ਜਲੰਧਰ— ਅੱਜ ਦੀ ਭੱਜ-ਦੋੜ੍ਹ ਦੀ ਜ਼ਿੰਦਗੀ 'ਚ ਲੋਗ ਹੱਸਣਾ ਭੁੱਲ ਗਏ ਹਨ। ਹੱਸਣ ਦੇ ਲਈ ਅੱਜ-ਕੱਲ੍ਹ ਲੋਕ ਸੋਸ਼ਲ ਸਾਈਡ 'ਤੇ ਚੱਲਣ ਵਾਲੇ ਚੁੱਟਕਿਆਂ ਦਾ ਸਹਾਰਾ ਲੈਂਦੇ ਹਨ। ਕੰਮ ਦੀ ਟੈਨਸ਼ੈਨ ਨੇ ਹਰ ਇਨਸਾਨ ਨੂੰ ਮਸ਼ੀਨ ਬਣਾ ਕੇ ਰੱਖ ਦਿੱਤਾ ਹੈ।
ਇਸ ਦੇ ਇਲਾਵਾ ਵੀ ਅਸੀਂ ਸਾਰੇ ਚਾਹੁੰਦੇ ਹਾਂ ਕਿ ਅਸੀਂ ਸਿਹਤਮੰਦ ਜ਼ਿੰਦਗੀ ਬਤੀਤ ਕਰੀਏ। ਮਨੁੱਖ ਦੀ ਚੰਗੀ ਸਿਹਤ ਉਸਦੇ ਚੰਗੇ ਦਿਮਾਗ ਦੀ ਨਿਸ਼ਾਨੀ ਹੈ। ਅਸੀਂ ਜਿਮ 'ਚ ਪਸੀਨਾ ਬਹਾ ਕੇ ਸੋਚਦੇ ਹਾਂ ਕਿ ਅਸੀਂ ਫਿਟ ਹਾਂ ਪਰ ਅਸਲੀਅਤ 'ਚ ਅਜਿਹਾ ਨਹੀਂ ਹੈ। ਜਿਮ 'ਚ ਕਸਰਤ ਕਰਕੇ ਅਸੀਂ ਸਿਰਫ ਕੈਲੋਰੀ ਬਰਨ ਕਰ ਸਕਦੇ ਹਾਂ ਪਰ ਦਿਲ 'ਚ ਲੁਕੀ ਹੋਈ ਪਰੇਸ਼ਾਨੀ ਤਾਂ ਸਿਰਫ ਹੱਸਣ ਨਾਲ ਹੀ ਘੱਟ ਹੁੰਦੀ ਹੈ। ਇਸ ਦੇ ਲਈ ਹੱਸਣਾ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਕਿ ਹੱਸਣਾ ਕਿਉਂ ਜ਼ਰੂਰੀ ਹੈ।
1. ਮਈ ਦੇ ਹਰ ਪਹਿਲੇ ਐਤਵਾਰ ਨੂੰ ਵਰਡ ਲਾਫਟਰ ਡੇਅ ਮਨਾਇਆ ਜਾਂਦਾ ਹੈ। ਸਭ ਤੋਂ ਪਹਿਲਾਂ ਇਸ ਨੂੰ 1998 'ਚ ਮੁੰਬਈ 'ਚ ਮਨਾਇਆ ਗਿਆ। ਹੱਸਣ ਨਾਲ ਖੂਨ ਦਾ ਦੋਰਾ ਠੀਕ ਹੁੰਦਾ ਹੈ ਅਤੇ ਤੁਹਾਡਾ ਚਿਹਰਾ ਨਿਖਰ ਜਾਂਦਾ ਹੈ। ਨਾਲ ਹੀ ਸਰੀਰ ਦੀ ਰੋਗਾਂ ਨਾਲ ਲੜਣ ਦੀ ਸ਼ਕਤੀ ਵਧਦੀ ਹੈ।
2. ਹੱਸਣ ਨਾਲ ਤੁਹਾਡੇ ਦਿਲ ਨੂੰ ਜ਼ਿਆਦਾ ਮਾਤਰਾ 'ਚ ਆਕਸੀਜਨ ਮਿਲਦੀ ਹੈ ਅਤੇ ਇਸ ਨਾਲ ਦਿਲ ਮਜ਼ਬੂਤ ਹੁੰਦਾ ਹੈ।
3. ਰੋਜ਼ਾਨਾਂ ਹੱਸਣ ਨਾਲ ਕੈਲੋਰੀ ਬਰਨ ਹੁੰਦੀ ਹੈ, ਜਿਸ ਨਾਲ ਮੋਟਾਪਾ ਵੀ ਕਾਬੂ 'ਚ ਰਹਿੰਦਾ ਹੈ।
4. ਉੱਚੀ-ਉੱਚੀ ਹੱਸਣ ਨਾਲ ਪੇਟ ਦੀਆਂ ਅੰਤਰੀਆਂ 'ਚ ਕੰਬਣੀ ਹੁੰਦੀ ਹੈ। ਇਸ ਨਾਲ ਪੇਟ ਦੀ ਰੋਗ ਦੂਰ ਹੁੰਦੇ ਹਨ। ਹੱਸਣ ਨਾਲ ਪਰੇਸ਼ਾਨੀ ਵੀ ਦੂਰ ਹੁੰਦੀ ਹੈ ਅਤੇ ਰਾਤ ਨੂੰ ਨੀਂਦ ਵੀ ਚੰਗੀ ਆਉਂਦੀ ਹੈ।
ਜੇ ਤੁਸੀਂ ਕਰ ਰਹੇ ਹੋ ਦੁਲਹਨ ਬਨਣ ਦੀ ਤਿਆਰੀ ਤਾਂ ਅਜਮਾਓ ਇਹ ਟਰੈਂਡੀ ਝੂਮਰ
NEXT STORY