ਨਵੀਂ ਦਿੱਲੀ—ਭਾਰਤ 'ਚ ਘੁੰਮਣ-ਫਿਰਣ ਦੇ ਲਈ ਬਹੁਤ ਸਾਰੇ ਖੂਬਸੂਰਤ ਅਤੇ ਇਤਿਹਾਸਿਕ ਮੰਦਰ ਹੈ। ਭਾਰਤ ਦੇ ਇਨ੍ਹਾਂ ਮੰਦਰਾਂ 'ਚ ਲੋਕ ਆਪਣੀ ਮੰਨਤ ਮੰਗਣ ਦੇ ਲਈ ਦੂਰੋਂ ਦੂਰੋਂ ਆਉਂਦੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਮੰਦਰ ਦੇ ਬਾਰੇ ਦੱਸਣ ਜਾਂ ਰਹੇ ਹਾਂ, ਜੋ ਕਿ ਬਹੁਤ ਖਤਰਨਾਕ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਮੰਦਰ 'ਚ ਲੋਕ ਦਰਸ਼ਨ ਕਰਨ 'ਤੋਂ ਵੀ ਕਤਰਾਉਂਦੇ ਹਨ। ਹਿਮਾਚਲ ਪ੍ਰਦੇਸ਼ ਦੇ ਭਰਮੌਰ 'ਚ ਸਥਿਤ ਇਸ ਮੰਦਰ ਦੇ ਕੋਲੋਂ ਲੰਘਣ ਤੇ ਵੀ ਇਸਦੇ ਅੰਦਰ ਨਹੀਂ ਜਾਂਦੇ। ਦਰਅਸਲ ਇਹ ਮੰਦਰ ਭਗਵਾਨ ਯਮਰਾਜ ਯਾਨੀ ਧਰਮਰਾਜ ਦਾ ਹੈ। ਇਸ ਲਈ ਲੋਕ ਇਸਦੇ ਅੰਦਰ ਆਉਣ ਤੋਂ ਵੀ ਡਰਦੇ ਹਨ। ਆਓ ਜਾਣਦੇ ਹਾਂ ਇਸ ਮੰਦਰ ਦੇ ਬਾਰੇ 'ਚ ਕੁਝ ਖਾਸ ਗੱਲਾਂ...
ਯਮ ਦੇਵਤਾ ਨੂੰ ਸਮਰਪਿਤ ਇਹ ਮੰਦਰ ਹਿਮਾਚਲ ਦੇ ਚੰਬਾ ਜ਼ਿਲੇ 'ਚ ਭਰਮੌਰ ਨਾਮਕ ਸਥਾਨ 'ਤੇ ਸਥਿਤ ਹੈ। ਦਿੱਲੀ ਤੋਂ 500 ਕਿਲੋਮੀਟਰ ਦੂਰੀ 'ਤੇ ਬਣਿਆ ਇਹ ਮੰਦਰ ਦੇਖਣ 'ਚ ਛੋਟੇ ਘਰ ਵਰਗਾ ਲੱਗਦਾ ਹੈ। ਇਸ ਮੰਦਰ ਦੇ ਅੰਦਰ ਬਣੇ ਖਾਲੀ ਕਮਰੇ ਨੂੰ ਚਿਤਰਗੁਪਤ ਦਾ ਕਮਰਾ ਕਿਹਾ ਜਾਂਦਾ ਹੈ।
ਕਿਹਾ ਜਾਂਦਾ ਹੈ ਕਿ ਮਰਨੇ ਦੇ ਬਾਅਦ ਇਨਸਾਨ ਦੀ ਆਤਮਾ ਸਭ ਤੋਂ ਪਹਿਲਾਂ ਇਸੇ ਮੰਦਰ 'ਚ ਆਉਂਦੀ ਹੈ ਜਿੱਥੋਂ ਇਨ੍ਹਾਂ ਨੂੰ ਸਿੱਧੇ ਯਮਰਾਜ ਦੀ ਅਦਾਲਤ 'ਚ ਜਾਣਾ ਪੈਂਦਾ ਹੈ. ਉਸਦੇ ਬਾਅਦ ਯਮਰਾਜ ਦੇ ਦੂਤ ਆਤਮਾ ਨੂੰ ਨਰਕ ਅਤੇ ਸਵਰਗ 'ਚ ਭੇਜ ਦੇ ਹਨ। ਇਹੀ ਕਾਰਣ ਹੈ ਕਿ ਲੋਕ ਇਸਦੇ ਅੰਦਰ ਜਾਣ 'ਤੋਂ ਡਰਦੇ ਹਨ ਅਤੇ ਬਾਹਰੋਂ ਹੀ ਮੱਥਾ ਟੇਕ ਮੁੜ ਜਾਂਦੇ ਹਨ।
ਪਤਨੀ ਨਾਲ ਹਮੇਸ਼ਾ ਲੜਦੇ ਹਨ ਇਨ੍ਹਾਂ ਰਾਸ਼ੀਆਂ ਦੇ ਮਰਦ
NEXT STORY