ਨਵੀਂ ਦਿੱਲੀ— ਕੁਝ ਲੋਕਾਂ ਨੂੰ ਅਜੀਬ ਅਤੇ ਵਿਲੱਖਣ ਥਾਵਾਂ ਨੂੰ ਦੇਖਣ ਦਾ ਸ਼ੌਕ ਹੁੰਦਾ ਹੈ। ਇਸ ਲਈ ਦੁਨੀਆ 'ਚ ਕਈ ਵਿਲੱਖਣ ਸ਼ਹਿਰ ਹਨ, ਜੋ ਆਪਣੀ ਇਸੇ ਖਾਸੀਅਤ ਕਾਰਨ ਲੋਕਾਂ ਦਾ ਦਿਲ ਜਿੱਤ ਲੈਂਦੇ ਹਨ। ਜੇ ਤੁਸੀਂ ਇਸ ਗਰਮੀਆਂ 'ਚ ਕਿਤੇ ਘੁੰਮਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਸ ਵਾਰੀ ਇਨ੍ਹਾਂ ਅਜੀਬ ਅਤੇ ਵਿਲੱਖਣ ਥਾਵਾਂ 'ਤੇ ਜਾਣ ਦਾ ਪ੍ਰੋਗਰਾਮ ਬਣਾਓ। ਇਹ ਯਾਤਰਾ ਤੁਹਾਡੇ ਲਈ ਯਾਦਗਾਰ ਸਿੱਧ ਹੋਵੇਗੀ। ਅੱਜ ਅਸੀਂ ਤੁਹਾਨੂੰ ਕੁਝ ਅਜੀਬ ਹੋਟਲਾਂ ਬਾਰੇ ਦੱਸ ਰਹੇ ਹਾਂ, ਜਿੱਥੇ ਤੁਸੀਂ ਆਪਣੀ ਗਰਮੀ ਦੀਆਂ ਛੁੱਟੀਆਂ ਦਾ ਪੂਰਾ-ਪੂਰਾ ਮਜ਼ਾ ਲੈ ਸਕਦੇ ਹੋ।
1. ਇਗਲੂ ਵਿਲੇਜ, ਫਿਨਲੈਂਡ
ਦੁਨੀਆ ਦੇ ਮਸ਼ਹੂਰ ਅਜੀਬ ਹੋਟਲਾਂ 'ਚ ਫਿਨਲੈਂਡ ਦਾ ਇਗਲੂ ਬਹੁਤ ਮਸ਼ਹੂਰ ਹੈ। ਇਸ ਹੋਟਲ 'ਚ ਤੁਹਾਨੂੰ ਨਾਰਦਨ ਲਾਈਟਸ ਦਾ ਨਜ਼ਾਰਾ ਦੇਖਣ ਨੂੰ ਮਿਲੇਗਾ। ਇਸ ਹੋਟਲ ਦੇ ਸਾਰੇ ਕਮਰੇ ਬਰਫ ਜਾਂ ਇਗਲੂ ਸਟਾਈਲ 'ਚ ਬਣੇ ਹਨ। ਇੱਥੇ ਇਕ ਰਾਤ ਠਹਿਰਣ ਦਾ ਕਿਰਾਇਆ ਲਗਭਗ 24 ਹਜ਼ਾਰ ਰੁਪਏ ਹੈ।
2. ਸਨ ਕਰੂਜ਼ ਰਿਜੋਰਟ ਐਂਡ ਯਾਚ, ਸਾਊਥ ਕੋਰੀਆ
ਸਾਊਥ ਕੋਰੀਆ ਦਾ ਸਨ ਕਰੂਜ਼ ਰਿਜੋਰਟ ਇਕ ਪਹਾੜ 'ਤੇ ਬਣਿਆ ਹੈ। ਇੱਥੇ ਚੜ੍ਹਦੇ ਸੂਰਜ ਦਾ ਨਜ਼ਾਰਾ ਦੇਖਣ-ਯੋਗ ਹੁੰਦਾ ਹੈ। 540 ਫੁੱਟ ਦੇ ਇਸ ਜੈੱਡ ਸ਼ਿਪ 'ਚ 211 ਗੇਸਟ ਰੂਮ, ਦੋ ਰੇਸਟਰੈਂਟ, ਗੋਲਫ ਰੇਂਜ ਅਤੇ ਸਾਲਟ-ਵਾਟਰਪੂਲ ਹਨ। ਖਾਸ ਗੱਲ ਇਹ ਹੈ ਕਿ ਇਸ ਕਰੂਜ਼ 'ਚ ਤੁਸੀਂ ਸਮੁੰਦਰੀ ਨਜ਼ਾਰਾ ਦੇਖ ਸਕਦੇ ਹੋ।
3. ਬਬਲ ਹੋਟਲ, ਅਲਾਊਚ, ਫਰਾਂਸ
ਇਸ ਹੋਟਲ 'ਚ ਪਾਰਦਰਸ਼ੀ ਬਬਲ ਹਨ, ਜਿਨ੍ਹਾਂ 'ਚ ਤੁਹਾਨੂੰ ਰਹਿਣ ਦਾ ਮੌਕਾ ਮਿਲਦਾ ਹੈ। ਇਸ 'ਚ ਰਹਿਣ ਲਈ ਲੋਕ ਆਪਣੀ ਪ੍ਰਾਈਵੇਸੀ ਮੁਤਾਬਕ ਪੂਰਾ ਪਾਰਦਰਸ਼ੀ ਜਾਂ ਅੱਧਾ ਪਾਰਦਰਸ਼ੀ ਬਬਲ ਚੁਣ ਸਕਦੇ ਹਨ। ਇਸ ਬਬਲ 'ਚ ਬਿਜਲੀ ਦੇ ਨਾਲ-ਨਾਲ ਨਹਾਉਣ ਦੀ ਵੀ ਸਹੂਲਤ ਹੈ।
4. ਸਕਾਈਲਾਂਜ ਐਡਵੈਂਚਰ ਸੂਟ, ਪੇਰੂ
ਪੇਰੂ ਦੇ ਸਕਾਈਲਾਂਜ ਐਡਵੈਂਚਰ ਸੂਟ 'ਚ ਰਹਿਣ ਦੀ ਇਕ ਸ਼ਰਤ ਇਹ ਹੈ ਕਿ ਤੁਹਾਨੂੰ 400 ਫੁੱਟ ਦੀ ਚੜ੍ਹਾਈ ਚੜ੍ਹਨੀ ਪਵੇਗੀ। ਇਸ ਸੂਟ ਨੂੰ ਐਰੋਸਪੇਸ ਐਲੂਮੀਨੀਅਮ ਅਤੇ ਵੈਦਰ ਪਰੂਫ ਪੋਲੀਕਾਰਬੋਨੇਟ ਤੋਂ ਬਣਾਇਆ ਗਿਆ ਹੈ।
5. ਦ ਮਾਨਤਾ ਰਿਜੋਰਟ, ਪੇਮਬਾ ਆਈਲੈਂਡ
ਅਫਰੀਕਾ ਦਾ ਪਹਿਲਾ ਅੰਡਰ ਵਾਟਰ ਹੋਟਲ ਦ ਮਾਨਤਾ ਰਿਜੋਰਟ ਪਾਣੀ ਦੇ 13 ਫੁੱਟ ਥੱਲੇ ਬਣਿਆ ਹੈ। ਇਸ ਹੋਟਲ 'ਚ ਤੁਸੀਂ ਦਿਨ ਵੇਲੇ ਮੱਛੀਆਂ ਅਤੇ ਹੋਰ ਦੂਜੇ ਜੀਵਾਂ ਨੂੰ ਆਸਾਨੀ ਨਾਲ ਦੇਖ ਸਕਦੇ ਹੋ। ਆਈਲੈਂਡ ਸਮੁੰਦਰੀ ਕੰਢੇ 'ਤੇ ਬਣਿਆ ਹੈ, ਜੋ ਪੂਰਵੀ ਅਫਰੀਕਾ ਦਾ ਸਭ ਤੋਂ ਵਧੀਆ ਆਈਲੈਂਡ ਹੈ। ਮਾਨਤਾ ਅੰਡਰਵਾਟਰ ਰੂਮ ਇਕ ਗਿਲਾਸ ਤੋਂ ਬਣਿਆ ਚੈਂਬਰ ਹੈ।
ਰੁੱਖੀ ਚਮੜੀ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖਾ
NEXT STORY