ਜਲੰਧਰ— ਬੱਚੇ ਮਨ ਦੇ ਕੋਮਲ ਅਤੇ ਮਾਸੂਮ ਹੁੰਦੇ ਹਨ। ਮਾਂ-ਬਾਪ ਉਨ੍ਹਾਂ ਨੂੰ ਆਪਣੀ ਮਰਜ਼ੀ ਮੁਤਾਬਕ ਕਿਸੇ ਵੀ ਸਾਂਚੇ 'ਚ ਢਾਲ ਸਕਦੇ ਹਨ। ਇਸ ਲਈ ਜ਼ਰੂਰੀ ਹੈ ਕਿ ਮਾਂ-ਬਾਪ ਬੱਚਿਆਂ ਦਾ ਆਤਮ ਵਿਸ਼ਵਾਸ ਵਧਾਉਣ, ਕਿਉਂਕਿ ਬਹੁਤ ਸਾਰੇ ਬੱਚੇ ਅਜਿਹੇ ਹਨ ਜਿਨ੍ਹ੍ਹ੍ਹਾਂ 'ਚ ਆਤਮ ਵਿਸ਼ਵਾਸ ਦੀ ਕਮੀ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦਸਾਂਗੇ ਜਿਨ੍ਹਾਂ ਨਾਲ ਬੱਚਿਆਂ 'ਚ ਆਤਮ ਵਿਸ਼ਵਾਸ ਆਸਾਨੀ ਨਾਲ ਵਧਾਇਆ ਜਾ ਸਕਦਾ ਹੈ।
1. ਹੌਂਸਲਾ
ਕੁਝ ਬੱਚੇ ਪੇਪਰਾਂ 'ਚ ਨੰਬਰ ਘੱਟ ਆਉਣ ਕਰਕੇ ਖੁਦ ਨੂੰ ਕਮਜ਼ੋਰ ਮਹਿਸੂਸ ਕਰਨ ਲੱਗਦੇ ਹਨ। ਅਜਿਹੀ ਸਥਿਤੀ 'ਚ ਜ਼ਰੂਰੀ ਹੈ ਕਿ ਬੱਚੇ ਨੂੰ ਹੌਂਸਲਾ ਦਿੱਤਾ ਜਾਵੇ ਕਿ ਉਹ ਮਿਹਨਤ ਕਰਕੇ ਅਗਲੀ ਵਾਰੀ ਜ਼ਿਆਦਾ ਨੰਬਰ ਲੈ ਸਕਦੇ ਹਨ।
2. ਤਾਰੀਫ ਕਰੋ
ਬੱਚਾ ਚਾਹੇ ਕੋਈ ਛੋਟਾ ਕੰਮ ਹੀ ਕਰਦਾ ਹੈ ਉਸ ਦੀ ਤਾਰੀਫ ਜ਼ਰੂਰ ਕਰਨੀ ਚਾਰੀਦੀ ਹੈ। ਅਜਿਹਾ ਕਰਨ ਨਾਲ ਬੱਚੇ ਦਾ ਖੁਦ 'ਤੇ ਭਰੋਸਾ ਵੱਧਦਾ ਹੈ।
3. ਖੁਦ ਦਾ ਆਦਰ ਕਰਨਾ ਸਿਖਾਓ
ਬੱਚਾ ਦੂਜਿਆਂ ਦਾ ਆਦਰ ਉਦੋਂ ਹੀ ਕਰ ਸਕਦਾ ਹੈ, ਜਦੋਂ ਉਹ ਖੁਦ ਦਾ ਆਦਰ ਕਰਨਾ ਸਿੱਖਦਾ ਹੈ। ਇਸ ਲਈ ਬੱਚੇ ਨੂੰ ਖੁਦ ਦਾ ਆਦਰ ਕਰਨਾ ਸਿਖਾਉਣਾ ਚਾਹੀਦਾ ਹੈ।
4. ਆਤਮ ਨਿਰਭਰ
ਜਦੋਂ ਬੱਚਾ ਆਪਣੇ ਕੰਮਾਂ ਬਾਰੇ ਖੁਦ ਫੈਸਲੇ ਲਵੇਗਾ ਤਾਂ ਉਸ 'ਚ ਆਤਮ ਵਿਸ਼ਵਾਸ ਵੱਧੇਗਾ ਅਤੇ ਉਹ ਜਿੰਦਗੀ 'ਚ ਤਰੱਕੀ ਕਰੇਗਾ। ਇਸ ਲਈ ਬੱਚੇ ਨੂੰ ਆਤਮ ਨਿਰਭਰ ਰਹਿਣਾ ਸਿਖਾਓ।
ਸਿਹਤ ਲਈ ਲਾਭਦਾਇਕ ਹੈ ਹਰੀ ਮਿਰਚ
NEXT STORY