ਨਵੀਂ ਦਿੱਲੀ—ਛੋਟੋ ਬੱਚਿਆਂ ਦੇ ਘਰ 'ਚ ਹੋਣ ਨਾਲ ਸਾਰੇ ਪਾਸੇ ਖੁਸ਼ੀ ਦਾ ਮਾਹੌਲ ਬਣਿਆ ਰਹਿੰਦਾ ਹੈ ਉਥੇ ਹੀ ਦੂਸਰੇ ਪਾਸੇ ਉਨ੍ਹਾਂ ਦਾ ਧਿਆਨ ਰੱਖਣ ਦੀ ਜਿੰਮੇਵਾਰੀ ਬਹੁਤ ਵੱਧ ਜਾਂਦੀ ਹੈ। ਬੱਚੇ ਤਾਂ ਸੁਭਾਅ ਤੋਂ ਚੰਚਲ ਅਤੇ ਬਹੁਤ ਸ਼ਰਾਰਤੀ ਹੁੰਦੇ ਹਨ। ਕੁਝ ਵੀ ਚੁੱਕ ਕੇ ਮੂੰਹ 'ਚ ਪਾ ਲੈਂਦੇ ਹਨ। ਇਸ ਲਈ ਅਕਸਲ ਬੱਚੇ ਸਭ ਤੋਂ ਜ਼ਿਆਦਾ ਮਿੱਟੀ ਨੂੰ ਖਾਂਦੇ ਹਨ ਅਤੇ ਹੋਲੀ-ਹੋਲੀ ਇਹ ਆਦਤ ਇਨ੍ਹਾਂ ਦੀ ਜ਼ਿਆਦਾ ਵੱਧ ਜਾਂਦੀ ਹੈ ਕਿ ਜਿਵੇ ਹੀ ਤੁਸੀਂ ਥੋੜਾ ਇੱਧਰ ਉੱਧਰ ਹੋਏ ਮਿੱਟੀ ਖਾਣਾ ਸ਼ੁਰੂ ਕਰ ਦਿੰਦੇ ਹਨ। ਇਸ ਆਦਤ ਤੋਂ ਸਾਰੇ ਮਾਤਾ-ਪਿਤਾ ਬਹੁਤ ਪਰੇਸ਼ਾਨ ਹੁੰਦੇ ਹਨ ਕਿਉਂਕਿ ਇਸ ਨਾਲ ਬੁੱਚਿਆਂ ਦੇ ਪੇਟ 'ਚ ਕਈ ਵਾਰ ਕੀੜੇ ਹੋ ਜਾਂਦੇ ਹਨ। ਤਾਂ ਕਦੀ ਕਦੀ ਪੇਟ 'ਚ ਦਰਦ ਹੋਣ ਲੱਗਦਾ ਹੈ। ਪਰ ਇਸ ਆਦਤ ਨੂੰ ਛਡਾਉਣ ਦੇ ਲਈ ਇਹ ਜ਼ਰੂਰੀ ਨਹੀਂ ਕਿ ਬੱਚੇ ਨੂੰ ਡਾਂਟਿਆਂ ਜਾਂ ਮਾਰਿਆਂ ਜਾਵੇ। ਇਸਦੇ ਲਈ ਤੁਸੀਂ ਇਹ ਘਰੇਲੂ ਨੁਸ਼ਖੇ ਵੀ ਅਪਨਾ ਸਕਦੇ ਹੋ।
1. ਕੈਲਸ਼ੀਅਮ
ਕਈ ਵਾਰ ਬੱਚਿਆਂ 'ਚ ਕੈਲਸ਼ੀਅਮ ਦੀ ਕਮੀ ਹੋਣ ਤੇ ਵੀ ਉਹ ਮਿੱਟੀ ਖਾਣੀ ਸ਼ੁਰੂ ਕਰ ਦਿੰਦੇ ਹਨ। ਇਹ ਜ਼ਰੂਰੀ ਹੈ ਕਿ ਡਾਕਟਰ ਨੂੰ ਦਿਖਾਓ ਅਤੇ ਉਨ੍ਹਾਂ ਨੂੰ ਕੈਲਸ਼ੀਅਮ ਯੁਕਤ ਜ਼ਿਆਦਾ ਭੋਜਨ ਦਿਓ।
2. ਅਜਵਾਈਨ
ਰਾਤ ਨੂੰ ਹਰ ਰੋਜ਼ ਪਾਣੀ ਦੇ ਨਾਲ ਬੱਚਿਆਂ ਨੂੰ ਅਜਵਾਈਨ ਦਾ ਚੂਰਨ ਖਿਲਾਓ। ਇਸ ਨਾਲ ਬੱਚਿਆਂ ਦੀ ਇਹ ਆਦਤ ਛੁੱਟ ਜਾਵੇਗੀ।
3. ਲੌਂਗ ਦਾ ਪਾਣੀ
ਦੋ ਲੌਂਗ ਨੂੰ ਪੀਸ ਕੇ ਪਾਣੀ 'ਚ ਉਬਾਲ ਲਓ। ਇਸ ਨੂੰ ਠੰਡਾ ਕਰਕੇ ਬੱੱਚਿਆਂ ਨੂੰ ਦਿਨ 'ਚ 2-3 ਵਾਰ ਪਿਲਾਉਣ ਨਾਲ ਮਿੱਟੀ ਖਾਣੇ ਦੀ ਆਦਤ ਛੁੱਟ ਜਾਂਦੀ ਹੈ।
4, ਕੇਲਾ
ਪੱਕੇ ਹੋਏ 1 ਕੇਲੇ 'ਚ ਸ਼ਹਿਦ ਮਿਲਾਕੇ ਬੱਚਿਆਂ ਨੂੰ ਹਰ ਰੋਜ਼ ਖਿਲਾਓ। ਇਸ ਨਾਲ ਬੱਚੇ ਦਾ ਧਿਆਨ ਮਿੱਟੀ ਵੱਲ ਨਹੀਂ ਜਾਵੇਗੀ।
ਮੋਟਾਪਾ ਘੱਟ ਕਰਨ 'ਚ ਫਾਇਦੇਮੰਦ ਹੈ ਇਹ ਚਾਹ
NEXT STORY