ਜਲੰਧਰ— ਕੱਪੜਿਆਂ ਨੂੰ ਲੰਬੇ ਸਮੇਂ ਤੱਕ ਨਵਾਂ ਬਣਾਏ ਰੱਖਣ ਲਈ ਉਨ੍ਹਾਂ ਦੀ ਸਹੀ ਤਰੀਕੇ ਨਾਲ ਦੇਖਭਾਲ ਕਰਨਾ ਬਹੁਤ ਜਰੂਰੀ ਹੈ। ਕੱਪੜਿਆਂ ਨੂੰ ਹਮੇਸ਼ਾ ਉਨ੍ਹਾਂ ਦੀ ਕੁਆਲਟੀ ਦੇ ਹਿਸਾਬ ਨਾਲ ਧੋਵੋ। ਕੁਝ ਕੱਪੜੇ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਉਨ੍ਹਾਂ ਨੂੰ ਸਾਰੇ ਕੱਪੜਿਆ ਤੋਂ ਅਲੱਗ ਧੋਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਅੰਡਰ ਗਾਰਮੈਂਟਸ। ਕਈ ਲੋਕ ਇਨ੍ਹਾਂ ਨੂੰ ਬਾਕੀ ਕੱਪੜਿਆਂ ਦੇ ਨਾਲ ਹੀ ਧੋ ਦਿੰਦੇ ਹਨ , ਜੋ ਕਿ ਸਿਹਤ ਦੇ ਲਈ ਨੁਕਸਾਨਦੇਹ ਹਨ। ਇਕ ਅਧਿਐਨ 'ਚ ਪਾਇਆ ਗਿਆ ਹੈ ਕਿ ਅੰਡਰ ਗਾਰਮੈਂਟਸ ਨੂੰ ਰੋਜ਼ 10 ਗ੍ਰਾਮ ਗੰਦਗੀ ਲੱਗ ਜਾਂਦੀ ਹੈ। ਇਸ ਤਰ੍ਹਾਂ ਇਨ੍ਹਾਂ ਨੂੰ ਬਾਕੀ ਕੱਪੜਿਆਂ ਨਾਲ ਧੋਣ ਤੇ ਇਨ੍ਹਾਂ 'ਚ ਮੌਜੂਦ ਬੈਕਟੀਰੀਆ ਬਾਕੀ ਕੱਪੜਿਆਂ ਨਾਲ ਚਿਪਕ ਜਾਂਦੇ ਹਨ ਜਿਸ ਨਾਲ ਇਨਫੈਕਸ਼ਨ ਹੋਣ ਦਾ ਖਤਰਾ ਵੱਧ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਗੇ ਕਿ ਕਿਹੜੇ ਕਾਰਨ ਹਨ ਜਿਨ੍ਹਾਂ ਕਰਕੇ ਅੰਡਰ ਗਾਰਮੈਂਟਸ ਨੂੰ ਅਲੱਗ ਧੋਣਾ ਚਾਹੀਦਾ ਹੈ।
1. ਬੈਕਟੀਰੀਆ
ਜ਼ਿਆਦਾਤਰ ਲੋਕ ਕੱਪੜਿਆਂ ਨੂੰ ਸਾਦੇ ਪਾਣੀ ਨਾਲ ਹੀ ਧੋਂਦੇ ਹਨ, ਜਿਸ ਨਾਲ ਅੰਡਰ ਗਾਰਮੈਂਟਸ 'ਤੇ ਮੌਜੂਦ ਬੈਕਟੀਰੀਆ ਖਤਮ ਨਹੀਂ ਹੁੰਦੇ। ਸਾਦੇ ਪਾਣੀ ਦੇ ਤਾਪਮਾਨ ਨਾਲ ਬੈਕਟੀਰੀਆ ਮਰਦ ਨਹੀਂ ਹਨ। ਇਸ ਤਰ੍ਹਾਂ ਇਨ੍ਹਾਂ ਨੂੰ ਅਲਗ ਪਾਣੀ 'ਚ ਧੋਵੋ।
2. ਰਸੋਈ ਦੇ ਕਪੜੇ
ਰਸੋਈ ਦੇ ਕੱਪੜਿਆਂਨੂੰ ਬਾਕੀ ਕੱਪੜਿਆਂ ਦੇ ਨਾਲ ਧੋਣ ਨਾਲ ਉਨ੍ਹਾਂ ਦੇ ਨਾਲ ਕੀਟਾਣੂ ਲੱਗ ਜਾਂਦੇ ਹਨ, ਜੋ ਸਿਹਤ ਦੇ ਲਈ ਬਹੁਤ ਹਾਨੀਕਾਰਕ ਹੁੰਦੇ ਹਨ। ਇਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਸਕਦੀਆਂ ਸਨ।
3. ਸਾਬਣ
ਅੰਡਰ ਗਾਰਮੈਂਟਸ ਨੂੰ ਹਮੇਸ਼ਾ ਸਾਫਟ ਪ੍ਰੋਡਕਟ ਦੇ ਨਾਲ ਹੀ ਧੋਣਾ ਚਾਹੀਦਾ ਹੈ। ਅੰਡਰ ਗਾਰਮੈਂਟਸ ਨੂੰ ਧੋਣੇ ਦੇ ਲਈ ਵੱਖਰੇ ਸਾਬਣ ਦਾ ਪ੍ਰਯੋਗ ਕਰੋ।
4. ਬੱਚਿਆਂ ਅਤੇ ਬਜੁਰਗਾਂ ਦੇ ਲਈ ਖਤਰਨਾਕ
ਬੱਚਿਆਂ ਅਤੇ ਬਜੁਰਗਾਂ ਦੇ ਕੱਪੜਿਆਂ ਨੂੰ ਕਦੀ ਵੀ ਇਕੱਠੇ ਨਾ ਧੋਵੋ ਕਿਉਂਕਿ ਇਨ੍ਹਾਂ ਦੀ ਰੋਗ ਪ੍ਰਤੀਰੋਧਕ ਸ਼ਮਤਾ ਕਮਜ਼ੋਰ ਹੁੰਦੀ ਹੈ। ਇੰਨਫੈਕਸ਼ਨ ਦਾ ਖਤਰਾ ਜ਼ਿਆਦਾ ਹੁੰਦਾ ਹੈ।
ਵਿਆਹ ਸਮਾਰੋਹ 'ਚ ਇਸ ਅੰਦਾਜ਼ ਨਜ਼ਰ ਆਏ ਇਹ ਅਦਾਕਾਰ
NEXT STORY