ਨਵੀਂ ਦਿੱਲੀ— ਦੁਨੀਆ 'ਚ ਕੁੱਝ ਅਜਿਹੀਆਂ ਥਾਵਾਂ ਹਨ ਜਿੱਥੇ ਘੁੱਮਣਾ ਖਤਰੇ ਤੋਂ ਖਾਲੀ ਨਹੀਂ ਹੁੰਦਾ। ਅੱੱਜ ਅਸੀਂ ਤੁਹਾਨੂੰ ਦੁਨੀਆਂ ਦੇ ਸਭ ਤੋਂ ਖਤਰਨਾਕ ਰਸਤੇ ਬਾਰੇ ਦੱਸਣ ਜਾ ਰਹੇ ਹਾਂ ਜੋ ਕਾਫੀ ਸਮੇਂ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ। ਅਸੀਂ ਗੱਲ ਕਰ ਰਹੇ ਹਾਂ ਕਿੰਗ ਪਾਥ-ਵੇ ਦੇ ਬਾਰੇ 'ਚ। ਤੁਹਾਨੂੰ ਦੱਸ ਦਈਏ ਕਿ ਸਾਲ 2001 'ਚ ਇਸ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਸੀ। ਅਸਲ 'ਚ ਇੱਥੋ ਡਿੱਗ ਕੇ ਕਈ ਯਾਤਰੀਆਂ ਦੀ ਮੌਤ ਹੋ ਚੁੱਕੀ ਹੈ। ਇਸ ਲਈ ਇਸਨੂੰ ਬੰਦ ਕਰ ਦਿੱਤਾ ਗਿਆ ਪਰ ਫੇਰ ਵੀ ਯਾਤਰੀ ਇੱਥੋ ਘੁੱਮਣ ਲਈ ਆਉਂਦੇ ਹਨ। 2011 ਤੋਂ ਬਾਅਦ ਇਸ ਰਸਤੇ ਨੂੰ ਸੁਧਾਰਿਆ ਗਿਆ ਅਤੇ ਫਿਰ ਤੋਂ ਸ਼ੁਰੂ ਕੀਤਾ ਗਿਆ। ਹੁਣ ਇੱਥੇ ਆਉਣ ਵਾਲੇ ਯਾਤਰੀਆਂ ਦੀ ਸੰਖਿਆ ਹੋਰ ਵੀ ਵੱਧ ਗਈ ਹੈ।
4 ਮੀਲ ਦਾ ਲੰਬਾ ਰਸਤਾ ਹਫਤੇ 'ਚ 6 ਦਿਲ ਖੁੱਲਦਾ ਹੈ। ਇਹ ਰਸਤਾ ਕਾਫੀ ਤੰਗ ਹੈ, ਜਿਸ ਕਰਕੇ ਇੱਥੇ ਇਕ ਵਾਰ 'ਚ ਇਕ ਹੀ ਵਿਅਕਤੀ ਜਾ ਸਕਦਾ ਹੈ। ਇਸ ਰਸਤੇ 'ਚੋ ਨਿਕਲਦੇ 3 ਤੋਂ 4 ਘੰਟੇ ਲੱਗ ਜਾਂਦੇ ਹਨ। ਇਸ ਰਸਤੇ ਦੇ ਸਫਰ ਲਈ ਲੋਕਾਂ ਨੂੰ ਪਹਿਲਾਂ ਹੀ ਟਿਕਟ ਬੁੱਕ ਕਰਵਾਉਣੀ ਪੈਂਦੀ ਹੈ। ਸਫਰ ਦੌਰਾਨ ਯਾਤਰੀਆਂ ਲਈ ਹਾਰਡ ਹੈਟ ਪਾਉਣਾ ਜ਼ਰੂਰੀ ਹੈ। ਇਸ ਰਸਤੇ ਨੂੰ ਦੇਖ ਕੇ ਹੀ ਬਹੁਤ ਡਰ ਲੱਗਦਾ ਹੈ ਪਤਾ ਨੀ ਲੋਕ ਕਿਵੇਂ ਇਸ ਰਸਤੇ ਦਾ ਸਫਰ ਕਰਦੇ ਹਨ।
ਇਸ ਰੇਲਗੱਡੀ 'ਚ ਤੁਹਾਡਾ ਸਫਰ ਵੀ ਹੋ ਸਕਦਾ ਹੈ ਦਿਲਚਸਪ
NEXT STORY