ਲੁਧਿਆਣਾ (ਕਾਲੀਆ)-ਸ਼ੀਤਲਾ ਮਾਤਾ ਮੰਦਿਰ ਕਮੇਟੀ ਮੰਡੀ ਮੁੱਲਾਂਪੁਰ ਵੱਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਸ਼ੀਤਲਾ ਮਾਤਾ ਮੰਦਿਰ ਦਾ 6ਵਾਂ ਸਥਾਪਨਾ ਦਿਵਸ ਸ਼ਰਧਾਪੂਰਵਕ ਮਨਾਇਆ ਗਿਆ। ਸਰਬੱਤ ਦੇ ਭਲੇ ਲਈ ਹਵਨ-ਯੱਗ ਰਮੇਸ਼ ਮੁੱਲਾਂਪੁਰ ਵੱਲੋਂ ਕਰਵਾਇਆ ਗਿਆ। ਉਪਰੰਤ ਡਾ. ਪੰਡਿਤ ਸੂਰੀਆ ਕਾਂਤ ਸ਼ਾਸਤਰੀ ਨੇ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਰੁਪਿੰਦਰ ਕੁਮਾਰ ਭਾਰਦਵਾਜ ਐੱਸ. ਪੀ. (ਸਪੈਸ਼ਲ ਬ੍ਰਾਂਚ) ਵਿਸ਼ੇਸ਼ ਤੌਰ ’ਤੇ ਪੁੱਜੇ ਅਤੇ ਕਿਹਾ ਕਿ ਮਾਂ ਦੀ ਗੋਦ ਵਿਚ ਬੈਠ ਕੇ ਜੋ ਪ੍ਰਾਣੀ ਨੂੰ ਅਾਨੰਦ ਮਿਲਦਾ ਹੈ, ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਸ਼ੀਤਲਾ ਮਾਤਾ ਮੰਦਿਰ ਕਮੇਟੀ ਵੱਲੋਂ ਚਾਂਦੀ ਦੀਆਂ ਬੰਸਰੀਆਂ ਦੇ ਲੱਕੀ ਡਰਾਅ ਕੱਢੇ ਗਏ ਸਨ, ਦੇ ਜੇਤੂਆਂ ਨੂੰ ਇਨਾਮ ਵੀ ਤਕਸੀਮ ਕੀਤੇ। ਸਮੂਹ ਕਮੇਟੀ ਅਹੁਦੇਦਾਰਾਂ ਰਾਕੇਸ਼ ਸਿੰਗਲਾ, ਸੰਜੀਵ ਢੰਡ, ਗੁਲਸ਼ਨ ਲੂਥਰਾ, ਆਸ਼ੂ ਬਾਂਸਲ, ਸੰਜੀਵ ਮਲਹੋਤਰਾ, ਤੇਲੂ ਰਾਮ ਬਾਂਸਲ ਆਦਿ ਨੇ ਐੱਸ. ਪੀ. ਭਾਰਦਵਾਜ ਨੂੰ ਸਨਮਾਨਤ ਕੀਤਾ। ਇਸ ਸਮੇਂ ਅਨਿਲ ਸੇਠੀ, ਨਰੇਸ਼ ਜਿੰਦਲ, ਵਰਿੰਦਰ ਬਾਂਸਲ, ਮੇਘ ਰਾਜ, ਬਲਦੇਵ ਅਰੋਡ਼ਾ, ਹਰਕੇਸ਼ ਗਰਗ, ਹਰੀ ਬਿਲਾਸ, ਯਸ਼ਪਾਲ ਸਿੰਗਲਾ, ਸੁਰੇਸ਼ ਗੋਇਲ ਨਿੱਕੂ, ਅੰਬੂ ਰਾਮ ਮੁਸ਼ਾਲ, ਹੈਪੀ ਖੁੱਲਰ, ਗੀਤਾ ਸ਼ਰਮਾ, ਮਦਨ ਸ਼ਰਮਾ, ਸੁਨੀਤਾ ਢੰਡ, ਜਯਾ ਕਾਂਸਲ, ਸੰਦੀਪ ਸ਼ਰਮਾ, ਰੀਤੂ ਧੂਡ਼ੀਆ, ਅਨੀਤਾ ਧੂਡ਼ੀਆ, ਰੇਨੂੰ ਗੋਇਲ, ਉਰਵਿਸ਼ਾ ਸਿੰਗਲਾ, ਸਨੇਹ ਸ਼ਰਮਾ, ਸੰਤੋਸ਼ ਰਾਣੀ, ਵੀਨਾ ਵਰਮਾ, ਪੂਨਮ ਵਰਮਾ, ਇੰਦੂ ਖੁੱਲਰ ਤੇ ਰੂਹੀ ਬਾਂਸਲ ਆਦਿ ਹਾਜ਼ਰ ਸਨ।
ਬਾਬਾ ਗੁਲਜ਼ਾਰ ਸਿੰਘ ਦੀ 17ਵੀਂ ਬਰਸੀ ’ਤੇ ਹੋਏ ਸਮਾਗਮ
NEXT STORY