂ ਚੀਜ਼ਾਂ ਜਿਵੇਂ ਐਨਕ, ਤੌਲੀਆ ਅਤੇ ਸਿਰਹਾਣਾ ਆਦਿ ਨਾ ਛੂਹੋ।
3. ਆਫ਼ਿਸ ਵਿੱਚ ਬਹੁਤ ਸਾਰੇ ਲੋਕ ਇੱਕੋ ਕੰਪਿਊਟਰ ਦੀ ਵਰਤੋਂ ਕਰਦੇ ਹੋਣ ਤਾਂ ਕੀ-ਬੋਰਡ ਅਤੇ ਮਾਊਸ ਨੂੰ ਇਨਫ਼ੈਕਸ਼ਨ ਰਹਿਤ ਕਰਕੇ ਹੀ ਕੰਮ ਕਰੋ।
4. ਆਪਣੇ ਆਈ ਮੇਕਅੱਪ ਦਾ ਸਾਮਾਨ ਕਿਸੇ ਨਾਲ ਸ਼ੇਅਰ ਨਾ ਕਰੋ।
5. ਨਹੁੰ ਨਾ ਵਧਾਓ ਕਿਉਂਕਿ ਉਨ੍ਹਾਂ ਵਿੱਚ ਗੰਦਗੀ ਜਮ੍ਹਾ ਹੋ ਸਕਦੀ ਹੈ।
6.ਜਦੋਂ ਵੀ ਘਰੋਂ ਬਾਹਰ ਜਾਓ ਤਾਂ ਧੁੱਪ ਦੀਆਂ ਐਨਕਾਂ ਜ਼ਰੂਰ ਲਗਾਓ। ਇਹ ਨਾ ਸਿਰਫ਼ ਧੁੱਪ ਤੋਂ ਅੱਖਾਂ ਦੀ ਰੱਖਿਆ ਕਰਦੀਆਂ ਹਨ, ਸਗੋਂ ਧੂੰਏਂ ਅਤੇ ਧੂੜ-ਮਿੱਟੀ ਨਾਲ ਹੋਣ ਵਾਲੀ ਐਲਰਜੀ ਤੋਂ ਵੀ ਬਚਾਅ ਕਰਦੀਆਂ ਹਨ।
7. ਅੱਖਾਂ ਨੂੰ ਵਾਰ-ਵਾਰ ਹੱਥ ਨਾਲ ਨਾ ਛੂਹੋ।
8. ਜੇਕਰ ਅੱਖਾਂ ਵਿੱਚ ਕੁਝ ਪੈ ਜਾਏ ਤਾਂ ਉਸ ਨੂੰ ਮਲੋ ਨਾ, ਸਗੋਂ ਸਾਫ਼ ਪਾਣੀ ਨਾਲ ਧੋ ਲਓ।
ਘਰ 'ਚ ਇਸ ਤਰ੍ਹਾਂ ਦੀਆਂ ਤਸਵੀਰਾਂ ਲਗਾਉਣ ਨਾਲ ਹੁੰਦੇ ਹਨ ਨੁਕਸਾਨ
NEXT STORY