ਮੁੰਬਈ— ਲਾਲ ਰੰਗ ਦਾ ਚੁਕੰਦਰ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਚੁਕੰਦਰ 'ਚ ਕਾਫੀ ਮਾਤਰਾ 'ਚ ਲੌਹ, ਵਿਟਾਮਿਨ, ਸੋਡੀਅਮ, ਪੋਟਾਸ਼ੀਅਮ, ਫਾਸਫੋਰਸ, ਕਲੋਰੀਨ, ਆਇਓਡੀਨ, ਆਇਰਨ ਅਤੇ ਖਣਿਜ ਹੁੰਦੇ ਹਨ, ਜੋ ਸਰੀਰ 'ਚ ਹੀਮੋਗਲੋਬਿਨ ਵਧਾਉਂਦੇ ਹਨ ਅਤੇ ਖੂਨ ਨੂੰ ਸਾਫ ਕਰਦੇ ਹਨ। ਚੁਕੰਦਰ 'ਚ ਮੌਜੂਦ ਫਾਲਿਕ ਐਸਿਡ ਗਰਭਵਤੀ ਔਰਤਾਂ ਲਈ ਫਾਇਦੇਮੰਦ ਹੁੰਦੇ ਹਨ। ਚੁਕੰਦਰ ਦੇ ਪੱਤਿਆਂ ਨੂੰ ਖਾਣ ਨਾਲ ਸਰੀਰ 'ਚ ਖੂਨ ਦੀ ਕਮੀ ਨਹੀਂ ਹੁੰਦੀ। ਸਿਹਤ ਦੇ ਨਾਲ-ਨਾਲ ਇਹ ਸੁੰਦਰਤਾ ਵਧਾਉਣ ਦੇ ਵੀ ਕੰਮ ਆਉਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਚੁਕੰਦਰ ਜੀ ਵਰਤੋਂ ਨਾਲ ਸੁੰਦਰਤਾ 'ਚ ਕਿਵੇਂ ਵਾਧਾ ਕੀਤਾ ਜਾ ਸਕਦਾ ਹੈ।
1. ਗੁਲਾਬੀ ਨਿਖਾਰ ਪਾਉਣ ਲਈ
ਜੇ ਤੁਸੀਂ ਕਿਸੇ ਪਾਰਟੀ ਜਾਂ ਸਮਾਰੋਹ 'ਚ ਜਾਣਾ ਹੈ ਅਤੇ ਤੁਸੀਂ ਅਜਿਹਾ ਫੇਸ ਪੈਕ ਚਾਹੁੰਦੇ ਹੋ ਜਿਸ ਨਾਲ ਥੋੜ੍ਹੇ ਸਮੇਂ 'ਚ ਹੀ ਸੁੰਦਰਤਾ ਮਿਲ ਜਾਵੇ ਤਾਂ ਤੁਸੀਂ ਚੁਕੰਦਰ ਦੀ ਵਰਤੋਂ ਕਰ ਸਕਦੇ ਹੋ।
ਇਹ ਫੇਸ ਪੈਕ ਬਣਾਉਣ ਲਈ ਦੋ ਵੱਡੇ ਚਮਚ ਚੁਕੰਦਰ ਦਾ ਰਸ ਲਓ। ਹੁਣ ਇਸ 'ਚ ਇਕ ਛੋਟਾ ਚਮਚ ਸ਼ਹਿਦ ਚੰਗੀ ਤਰ੍ਹਾਂ ਮਿਲਾ ਲਓ। ਇਸ ਫੇਸ ਪੈਕ ਨੂੰ ਪੂਰੇ ਚਿਹਰੇ ਅਤੇ ਗਰਦਨ 'ਤੇ 20 ਤੋਂ 25 ਮਿੰਟ ਲਈ ਲਗਾਓ। ਫਿਰ ਕੋਟਨ ਦੀ ਮਦਦ ਨਾਲ ਸਾਫ ਕਰੋ ਅਤੇ ਠੰਡੇ ਪਾਣੀ ਨਾਲ ਚਿਹਰਾ ਧੋ ਲਓ। ਤੁਹਾਡੇ ਚਿਹਰੇ 'ਤੇ ਗੁਲਾਬੀ ਨਿਖਾਰ ਆ ਜਾਵੇਗਾ।
2. ਦਾਗ-ਧੱਬੇ ਹਟਾਉਣ ਲਈ ਮਾਸਕ
ਸਕਿਨ ਦੇ ਦਾਗ-ਧੱਬੇ ਹਟਾਉਣ ਲਈ ਚੁਕੰਦਰ ਦਾ ਮਾਸਕ ਚੰਗਾ ਉਪਾਅ ਹੈ। ਇਸ ਮਾਸਕ ਨੂੰ ਬਣਾਉਣ ਲਈ ਦੋ ਚਮਚ ਮੁਲਤਾਨੀ ਮਿੱਟੀ 'ਚ ਪੰਜ ਚਮਚ ਚੁਕੰਦਰ ਦਾ ਰਸ ਮਿਲਾ ਕੇ ਪੇਸਟ ਤਿਆਰ ਕਰੋ। ਇਸ ਪੇਸਟ ਨੂੰ ਚਿਹਰੇ ਅਤੇ ਗਰਦਨ 'ਤੇ ਲਗਾਓ ਅਤੇ ਸੁੱਕਣ ਦਿਓ। ਜਦੋਂ ਇਹ ਚੰਗੀ ਤਰ੍ਹਾਂ ਸੁੱਕ ਜਾਵੇ ਤਾਂ ਇਸ 'ਤੇ ਥੋੜ੍ਹਾ-ਥੋੜ੍ਹਾ ਪਾਣੀ ਛਿੜਕੋ ਅਤੇ ਹਲਕੇ ਹੱਥਾਂ ਨਾਲ ਮਾਲਸ਼ ਕਰਦੇ ਹੋਏ ਇਸ ਨੂੰ ਨਿਕਾਲੋ।
3. ਅੱਖਾਂ ਦੀ ਸੁੰਦਰਤਾ ਵਧਾਉਣ ਲਈਮਾਸਕ
ਅਕਸਰ ਅੱਖਾਂ ਥੱਲ੍ਹੇ ਕਾਲੇ ਘੇਰੇ ਤੁਹਾਡੀ ਸੁੰਦਰਤਾ ਘੱਟਾ ਦਿੰਦੇ ਹਨ। ਇਨ੍ਹਾਂ ਘੇਰਿਆਂ ਨੂੰ ਹਟਾਉਣ ਲਈ ਇਕ ਚਮਚ ਚੁਕੰਦਰ ਦੇ ਰਸ 'ਚ ਬਦਾਮ ਤੇਲ ਦੀਆਂ ਚਾਰ-ਪੰਜ ਬੂੰਦਾਂ ਮਿਲਾ ਕੇ ਇਸ ਨੂੰ ਅੱਖਾਂ ਦੇ ਚਾਰੇ ਪਾਸੇ ਲਗਾਓ ਅਤੇ ਹਲਕੇ ਹੱਥਾਂ ਜਾਂ ਉਂਗਲਾਂ ਨਾਲ ਪੰਜ ਮਿੰਟ ਤੱਕ ਮਾਲਸ਼ ਕਰੋ। ਇਸ ਨੂੰ ਅੱਧੇ ਘੰਟੇ ਤੱਕ ਲੱਗਾ ਰਹਿਣ ਦਿਓ। ਬਾਅਦ 'ਚ ਠੰਡੇ ਪਾਣੀ ਨਾਲ ਧੋ ਲਓ।
4. ਗੁਲਾਬੀ ਬੁੱਲ੍ਹਾਂ ਲਈ
ਗਰਮੀਆਂ 'ਚ ਪਾਣੀ ਦੀ ਕਮੀ ਕਾਰਨ ਬੁੱਲ੍ਹ ਸੁੱਕ ਜਾਂਦੇ ਹਨ ਅਤੇ ਫੱਟਣ ਲੱਗਦੇ ਹਨ। ਇਨ੍ਹਾਂ ਨੂੰ ਗੁਲਾਬੀ ਬਣਾਈ ਰੱਖਣ ਲਈ ਚੁਕੰਦਰ ਦੇ ਜੂਸ ਨੂੰ ਅੱਧੇ ਘੰਟੇ ਲਈ ਫਰਿੱਜ 'ਚ ਰੱਖ ਦਿਓ। ਜਦੋਂ ਇਹ ਗਾੜਾ ਹੋ ਜਾਵੇ ਤਾਂ ਇਸ ਨੂੰ ਬੁੱਲ੍ਹਾਂ 'ਤੇ ਲਗਾਓ ਅਤੇ ਪੂਰੀ ਰਾਤ ਲੱਗੇ ਰਹਿਣ ਦਿਓ। ਸਵੇਰੇ ਕੋਟਨ 'ਚ ਮਲਾਈ ਲਗਾ ਕੇ ਇਸ ਨੂੰ ਸਾਫ ਕਰ ਲਓ।
5. ਸਕਿਨ ਦੀ ਰੰਗਤ ਨਿਖਾਰਨ ਲਈ ਵਾਈਟਨਿੰਗ ਮਾਸਕ
ਚਿਹਰੇ ਦੀ ਸਕਿਨ ਤੋਂ ਗੰਦਗੀ ਸਾਫ ਕਰਨ ਲਈ ਅਤੇ ਨਿਖਾਰ ਲਿਆਉਣ ਲਈ ਇਹ ਮਾਸਕ ਫਾਇਦੇਮੰਦ ਹੈ। ਇਸ ਨੂੰ ਬਣਾਉਣ ਲਈ ਇਕ ਚਮਚ ਵੇਸਣ 'ਚ ਇਕ ਚਮਚ ਚੁਕੰਦਰ ਦਾ ਰਸ ਅਤੇ ਦਹੀਂ ਮਿਲਾ ਕੇ ਪੇਸਟ ਤਿਆਰ ਕਰੋ। ਤੁਸੀਂ ਇਸ 'ਚ ਗੁਲਾਬ ਦੀਆਂ ਪੱਤੀਆਂ ਦਾ ਰਸ ਵੀ ਪਾ ਸਕਦੇ ਹੋ। ਇਸ ਮਾਸਕ ਨੂੰ ਚਿਹਰੇ ਅਤੇ ਗਰਦਨ 'ਤੇ ਲਗਾਓ। ਮਾਸਕ ਨੂੰ ਅੱਧੇ ਘੰਟੇ ਤੱਕ ਲੱਗੇ ਰਹਿਣ ਦਿਓ ਅਤੇ ਬਾਅਦ 'ਚ ਹਲਕੇ ਕੋਸੇ ਪਾਣੀ ਨਾਲ ਚਿਹਰਾ ਧੋ ਲਓ।
ਜੇ ਤੁਸੀਂ ਹੋ 30 ਪਲੱਸ ਤਾਂ ਤੁਹਾਡੇ ਲਈ ਜ਼ਰੂਰੀ ਹੈ ਇਹ ਖੁਰਾਕ
NEXT STORY