ਨਵੀਂ ਦਿੱਲੀ— ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਬਾਂਦਰ ਦੇ ਕਰਤੱਬ ਦੇਖਣ ਦਾ ਸ਼ੌਕ ਹੁੰਦਾ ਹੈ। ਉਂਝ ਤਾਂ ਬਾਂਦਰ ਇਨਸਾਨਾਂ ਦੇ ਕਰੀਬੀ ਮੰਨੇ ਜਾਂਦੇ ਹਨ। ਉਨ੍ਹਾਂ ਦਾ ਦਿਮਾਗ ਇਨਸਾਨਾਂ ਵਾਂਗ ਤੇਜ਼ ਅਤੇ ਸ਼ੈਤਾਨੀ ਹੁੰਦਾ ਹੈ। ਇਸ ਗੱਲ ਨੂੰ ਅਸਲ 'ਚ ਜਾਨਣਾ ਅਤੇ ਦੇਖਣਾ ਹੋਵੇ ਤਾਂ ਤੁਹਾਨੂੰ ਜਾਪਾਨ ਦੀ ਰਾਜਧਾਨੀ ਟੋਕਿਓ ਸਥਿਤ ਕਾਬੁਕੀ ਰੈਸਟੋਰੈਂਟ ਜਾਣਾ ਪਵੇਗਾ। ਇਹ ਰੈਸਟੋਰੈਂਟ ਇਸ ਲਈ ਅਨੋਖਾ ਹੈ ਕਿਉਂਕਿ ਇੱਥੇ ਵੇਟਰ ਦਾ ਕੰਮ ਇਨਸਾਨ ਨਹੀਂ ਬਲਕਿ ਬਾਂਦਰ ਕਰਦੇ ਹਨ।
ਬਾਂਦਰ ਨਾ ਸਿਰਫ ਮੇਨੂ ਲਿਆ ਕੇ ਦਿੰਦੇ ਹਨ ਬਲਕਿ ਆਰਡਰ ਵੀ ਲੈਂਦੇ ਹਨ ਅਤੇ ਖਾਣਾ ਵੀ ਸਰਵ ਕਰਦੇ ਹਨ। ਇਹ ਬਾਂਦਰ ਵੀ ਆਮ ਵੇਟਰਾਂ ਵਾਂਗ ਵਰਦੀ ਪਾਉਂਦੇ ਹਨ।
ਆਪਣੇ ਬਾਂਦਰ ਵੇਟਰਾਂ ਕਾਰਨ ਇਹ ਰੈਸਟੋਰੈਂਟ ਕਾਫੀ ਚਰਚਾ 'ਚ ਹੈ ਅਤੇ ਲੋਕ ਇੱਥੇ ਖਾਣਾ ਖਾਣ ਨਾਲੋਂ ਬਾਂਦਰਾਂ ਨੂੰ ਦੇਖਣ ਆਉਂਦੇ ਹਨ। ਰੈਸਟੋਰੈਂਟ ਦੇ ਮਾਲਕ ਨੂੰ ਅਜਿਹਾ ਕਰਨ ਦਾ ਖਿਆਲ ਉਦੋਂ ਆਇਆ ਜਦੋਂ ਉਸਦੇ ਪਾਲਤੂ ਬਾਂਦਰ ਨੇ ਉਸਦੀ ਨਕਲ ਕਰਨੀ ਸ਼ੁਰੂ ਕੀਤੀ ਸੀ। ਬਾਂਦਰ ਨੂੰ ਅਜਿਹਾ ਕਰਦੇ ਦੇਖ ਕੇ ਮਾਲਕ ਨੇ ਆਪਣੇ ਰੈਸਟੋਰੈਂਟ ਦੀ ਪ੍ਰਸਿੱਧੀ ਲਈ ਉਸਨੂੰ ਵੇਟਰ ਬਣਾਉਣ ਦਾ ਫੈਸਲਾ ਕੀਤਾ। ਇਸ ਰੈਸਟੋਰੈਂਟ 'ਚ ਬਾਂਦਰ ਯੇਟ ਚੇਨ ਅਤੇ ਫੁਕੂ ਚੇਨ ਸਾਲ 2008 ਤੋਂ ਵੇਟਰ ਦਾ ਕੰਮ ਕਰ ਰਹੇ ਹਨ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਬਾਂਦਰ ਗਾਹਕ ਨੂੰ ਸੀਟ ਤੱਕ ਲੈ ਜਾਣ ਤੋਂ ਲੈ ਕੇ ਖਾਣਾ ਅਤੇ ਡਰਿੰਕ ਵੀ ਸਰਵ ਕਰਦਾ ਹੈ। ਗਾਹਕ ਦਾ ਮੇਜ਼ ਸਾਫ ਕਰਦਾ ਹੈ ਅਤੇ ਖਾਣਾ ਖਾਣ ਪਿੱਛੋਂ ਉਨ੍ਹਾਂ ਨੂੰ ਹੱਥ ਸਾਫ ਕਰਨ ਲਈ ਤੌਲੀਆ ਵੀ ਦਿੰਦਾ ਹੈ।
ਸੂਤੀ ਕੱਪੜਿਆਂ ਨੂੰ ਲੰਬੇ ਸਮੇਂ ਤੱਕ ਸੰਭਾਲਣ ਲਈ ਅਪਣਾਓ ਇਹ ਆਸਾਨ ਤਰੀਕੇ
NEXT STORY