ਜਲੰਧਰ— ਸਰਦੀਆਂ 'ਚ ਧੁੱਪ 'ਚ ਮੂਲੀ ਨੂੰ ਕਾਲੇ ਨਮਕ ਦੇ ਨਾਲ ਖਾਣ ਨਾਲ ਇਸਦਾ ਸੁਆਦ ਤਾਂ ਵੱਧ ਹੀ ਜਾਂਦਾ ਹੈ ਪਰ ਕਿ ਤੁਸੀਂ ਜਾਣਦੇ ਹੋ ਇਸ ਨੂੰ ਖਾਣ ਦੇ ਕਈ ਫਾਇਦੇ ਵੀ ਹਨ। ਜੀ ਹਾਂ, ਡਾ. ਸ਼ਿਖਾ ਸ਼ਰਮਾ ਦੱਸ ਰਹੀ ਹੈ ਸਰਦੀਆਂ 'ਚ ਮੂਲੀ ਖਾਣ ਦੇ ਫਾਇਦਿਆਂ ਬਾਰੇ।
1. ਜਿੰਨਾਂ ਲੋਕਾਂ ਦੇ ਲੰਗਸ 'ਚ ਦਿੱਕਤ ਹੈ ਜੇਕਰ ਉਹ ਮੂਲੀ ਦਾ ਸੇਵਨ ਕਰਨ ਤਾਂ ਫੇਫੜਿਆਂ ਸੰਬੰਧੀ ਬਿਮਾਰੀ ਤੋਂ ਜਲਦੀ ਨਿਜ਼ਾਤ ਮਿਲਦੀ ਹੈ।
2. ਮੂਲੀ ਪੀਲੀਆ ਦੇ ਮਰੀਜਾਂ ਲਈ ਬਹੁਤ ਫਾਇਦਮੰਦ ਹੈ। ਜਿੰਨਾਂ ਲੋਕਾਂ ਨੂੰ ਪੀਲੀਆ ਦੀ ਸਮੱਸਿਆ ਹੈ ਉਨ੍ਹਾਂ ਨੂੰ ਮੂਲੀ ਨਮਕ ਦੇ ਨਾਲ ਖਾਣੀ ਚਾਹੀਦੀ ਹੈ ਇਸ ਨਾਲ ਪੀਲੀਆ ਜਲਦੀ ਠੀਕ ਹੋ ਜਾਂਦਾ ਹੈ।
3. ਬੁਖਾਰ ਤੋਂ ਮੂਲੀ ਦਾ ਰਸ ਲੈਣਾ ਬਹੁਤ ਫਾਇਦੇਮੰਦ ਹੁੰਦਾ ਹੈ। ਇੰਨਾ ਹੀ ਨਹੀਂ ਬੁਖਾਰ ਦੌਰਾਨ ਮੂੰਹ ਦਾ ਸੁਆਦ ਬਦਲ ਜਾਂਦਾ ਹੈ
ਮੂਲੀ ਦੀ ਵਰਤੋਂ ਕਰਨ ਨਾਲ ਮੂੰਹ ਦਾ ਸੁਆਦ ਵੀ ਠੀਕ ਹੋ ਜਾਂਦਾ ਹੈ।
4. ਮੂਲੀ ਖਾਣ ਨਾਲ ਕਬਜ਼ ਦੀ ਸਮੱਸਿਆ ਵੀ ਆਸਾਨੀ ਨਾਲ ਦੂਰ ਹੁੰਦੀ ਹੈ।
5. ਮੂਲੀ ਨੂੰ ਹਰ ਉਮਰ ਦੇ ਲੋਕ ਖਾ ਸਕਦੇ ਹਨ ਇਸ 'ਚ ਮੌਜੂਦ ਕੁਦਰਤੀ ਫਾਈਬਰ ਵੱਡੀ ਉਮਰ ਦੇ ਲੋਕਾਂ ਦੇ ਲਈ ਬਹੁਤ ਫਾਇਦੇਮੰਦ ਹੈ ਇਹ ਪਾਚਣ ਸਿਸਟਮ ਨੂੰ ਵੀ ਠੀਕ ਰੱਖਦਾ ਹੈ।
6. ਜੇਕਰ ਕੋਈ ਕੀੜਾ ਕੱਟ ਲਵੇ ਤਾਂ ਮੂਲੀ ਦਾ ਰਸ ਲਗਾਉਣ ਚਾਹੀਦਾ ਹੈ ਇਸ ਨਾਲ ਜਲਦੀ ਆਰਾਮ ਮਿਲਦਾ ਹੈ।
7. ਮੂਲੀ ਨੂੰ ਜੇਕਰ ਤੁਸੀਂ ਸਲਾਦ 'ਚ ਖਾਂਦੇ ਹੋ ਤਾਂ ਇਹ ਮਾਊਥ ਫ੍ਰੈਸ਼ਨਰ ਹੈ ਇਹ ਮਾਊਥ ਨੂੰ ਫ੍ਰੈਸ਼ ਰੱਖਦਾ ਹੈ।
8. ਕੁਝ ਲੋਕ ਖੱਟੇ ਡਕਾਰ ਆਉਣ ਦੇ ਕਾਰਨ ਮੂਲੀ ਦੀ ਵਰਤੋਂ ਨਾ ਕਰੋ। ਪਰ ਤੁਸੀਂ ਮੂਲੀ ਨੂੰ ਉਸਦੇ ਪੱਤਿਆਂ ਅਤੇ ਕਾਲੇ ਨਮਕ ਦੇ ਨਾਲ ਖਾਓਗੇ ਤਾਂ ਇੰਨਾਂ ਡਕਾਰਾਂ ਤੋਂ ਮੁਕਤੀ ਮਿਲੇਗੀ।
Inside the house out this fall with exercise weight
NEXT STORY