ਨਵੀਂ ਦਿੱਲੀ— ਹਰ ਦੇਸ਼ ਦੀ ਆਪਣੀ ਵੱਖਰੀ ਪਹਿਚਾਣ ਅਤੇ ਕੁਝ ਖਾਸ ਲੱਛਣ ਹੁੰਦੇ ਹਨ। ਇਨ੍ਹਾਂ ਲੱਛਣਾਂ ਕਰਕੇ ਹੀ ਲੋਕ ਉਸ ਦੇਸ਼ 'ਚ ਘੁੰਮਣ ਲਈ ਜਾਂਦੇ ਹਨ। ਕੁਝ ਦੇਸ਼ਾਂ 'ਚ ਸਮੇਂ ਨੂੰ ਲੈ ਕੇ ਵੱਖ-ਵੱਖ ਤੱਥ ਹਨ, ਜਿਨ੍ਹਾਂ ਬਾਰੇ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ।
1. ਕਿਰੀਬਾਤੀ
ਕਿਰੀਬਾਤੀ ਦੇਸ਼ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਇਸ ਦੇਸ਼ 'ਚ ਨਵਾਂ ਸਾਲ ਸਭ ਤੋਂ ਪਹਿਲਾਂ ਆਉਂਦਾ ਹੈ। ਇਸ ਦੇਸ਼ ਦੀ ਇਕ ਹੋਰ ਖਾਸ ਗੱਲ ਇਹ ਹੈ ਕਿ ਇਹ ਦੇਸ਼ ਚਾਰੇ ਪਾਸਿਓਂ ਮਤਲਬ ਪੂਰਬ, ਪੱਛਮ, ਉੱਤਰ ਅਤੇ ਦੱਖਣ 'ਚ ਆਉਂਦਾ ਹੈ ਕਿਉਂਕਿ ਇਹ ਕਈ ਟਾਪੂਆਂ ਤੋਂ ਮਿਲ ਕੇ ਬਣਿਆ ਹੈ।
2. ਗੀ ਆਈਸਲੈਂਡ ਨੇਸ਼ਨ ਆਫ ਨਿਊ
ਇੱਥੇ ਸਿਰਫ 1200 ਲੋਕ ਰਹਿੰਦੇ ਹਨ। ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਸਾਲ 2007 'ਚ ਇੱਥੇ ਸਟਾਵਾਰਸ ਅਤੇ ਡਿਜ਼ਨੀ ਦੀਆਂ ਤਸਵੀਰਾਂ ਵਾਲੀ ਮੁਦਰਾ ਜ਼ਾਰੀ ਕੀਤੀ ਗਈ ਸੀ। ਇੱਥੇ ਕੋਈ ਜ਼ੁਰਮ ਵੀ ਨਹੀਂ ਹੁੰਦਾ।
3. ਇਥੋਪੀਆ
ਇਹ ਦੇਸ਼ ਬਾਕੀ ਦੇਸ਼ਾਂ ਤੋਂ ਸੱਤ ਸਾਲ ਪਿੱਛੇ ਹੈ। ਇਸ਼ ਦੇਸ਼ ਦੇ ਕੈਲੰਡਰ 'ਚ ਸੱਤ ਸਾਲ ਪਿੱਛੇ ਦਾ ਸਮਾਂ ਚੱਲ ਰਿਹਾ ਹੈ। ਅਸਲ 'ਚ ਇੱਥੇ 16ਵੀਂ ਸਦੀ ਦਾ ਕੈਲੰਡਰ ਵਰਤਿਆ ਜਾਂਦਾ ਹੈ।
4. ਗ੍ਰੀਨ ਆਈਸਲੈਂਡ (ਹਰਾ ਟਾਪੂ)
ਗ੍ਰੀਨ ਟਾਪੂ ਅਜਿਹਾ ਦੇਸ਼ ਹੈ, ਜਿਸਦਾ 80% ਹਿੱਸਾ ਬਰਫ ਨਾਲ ਢੱਕਿਆ ਹੋਇਆ ਹੈ। ਇਸ ਲਈ ਇਹ ਖਾਸ ਹੋਣ ਦਾ ਨਿਸ਼ਾਨ ਨਹੀਂ ਦਿੰਦਾ।
5. ਨਰੂ
ਲਗਭਗ ਹਰ ਦੇਸ਼ ਦੀ ਰਾਜਧਾਨੀ ਹੁੰਦੀ ਹੈ, ਪਰ ਨਰੂ ਦੇਸ਼ ਦੀ ਕੋਈ ਰਾਜਧਾਨੀ ਨਹੀਂ ਹੈ। ਇਹ ਦੁਨੀਆ ਦਾ ਸਭ ਤੋਂ ਛੋਟਾ ਦੇਸ਼ ਹੈ, ਜੋ ਸਿਰਫ 53 ਕਿਲੋਮੀਟਰ ਤੱਕ ਵਸਿਆ ਹੈ। ਇੱਥੋਂ ਦੇ ਲੋਕ ਤਲਿਆ ਖਾਣਾ ਖਾਣ ਦੇ ਸ਼ੁਕੀਨ ਹਨ, ਇਸ ਲਈ ਉਹ ਮੋਟੇ ਹਨ।
ਸਾਰਾ ਦਿਨ ਚਾਹੁੰਦੇ ਹੋ ਮਹਿਕਣਾ ਤਾਂ ਇੰਝ ਲਗਾਓ ਪਰਫਿਊਮ
NEXT STORY