ਮੁੰਬਈ— ਮੋਤੀਆਂ ਵਰਗੀ ਮੁਸਕਾਨ ਦਾ ਹਰ ਕੋਈ ਦੀਵਾਨਾ ਹੁੰਦਾ ਹੈ। ਜਦੋਂ ਕੋਈ ਹੱਸਦਾ ਹੈ ਤਾਂ ਉਸਦੇ ਚਮਕਦੇ ਚਿੱਟੇ ਦੰਦ ਸਾਹਮਣੇ ਵਾਲੇ 'ਤੇ ਵੱਖਰਾ ਹੀ ਪ੍ਰਭਾਵ ਛੱਡਦੇ ਹਨ। ਜੇਕਰ ਚਿਹਰਾ ਗੁਲਾਬ ਵਰਗਾ ਹੋਵੇ ਪਰ ਦੰਦ ਗੰਦੇ ਅਤੇ ਪੀਲੇ ਹੋਣ ਤਾਂ ਉਸ ਮਨੁੱਖ ਦੀ ਖੂਬਸੂਰਤੀ ਫਿੱਕੀ ਪੈ ਜਾਂਦੀ ਹੈ। ਅੱਜ-ਕਲ੍ਹ ਦੀ ਜੀਵਨ ਸ਼ੈਲੀ 'ਚ ਜ਼ਿਆਦਾ ਸਿਗਰੇਟ ਪੀਣ ਨਾਲ, ਚੰਗੀ ਖੁਰਾਕ ਨਾ ਖਾਣ ਕਾਰਨ ਅਤੇ ਦੰਦਾਂ ਦੀ ਸਹੀ ਤਰੀਕੇ ਨਾਲ ਸਫਾਈ ਨਾ ਕਰਨ ਕਰਕੇ ਦੰਦਾਂ 'ਤੇ ਪੀਲਾਪਨ ਵੱਧ ਜਾਂਦਾ ਹੈ। ਦੰਦ ਚਿੱਟੇ ਕਰਨ ਦੇ ਕੁਝ ਅਜਿਹੇ ਕੁਦਰਤੀ ਤਰੀਕੇ ਹਨ ਜਿਨ੍ਹਾਂ ਨਾਲ ਦੰਦਾਂ ਦਾ ਪੀਲਾਪਨ ਦੂਰ ਹੁੰਦਾ ਹੈ।
1. ਨਮਕ 'ਚ 2-3 ਬੂੰਦਾਂ ਸਰੋਂ ਦੇ ਤੇਲ ਦੀਆਂ ਪਾ ਕੇ ਦੰਦ ਸਾਫ ਕਰਨ ਨਾਲ ਪੀਲਾਪਨ ਦੂਰ ਹੋ ਜਾਂਦਾ ਹੈ ਅਤੇ ਦੰਦ ਚਮਕਣ ਲੱਗ ਪੈਂਦੇ ਹਨ। ਇਹ ਇਕ ਪ੍ਰਭਾਵਸ਼ਾਲੀ ਨੁਸਖਾ ਹੈ।
2. ਰੋਜ਼ਾਨਾ ਗਾਜਰ ਖਾਣ ਨਾਲ ਵੀ ਦੰਦਾਂ ਦਾ ਪੀਲਾਪਨ ਘੱਟ ਜਾਂਦਾ ਹੈ। ਅਸਲ 'ਚ ਭੋਜਨ ਕਰਨ ਦੇ ਬਾਅਦ ਗਾਜਰ ਖਾਣ ਨਾਲ ਇਸ 'ਚ ਮੌਜੂਦ ਰੇਸ਼ੇ ਦੰਦਾਂ ਦੀ ਚੰਗੀ ਤਰ੍ਹਾਂ ਸਫਾਈ ਕਰ ਦਿੰਦੇ ਹਨ।
3. ਸੰਤਰੇ ਦੇ ਛਿੱਲਕੇ ਅਤੇ ਤੁਲਸੀ ਦੇ ਪੱਤਿਆਂ ਨੂੰ ਸੁੱਕਾ ਕੇ ਪਾਊਡਰ ਬਣਾ ਲਓ। ਬੁਰਸ਼ ਕਰਨ ਦੇ ਬਾਅਦ ਇਸ ਪਾਊਡਰ ਨਾਲ ਦੰਦਾਂ 'ਤੇ ਮਾਲਿਸ਼ ਕਰੋ। ਸੰਤਰੇ 'ਚ ਮੌਜੂਦ ਵਿਟਾਮਿਨ ਸੀ ਅਤੇ ਕੈਲਸ਼ੀਅਮ ਦੇ ਕਾਰਨ ਦੰਦ ਮੋਤੀ ਵਰਗੇ ਚਮਕਣ ਲੱਗਦੇ ਹਨ।
4. ਆਪਣੇ ਬੁਰਸ਼ ਨੂੰ ਇਕ ਮਹੀਨੇ ਬਾਅਦ ਬਦਲ ਦਿਓ।
5. ਇਕ ਨਿੰਬੂ ਦਾ ਰਸ ਕੱਢ ਕੇ ਉਸ 'ਚ ਉਨੀ ਹੀ ਮਾਤਰਾ 'ਚ ਪਾਣੀ ਮਿਲਾ ਲਓ। ਖਾਣਾ ਖਾਣ ਦੇ ਬਾਅਦ ਇਸ ਪਾਣੀ ਨਾਲ ਚੂਲੀ ਕਰੋ। ਇਸ ਤਰ੍ਹਾਂ ਰੋਜ ਕਰਨ ਨਾਲ ਦੰਦਾਂ ਦਾ ਪੀਲਾਪਨ ਖਤਮ ਹੋ ਜਾਂਦਾ ਹੈ ਅਤੇ ਮੂੰਹ 'ਚੋਂ ਬਦਬੂ ਵੀ ਨਹੀਂ ਆਉਂਦੀ ।
6. ਫਲਾਂ ਨੂੰ ਹਮੇਸ਼ਾ ਬਿਨਾਂ ਕੱਟੇ ਖਾਓ। ਇਸ ਨਾਲ ਦੰਦ ਮਜ਼ਬੂਤ ਅਤੇ ਚਮਕਦਾਰ ਹੁੰਦੇ ਹਨ।
7. ਸੇਬ ਦਾ ਸਿਰਕਾ ਦੰਦਾਂ ਦਾ ਪੀਲਾਪਨ ਖਤਮ ਕਰਨ ਦੇ ਕੰਮ ਆਉਂਦਾ ਹੈ। ਇਕ ਕੱਪ ਪਾਣੀ 'ਚ ਅੱਧਾ ਚਮਚ ਸੇਬ ਦਾ ਸਿਰਕਾ ਪਾਓ ਅਤੇ ਆਪਣੇ ਬੁਰਸ਼ ਦੀ ਮਦਦ ਨਾਲ ਦੰਦਾਂ 'ਤੇ ਲਗਾਓ। ਇਸ ਤਰ੍ਹਾਂ ਕਰਨ ਨਾਲ ਦੰਦ ਚਮਕਣ ਲੱਗਣਗੇ।
8. ਨਿੰਮ ਦੀ ਵਰਤੋਂ ਸ਼ੁਰੂ ਤੋਂ ਹੀ ਦੰਦਾਂ ਦਾ ਪੀਲਾਪਨ ਖਤਮ ਕਰਨ ਲਈ ਕੀਤੀ ਜਾਂਦੀ ਰਹੀ ਹੈ। ਇਸ 'ਚ ਬੈਕਟੀਰੀਆ ਨੂੰ ਖਤਮ ਕਰਨ ਦੇ ਗੁਣ ਹੁੰਦੇ ਹਨ। ਰੋਜ਼ਾਨਾ ਨਿੰਮ ਦੀ ਦਾਤਣ ਕਰਨ ਨਾਲ ਦੰਦ ਸਾਫ ਰਹਿੰਦੇ ਹਨ, ਉਨ੍ਹਾਂ ਨੂੰ ਕੋਈ ਰੋਗ ਨਹੀਂ ਲੱਗਦਾ ਅਤੇ ਪੀਲਾਪਨ ਵੀ ਦੂਰ ਹੋ ਜਾਂਦਾ ਹੈ।
ਇਸ ਤਰ੍ਹਾਂ ਬਣਾਓ ਘਰ 'ਚ ਲਾਲ ਮਿਰਚ ਦਾ ਅਚਾਰ
NEXT STORY