ਮੁੰਬਈ— ਤੁਹਾਡਾ ਚਿਹਰਾ ਤਾਂ ਚੰਨ ਵਰਗਾ ਹੈ ਪਰ ਤੁਹਾਡੇ ਹੱਥ ਗੰਦੇ ਹਨ, ਤਾਂ ਲੋਕ ਤੁਹਾਡੀ ਪਿੱਠ ਪਿੱਛੇ ਗੱਲ ਕਰਦੇ ਹਨ ਜਿਸ ਨਾਲ ਤੁਹਾਡੀ ਸੁੰਦਰਤਾ ਬੇਕਾਰ ਹੋ ਜਾਂਦੀ ਹੈ। ਰੋਜ਼ਾਨਾ ਆਪਣੇ ਹੱਥਾਂ ਦੀ ਦੇਖਭਾਲ ਇਸ ਪ੍ਰਕਾਰ ਕਰੋ ਕਿ ਹੱਥਾਂ ਦੀ ਰੰਗਤ ਨਿਖਰ ਸਕੇ ਅਤੇ ਹੱਥ ਸੁੰਦਰ ਲੱਗਣ। ਆਓ ਜਾਣਦੇ ਹਾਂ ਇਨ੍ਹਾਂ ਤਰੀਕਿਆਂ ਬਾਰੇ
1. ਸਕਰਬ
ਹੱਥਾਂ ਨੂੰ ਰੋਜ਼ਾਨਾ ਸਾਫ ਅਤੇ ਸਕਰਬ ਕਰਨ ਨਾਲ ਹੱਥਾਂ ਦੀ ਗੰਦਗੀ ਦੂਰ ਹੋ ਜਾਂਦੀ ਹੈ ਅਤੇ ਹੱਥਾਂ ਦਾ ਕਾਲਾਪਨ ਵੀ ਨਿਕਲ ਜਾਂਦਾ ਹੈ। ਨਹਾਉਂਦੇ ਸਮੇਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ ਕਰੋ।
2. ਹੱਥਾਂ ਲਈ ਪਲਾਸਟਿਕ ਦੇ ਦਸਤਾਨਿਆਂ ਦੀ ਵਰਤੋਂ
ਭਾਂਡੇ ਧੋਂਦੇ ਸਮੇਂ ਪਲਾਸਟਿਕ ਦੇ ਦਸਤਾਨਿਆਂ ਦੀ ਵਰਤੋਂ ਕਰੋ। ਇਸ ਨਾਲ ਹੱਥਾਂ ਦੀ ਸੁੰਦਰਤਾ ਬਰਕਰਾਰ ਰਹੇਗੀ ਅਤੇ ਭਾਂਡੇ ਧੋਣ ਤੋਂ ਬਾਅਦ ਹੱਥਾਂ 'ਤੇ ਕਰੀਮ ਜ਼ਰੂਰ ਲਗਾ ਲਓ। ਭਾਂਡੇ ਧੋਣ ਵਾਲਾ ਸਾਬਣ ਬਹੁਤ ਸਖਤ ਹੁੰਦਾ ਹੈ, ਜਿਸ ਨਾਲ ਹੱਥ ਬੇਜਾਨ ਹੋ ਜਾਂਦੇ ਹਨ।
3. ਕਰੀਮ ਦੀ ਵਰਤੋਂ
ਹੱਥਾਂ ਨੂੰ ਮਾਇਸਚਰਾਇਜ ਕਰਨਾ ਨਾ ਭੁੱਲੋ। ਹੱਥ ਧੋਣ ਲਈ ਕਰੀਮ ਦੀ ਵਰਤੋਂ ਜ਼ਰੂਰ ਕਰੋ। ਇਸ ਨਾਲ ਹੱਥ ਬੇਜਾਨ ਨਹੀਂ ਹੋਣਗੇ।
4. ਵੈਕਸਿੰਗ
ਵੈਕਸਿੰਗ ਨਾਲ ਤੁਸੀਂ ਹੱਥਾਂ ਨੂੰ ਗੋਰਾ ਬਣਾ ਸਕਦੇ ਹੋ। ਵੈਕਸਿੰਗ ਨਾਲ ਚਮੜੀ ਦੀ ਉਪਰਲੀ ਗੰਦਗੀ ਨਿਕਲ ਜਾਂਦੀ ਹੈ, ਜਿਸ ਨਾਲ ਚਮੜੀ ਸਾਫ ਹੋ ਜਾਂਦੀ ਹੈ।
5. ਨਿੰਬੂ ਦੀ ਵਰਤੋਂ
ਨਿੰਬੂ 'ਚ ਐਸਿਡ ਹੁੰਦਾ ਹੈ, ਜਿਸਨੂੰ ਹੱਥਾਂ 'ਤੇ ਮਲਣ ਨਾਲ ਹੱਥਾਂ ਦਾ ਸਾਰਾ ਕਾਲਾਪਨ ਦੂਰ ਹੋ ਜਾਂਦਾ ਹੈ
6. ਸਨਸਕਰੀਮ
ਸੂਰਜ ਦੀ ਤੇਜ ਰੋਸ਼ਨੀ ਨਾਲ ਹੱਥ ਕਾਲੇ ਹੋ ਜਾਂਦੇ ਹਨ। ਇਸ ਲਈ ਹੱਥਾਂ 'ਤੇ ਹਮੇਸ਼ਾ ਸਨਸਕਰੀਮ ਲਗਾਓ ਅਤੇ ਧੁੱਪ 'ਚ ਜਾਣ ਤੋਂ ਪਹਿਲਾਂ 'ਚ ਦਸਤਾਨੇ ਪਾਓ।
ਇਸ ਪੈਨ ਨਾਲ ਲਿਖਣਾ ਮਤਲਬ ਯਮਰਾਜ ਨੂੰ ਸੱਦਾ, ਹੋ ਸਕਦੀ ਹੈ ਮੌਤ
NEXT STORY