ਲੁਧਿਆਣਾ (ਖੁਰਾਣਾ) : ਕੇਂਦਰੀ ਪੈਟ੍ਰੋਲੀਅਮ ਮੰਤਰਾਲਾ ਦੇ ਹੁਕਮਾਂ ਦੀ ਮਹਾਨਗਰੀ ’ਚ ਬੀ. ਪੀ. ਸੀ. ਐੱਲ. ਇੰਡੀਅਨ ਆਇਲ ਅਤੇ ਹਿੰਦੋਸਤਾਨ ਪੈਟ੍ਰੋਲੀਅਮ ਕੰਪਨੀ ਦੇ ਜ਼ਿਆਦਾਤਰ ਪੈਟ੍ਰੋਲ ਪੰਪ ਡੀਲਰ ਖੁੱਲ੍ਹੇਆਮ ਧੱਜੀਆਂ ਉਡਾ ਰਹੇ ਹਨ। ਅਜਿਹੀਆਂ ਸ਼ਿਕਾਇਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ, ਜਿਸ ਵਿਚ ਡੀਲਰਾਂ ਦੇ ਕਰਿੰਦੇ ਪੈਟਰੋਲ ਪੰਪ ’ਤੇ ਵਾਹਨਾਂ ਵਿਚ ਮੁਫ਼ਤ ਰੂਪ ’ਚ ਭਰੀ ਜਾਣ ਵਾਲੀ ਹਵਾ ਦੇ ਦੋਪਹੀਆ ਵਾਹਨ ਤੋਂ 10 ਰੁਪਏ ਅਤੇ ਚਾਰ-ਪਹੀਆ ਵਾਹਨ ਚਾਲਕ ਤੋਂ 20 ਰੁ. ਤੱਕ ਕਥਿਤ ਤੌਰ ’ਤੇ ਵਸੂਲ ਰਹੇ ਹਨ।
ਇਹ ਵੀ ਪੜ੍ਹੋ : 1000 ਰੁਪਏ ਦੀ ਉਡੀਕ 'ਚ ਬੈਠੀਆਂ ਔਰਤਾਂ ਨੂੰ ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਖ਼ੁਸ਼ਖ਼ਬਰੀ, ਖਰੜਾ ਤਿਆਰ
ਮਾਮਲੇ ਦੀ ਜਾਣਕਾਰੀ ਮਿਲਣ ’ਤੇ ‘ਜਗ ਬਾਣੀ’ ਦੇ ਫੋਟੋਗ੍ਰਾਫਰ ਵੱਲੋਂ ਜਦੋਂ ਬਸਤੀ ਜੋਧੇਵਾਲ ਨੇੜੇ ਪੈਂਦੇ ਪੈਟਰੋਲ ਪੰਪ ’ਤੇ ਸਟਿੰਗ ਕੀਤਾ ਗਿਆ ਤਾਂ ਇਸ ਦੌਰਾਨ ਪੈਟਰੋਲ ਪੰਪ ਦੀ ਬਾਊਂਡਰੀ ਲਾਈਨ ’ਚ ਬਣੀ ਪੈਂਚਰ ਲਗਾਉਣ ਵਾਲੀ ਦੁਕਾਨ ਦੇ ਸੰਚਾਲਕ ਨੇ ਵਾਹਨ ’ਚ ਹਵਾ ਭਰਨ ਬਦਲੇ ਰੁਪਏ ਦੀ ਮੰਗ ਕੀਤੀ ਹੈ। ਇਲਾਕੇ ਦੇ ਕੁਝ ਪੈਟਰੋਲ ਪੰਪਾਂ ’ਤੇ ਤਾਇਨਾਤ ਕਰਿੰਦਿਆਂ ਨੇ ਇਹ ਕਹਿੰਦੇ ਹੋਏ ਗਾਹਕਾਂ ਦੇ ਵਾਹਨਾਂ ’ਚ ਹਵਾ ਭਰਨ ਵਿਚ ਅਸਮਰੱਥਤਾ ਪ੍ਰਗਟ ਕੀਤੀ ਕਿ ਪੰਪ ’ਤੇ ਲੱਗੀ ਵਾਹਨਾਂ ’ਚ ਹਵਾ ਭਰਨ ਵਾਲੀ ਮਸ਼ੀਨ ਪਿਛਲੇ ਕੁਝ ਦਿਨਾਂ ਤੋਂ ਖ਼ਰਾਬ ਪਈ ਹੋਈ ਹੈ, ਜੋ ਕਿ ਸਿੱਧੇ ਤੌਰ ’ਤੇ ਤੇਲ ਕੰਪਨੀਆਂ ਅਤੇ ਕੇਂਦਰੀ ਮੰਤਰਾਲਾ ਵੱਲੋਂ ਜਾਰੀ ਕੀਤੀ ਗਈ ਮਾਰਕੀਟ ਡਿਸਪਲਿਨ ਗਾਇਡਲਾਈਨਜ਼ ਨੂੰ ਅੰਗੂਠਾ ਦਿਖਾਉਣ ਵਾਂਗ ਹੈ।
ਇਹ ਵੀ ਪੜ੍ਹੋ : ਕਸਰਤ ਕਰਦਿਆਂ ਦਿਲ ਦੇ ਦੌਰੇ ਕਾਰਨ ਮੌਤਾਂ ਨੇ ਵਧਾਈ ਚਿੰਤਾ, ਨੌਜਵਾਨ ਜ਼ਰੂਰ ਪੱਲੇ ਬੰਨ੍ਹ ਲੈਣ ਇਹ ਗੱਲ
ਸਰਵ ਸਾਂਝੀ ਵੈੱਲਫੇਅਰ ਸੋਸਾਇਟੀ ਦੇ ਪੱਪੀ ਨਾਗਪਾਲ ਨੇ ਕਿਹਾ ਕਿ ਅਜਿਹਾ ਕਰ ਕੇ ਜਿੱਥੇ ਪੈਟਰੋਲ ਪੰਪਾਂ ਦੇ ਕਰਿੰਦੇ ਗਾਹਕਾਂ ਨੂੰ ਗੁੰਮਰਾਹ ਅਤੇ ਪ੍ਰੇਸ਼ਾਨ ਕਰ ਰਹੇ ਹਨ। ਹਵਾ ਭਰਨ ਦੇ ਨਾਮ ’ਤੇ ਕੀਤੀ ਜਾ ਰਹੀ ਨਾਜਾਇਜ਼ ਵਸੂਲੀ ਤੋਂ ਸ਼ਹਿਰ ਵਾਸੀਆਂ ਦੀ ਜੇਬ ਕੱਟਣ ਦਾ ਕਥਿਤ ਧੰਦਾ ਚਲਾਇਆ ਜਾ ਰਿਹਾ ਹੈ। ਨਾਗਪਾਲ ਨੇ ਕਿਹਾ ਮੰਤਰਾਲਾ ਵੱਲੋਂ ਤੈਅ ਕੀਤੇ ਗਏ ਨਿਯਮਾਂ ਅਤੇ ਸ਼ਰਤਾਂ ਮੁਤਾਬਕ ਹਰ ਪੈਟਰੋਲ ਪੰਪ ’ਤੇ ਗਾਹਕਾਂ ਨੂੰ ਵਾਹਨਾਂ ਵਿਚ ਮੁਫ਼ਤ ਹਵਾ, ਔਰਤਾਂ ਅਤੇ ਪੁਰਸ਼ਾਂ ਦੇ ਲਈ ਵੱਖ-ਵੱਖ ਪਖਾਨੇ ਅਤੇ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਪਰ ਬਾਵਜੂਦ ਇਸ ਦੇ ਡੀਲਰਾਂ ਵੱਲੋਂ ਖੁੱਲ੍ਹੇਆਮ ਹੁਕਮਾਂ ਦਾ ਜਨਾਜ਼ਾ ਕੱਢਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ 'ਚ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ, ਨੋਟੀਫਿਕੇਸ਼ਨ ਜਾਰੀ
ਪੰਪਾਂ ’ਤੇ ਤਾਇਨਾਤ ਮੁਲਾਜ਼ਮ ਬਿਨਾਂ ਵਰਦੀ ਦੇ ਹੀ ਡਿਊਟੀ ਕਰ ਰਹੇ ਹਨ ਤਾਂ ਨਾਲ ਹੀ ਨਗਰ ਵਿਚ ਬੀ. ਪੀ. ਸੀ. ਐੱਲ. ਇੰਡੀਅਨ ਆਇਲ ਅਤੇ ਹਿੰਦੋਸਤਾਨ ਪੈਟ੍ਰੋਲੀਅਮ ਕੰਪਨੀ ਨਾਲ ਸਬੰਧਤ ਜ਼ਿਆਦਾਤਰ ਪੈਟਰੋਲ ਪੰਪ ’ਤੇ ਬਣੇ ਪਖਾਨਿਆਂ ’ਤੇ ਜਿੰਦੇ ਲਮਕਦੇ ਰਹਿੰਦੇ ਹਨ, ਜਿਸ ਕਾਰਨ ਗਾਹਕਾਂ ਨੂੰ ਖ਼ਾਸ ਕਰ ਕੇ ਔਰਤਾਂ ਅਤੇ ਕੁੜੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਨਿਯਮਾਂ ਦੇ ਮੁਤਾਬਕ ਅਜਿਹੇ ਲਾਪ੍ਰਵਾਹ ਡੀਲਰਾਂ ਖ਼ਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਅਤੇ ਤੇਲ ਕੰਪਨੀ ਦੇ ਅਧਿਕਾਰੀਆਂ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਪਰ ਮੰਦਭਾਗੀ ਗੱਲ ਇਹ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਤੇਲ ਕੰਪਨੀਆਂ ਦੇ ਅਧਿਕਾਰੀ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੇ ਹਨ।
ਮਾਮਲੇ ਦੀ ਜਾਂਚ ਕਰਾਂਗੇ : ਅਧਿਕਾਰੀ
ਉਕਤ ਮਾਮਲੇ ਨੂੰ ਲੈ ਕੇ ਜਦੋਂ ਬੀ. ਪੀ. ਸੀ. ਐੱਲ. ਤੇਲ ਕੰਪਨੀ ਦੇ ਸੇਲਜ਼ ਅਧਿਕਾਰੀ ਅਰਵਿੰਦ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਾਹਨਾਂ ਵਿਚ ਮੁਫ਼ਤ ਹਵਾ ਭਰਨਾ ਹਰ ਡੀਲਰ ਦੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰ ਕੇ ਦੋਸ਼ੀ ਪਾਏ ਜਾਣ ਵਾਲੇ ਡੀਲਰਾਂ ਖ਼ਿਲਾਫ਼ ਬਿਨਾਂ ਕਿਸੇ ਦੇਰ ਦੇ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਾਈਬਰ ਠੱਗ ਨੇ ਖੁਦ ਨੂੰ ਭਾਣਜਾ ਬਣਾ ਕੇ ਵਿਅਕਤੀ ਤੋਂ 6 ਲੱਖ ਕਰਵਾਏ ਟਰਾਂਸਫਰ
NEXT STORY