ਲੁਧਿਆਣਾ (ਵਿੱਕੀ) – ਪਿੰਡ ਖਾਸੀ ਕਲਾਂ ’ਚ ‘ਸਵੱਛ ਭਾਰਤ, ਤੰਦਰੁਸਤ ਭਾਰਤ’ ਦੇ ਅਧੀਨ ਬੀ.ਸੀ.ਐੱਮ. ਕਾਲਜ ਆਫ ਐਜੂਕੇਸ਼ਨ ਵਲੋਂ ਆਯੋਜਿਤ 9ਵਾਂ ਐੱਨ.ਐੱਸ.ਐੱਸ. ਕੈਂਪ ਅੱਜ ਕਾਲਜ ’ਚ ਸੰਪੰਨ ਹੋਇਆ। ਇਸ ਮੌਕੇ ਆਯੋਜਿਤ ਇਕ ਵਿਸ਼ੇਸ਼ ਸਮਾਰੋਹ ’ਚ ਡਾ. ਹਰਮੀਤ ਸਿੰਘ, ਐੱਨ.ਐੱਸ.ਐੱਸ. ਕੋਆਰਡੀਨੇਟਰ, ਪੀ.ਏ.ਯੂ. ਨੇ ਮੁੱਖ ਮਹਿਮਾਨ ਦੇ ਰੂਪ ਵਜੋਂ ਸਿਰਕਤ ਕੀਤੀ। ਉਥੇ ਵਿਜੇ ਮੁੰਜ਼ਾਲ, ਸੁਰੇਸ਼ ਮੁੰਜ਼ਾਲ, ਡਾ. ਪ੍ਰੇਮ ਕੁਮਾਰ, ਕਾਰਜਕਾਰੀ ਨਿਦੇਸ਼ਕ, ਲਾਲਾ ਬਹਾਦਰ ਚੰਦ ਮੁੰਜ਼ਾਲ ਫਾਊਡੇਸ਼ਨ, ਐੱਸ.ਐੱਸ. ਕੇ. ਮਹਿਤਾ, ਸਕੱਤਰ ਬੀ.ਸੀ.ਐੱਮ. ਪ੍ਰਬੰਧਨ, ਹੋਰ ਸੰਸਥਾਨਾਂ ਨੇ ਪ੍ਰਿੰ. ਵੀ ਇਸ ਸਮਾਰੋਹ ’ਚ ਵਿਸੇਸ਼ ਰੂਪ ’ਚ ਪੁੱਜੇ। ਪ੍ਰਿੰ. ਡਾ. ਮੋਨਿਕਾ ਦੁਆ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਕਾਲਜ ਦੇ ਐੱਨ.ਐੱਸ.ਐੱਸ. ਅਧਿਕਾਰੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਐੱਨ.ਐੱਸ.ਐੱਸ. ਵਲੰਟੀਅਰਸ ਨੇ ਇਕ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਜਿਸ ਵਿਚ ਉਨਾਂ ਨੇ ਗੀਤ, ਸਕਿਟਾਂ, ਕਵਿਤਾਵਾਂ ਦੇ ਜਰੀਏ ਸਾਰਿਆਂ ਦਾ ਮੰਨੋਰੰਜਨ ਕੀਤਾ। ਪ੍ਰੋਗਰਾਮ ਅਧਿਕਾਰੀ ਮਨਜੀਤ ਕੌਰ ਨੇ 9ਵੇਂ ਐੱਨ.ਐੱਸ.ਐੱਸ. ਦੀ ਰਿਪੋਰਟ ਪਡ਼ੀ। ਸ਼ਿਲਪਾ ਕੈਡ਼ਾ ਵਲੋਂ ਐੱਨ.ਐੱਸ.ਐੱਸ. ਕੈਂਪ ਦੀ ਝਲਕ ਵੀ ਸਾਰਿਆਂ ਨੂੰ ਦਿਖਾਈ ਗਈ। 7 ਦਿਨਾਂ ਲੰਮੇ ਕੈਂਪ ਦੌਰਾਨ, ਵਿਦਿਆਥੀਆਂ ਨੇ ਹਾਈ ਸਕੂਲ, ਗੁਰਦੁਆਰਾ ਸਾਹਿਬ, ਆਂਗਣਵਾਡ਼ੀ, ਡਿਸਪੈਂਸਰੀ ’ਚ ਸਵੱਛ ਭਾਰਤ, ਤੰਦਰੁਸਤ ਭਾਰਮ ਸਵੱਛਤਾ ਮੁਹਿੰਮ ਚਲਾਈ। ਉਨ੍ਹਾਂ ਵਲੋਂ ‘ਸਵੱਛ ਭਾਰਤ, ਤੰਦਰੁਸਤ ਭਾਰਤ’ ਵਿਸ਼ੇ ’ਤੇ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਜੇ ਮੁੰਜ਼ਾਲ ਤੇ ਸੁਰੇਸ਼ ਮੁੰਜਾਲ ਨੇ ਕਿਹਾ ਕਿ ਵਿਦਿਆਰਥੀਆਂ ਦੇ ਚਰਿੱਤਰ ਦੇ ਨਿਰਮਾਣ ’ਚ ਅਧਿਆਪਕਾਂ ਦੀ ਪ੍ਰਮੁੱਖ ਜ਼ਿੰਮੇਵਾਰੀ ਹੈ। ਇਸ ਲਈ ਉਨ੍ਹਾਂ ਦਾ ਸਿਹਤ ਦ੍ਰਿਸ਼ਟੀਕੋਣ ਹੋਣਾ ਬਹੁਤ ਜ਼ਰੂਰੀ ਹੈ। ਡਾ. ਪ੍ਰੇਮ ਕੁਮਾਰ ਨੇ ਕਿਹਾ ਕਿ ਸਮਾਜ ਦੇ ਸਕਾਰਾਤਮਕ ਪਰਿਵਰਤਨ ਲਈ ਨਿਸਵਾਰਥ ਸੇਵਾ, ਜਨੂਨ, ਸਮਰਪਣ ਦੀ ਭਾਵਨਾ ਨੂੰ ਉਜਾਗਰ ਕਰਨ ਲਈ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ।
ਵੈਟਨਰੀ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਜਿੱਤਿਆ ਅੰਤਰਰਾਸ਼ਟਰੀ ਕੰਪਨੀ ਦਾ ਵਜੀਫ਼ਾ
NEXT STORY