ਜਲੰਧਰ— ਕਸਰਤ ਕਰਨਾ ਸਿਹਤ ਲਈ ਕਾਫੀ ਫਾਇਦੇਮੰਦ ਸਾਬਿਤ ਹੁੰਦਾ ਹੈ, ਕਿਉਂਕਿ ਕਸਰਤ ਕਰਨ ਨਾਲ ਸਰੀਰ ਹਮੇਸ਼ਾ ਤੰਦਰੁਸਤ ਅਤੇ ਬੀਮਾਰੀਆ ਤੋਂ ਦੂਰ ਰਹਿੰਦਾ ਹੈ। ਕੁਝ ਔਰਤਾਂ ਇਸ ਤਰ੍ਹਾਂ ਦੀਆਂ ਹੁੰਦੀਆ ਹਨ ਜੋ ਕਸਰਤ ਘੱਟ ਕਰਦੀਆ ਹਨ ਜਾਂ ਫਿਰ ਕਰਦੀਆਂ ਹੀ ਨਹੀਂ ਪਰ ਫਿਰ ਵੀ ਉਹ ਤੰਦਰੁਸਤ ਅਤੇ ਫਿਟ ਰਹਿੰਦੀਆਂ ਹਨ। ਆਓ ਜਾਣਦੇ ਹਾਂ ਕੁਝ ਇਸ ਤਰ੍ਹਾਂ ਦੀਆਂ ਗਤੀਵਿਧੀਆ ਦੇ ਬਾਰੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਬਿਨਾਂ ਕਸਰਤ ਦੇ ਤੰਦਰੁਸਤ ਰਹਿ ਸਕਦੇ ਹੋ।
1. ਧਿਆਨ ਲਗਾਉਣਾ
ਜੇਕਰ ਨਿਯਮਿਤ ਰੂਪ ਨਾਲ ਰੋਜ਼ਾਨਾ ਧਿਆਨ ਲਗਾਇਆ ਜਾਵੇ ਤਾਂ ਇਸ ਨਾਲ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਜਿਸ ਤਰ੍ਹਾਂ ਕਿ ਪਾਚਨ ਕਿਰਿਆ ਸਹੀ ਰਹੇ, ਬਲੱਡ ਪ੍ਰੈਸ਼ਰ ਬਰਾਬਰ ਰਹਿੰਦਾ ਹੈ ਅਤੇ ਤਣਾਅ ਮੁਕਤ ਰਿਹਾ ਜਾ ਸਕਦਾ ਹੈ।
2. ਬੁਣਾਈ
ਬੁਣਾਈ ਕਰਨ ਨਾਲ ਕਈ ਫਾਇਦੇ ਹੁੰਦੇ ਹਨ। ਜੇਕਰ ਨਿਯਮਿਤ ਰੂਪ ਨਾਲ ਖੁਦ ਨੂੰ ਇਨ੍ਹਾਂ ਕੰਮਾਂ 'ਚ ਵਿਆਸਥ ਰੱਖਿਆ ਜਾਵੇ ਤਾਂ ਇਸ ਤਰ੍ਹਾਂ ਕਰਨ ਨਾਲ ਤਣਾਅ ਦੂਰ ਹੋ ਜਾਂਦਾ ਹੈ। ਇਸ ਤੋਂ ਇਲਾਵਾ ਦਿਮਾਗ ਵੀ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ।
3. ਪਾਲਤੂ ਜਾਨਵਰਾਂ ਨਾਲ ਖੇਡਣਾ
ਜੇਕਰ ਤੁਹਾਡੇ ਘਰ 'ਚ ਵੀ ਪਾਲਤੂ ਜਾਨਵਰ ਹਨ ਤਾਂ ਇਹ ਬਹੁਤ ਵਧੀਆ ਗੱਲ ਹੈ। ਉਨ੍ਹਾਂ ਦੇ ਨਾਲ ਖੇਡਣ ਨਾਲ ਇਕੱਲੇਪਨ ਦਾ ਅਹਿਸਾਸ ਨਹੀਂ ਹੁੰਦਾ ਅਤੇ ਮਾਨਸਿਕ ਬੀਮਾਰੀਆਂ ਵੀ ਨਹੀਂ ਹੁੰਦੀ।
4. ਖਾਣਾ ਬਣਾਉਣਾ
ਇਕ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਲੋਕ ਖਾਣਾ ਬਣਾਉਦੇ ਹਨ ਉਹ ਜਲਦੀ ਮੋਟਾਪੇ ਦਾ ਸ਼ਿਕਾਰ ਨਹੀਂ ਹੁੰਦੇ, ਕਿਉਂਕਿ ਕੁਕਿੰਗ ਨਾਲ ਰੋਜ਼ 130 ਕੈਲੋਰੀ ਬਲਦੀ ਹੈ।
5. ਸਫਰ ਕਰਨਾ
ਘੁੰਮਣ ਫਿਰਨ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ। ਪਹਿਲਾਂ ਫਇਦਾ ਇਹ ਹੈ ਕਿ ਤੁਸੀਂ ਨਵੀਂਆਂ ਜਗ੍ਹਾਂ ਦੇ ਬਾਰੇ ਜਾਣਦੇ ਹੋ ਅਤੇ ਦੂਜਾ ਫਾਇਦਾ ਇਹ ਹੈ ਕਿ ਇਸ ਨਾਲ ਤੁਸੀਂ ਤੰਦਰੁਸਤ ਅਤੇ ਕਈ ਬੀਮਾਰੀਆਂ ਤੋਂ ਦੂਰ ਰਹਿੰਦੇ ਹੋ। ਸਫਰ ਕਰਦੇ ਰਹਿਣ ਬਲੱਡ ਪ੍ਰੈਸ਼ਰ ਬਰਾਬਰ ਰਹਿੰਦਾ ਹੈ। ਇਸ ਤੋਂ ਇਲਾਵਾ ਇਸ ਨਾਲ ਕੈਂਸਰ ਦਾ ਖਤਰ ਵੀ ਘੱਟ ਰਹਿੰਦਾ ਹੈ।
ਹੀਟਰ ਦੀ ਜ਼ਿਆਦਾ ਵਰਤੋਂ ਕਰਨ ਨਾਲ ਬੱਚਿਆਂ ਨੂੰ ਹੋ ਸਕਦੀ ਹੈ ਸਾਹ ਦੀ ਬੀਮਾਰੀ
NEXT STORY