ਲੁਧਿਆਣਾ (ਜ.ਬ.)-ਗਾਰਮੈਂਟਸ ਮਸ਼ੀਨਰੀ ਮੈਨੂਫੈਕਚਰਜ਼ ਐਂਡ ਸਪਲਾਇਰਜ਼ ਐਸੋਸੀਏਸ਼ਨ ਨੇ ਅੱਜ ਬਸਤੀ ਜੋਧੇਵਾਲ ਚੌਕ ਨੇਡ਼ੇ, ਐੱਸ. ਸੀ. ਓ. 4, ਲੱਕੀ ਐਨਕਲੇਵ ਵਿਚ ਆਪਣਾ ਨਵਾਂ ਦਫਤਰ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਮੁੱਖ ਮਹਿਮਾਨ, ਐੱਸ. ਮੇਜਰ ਸਿੰਘ ਡਾਇਰੈਕਟਰ, ਐੱਮ. ਐੱਸ. ਐੱਮ. ਈ. ਡੀ. ਆਈ. ਲੁਧਿਆਣਾ, ਆਰ. ਕੇ. ਪਰਮਾਰ, ਅਸਿਸਟੈਂਟ ਡਾਇਰੈਕਟਰ, ਐੱਮ. ਐੱਸ. ਐੱਮ. ਈ. ਐੱਸ. ਐੱਸ. ਰੇਖੀ, ਕੁੰਦਨ ਲਾਲ ਅਤੇ ਬੀ. ਐੱਸ. ਨਾਗੀ, ਕਾਰਜਕਾਰੀ ਮੈਨੇਜਰ, ਡੀ. ਆਈ. ਸੀ., ਲੁਧਿਆਣਾ ਆਦਿ ਹਾਜ਼ਰ ਰਹੇ। ਉਨ੍ਹਾਂ ਨਵੇਂ ਦਫਤਰ ਦੇ ਲਈ ਗਮਸਾ ਟੀਮ ਨੂੰ ਵਧਾਈ ਦਿੱਤੀ। ®ਇੰਡਸਟਰੀ ਦੇ ਹੋਰਨਾਂ ਮੈਂਬਰਾਂ ਅਤੇ ਵੱਖ-ਵੱਖ ਉਦਯੋਗਿਕ ਜਥੇਬੰਦੀਆਂ ਦੇ ਮੈਂਬਰਾਂ ਨੇ ਉਦਯੋਗ ਵਿਚ ਸੁਧਾਰ ਦੇ ਲਈ ਗਮਸਾ ਟੀਮ ਵਲੋਂ ਕੀਤੇ ਜਾ ਰਹੇ ਯਤਨਾਂ ਅਤੇ ਕਦਮਾਂ ਦਾ ਜਾਇਜ਼ਾ ਲਿਆ ਅਤੇ ਇਸ ਸਭ ਦੇ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਰਾਮ ਕ੍ਰਿਸ਼ਨ, ਚੇਅਰਮੈਨ, ਗਮਸਾ ਨੇ ਕਿਹਾ ਕਿ ਨਵੇਂ ਦਫਤਰ ਦੇ ਉਦਘਾਟਨ ਦੇ ਨਾਲ ਹੁਣ ਅਸੀਂ ਆਪਣੇ ਉਦਯੋਗ ਦੇ ਮੈਂਬਰਾਂ ਲਈ ਹੋਰ ਵੀ ਆਸਾਨੀ ਨਾਲ ਉਪਲੱਬਧ ਹੋ ਗਏ ਹਾਂ। ਨਰਿੰਦਰ ਕੁਮਾਰ, ਪ੍ਰੈਜ਼ੀਡੈਂਟ ਗਮਸਾ ਨੇ ਕਿਹਾ ਕਿ ਅਸੀਂ ਗਮਸਾ ਐਕਸਪੋ ਇੰਡੀਆ 2019 ਵਿਚ ਆਪਣਾ ਭਰੋਸਾ ਪ੍ਰਗਟ ਕਰਨ ਲਈ ਸਾਰੇ ਐਗਜ਼ੀਬਿਊਟਰਾਂ ਦਾ ਧੰਨਵਾਦ ਕਰਦੇ ਹਾਂ ਅਤੇ ਇਕ ਵਾਰ ਫਿਰ ਅਸੀਂ ਵੱਡੀਆਂ ਉਮੀਦਾਂ ਪੂਰੀਆਂ ਕਰਨ ਅਤੇ ਉਦਯੋਗ ਲਈ ਗੁਣਕਾਰੀ ਅਤੇ ਸੇਵਾ ਦੇ ਉੱਚ ਮਾਪਦੰਡ ਹਾਸਲ ਕਰਨ ਦਾ ਯਤਨ ਕਰਾਂਗੇ।
ਚੂਹਡ਼ਵਾਲ ’ਚ ਨੌਜਵਾਨ ਸੁਧਾਰ ਕਮੇਟੀ ਨੇ ਪਾਣੀ ਦੀ ਟੈਂਕੀ ਨੂੰ ਸਾਫ ਕਰਵਾਇਆ
NEXT STORY