ਕੋਰੋਨਾ ਵਾਇਰਸ ਦਾ ਖ਼ਤਰਾ ਸਾਰੀ ਦੁਨੀਆਂ ਵਿਚ ਫੈਲਿਆ ਹੋਇਆ ਹੈ। ਇਸ ਵਾਇਰਸ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਲੋਕਾਂ ਨੂੰ ਇਕ-ਦੂਜੇ ਤੋਂ ਸਮਾਜਿਕ ਦੂਰੀ ਬਣਾ ਕੇ ਰੱਖਣ, ਹੱਥਾਂ ਨੂੰ ਸਾਬਣ ਦੇ ਨਾਲ ਬਾਰ-ਬਾਰ ਧੋਣ ਅਤੇ ਮੂੰਹ ’ਤੇ ਮਾਸਕ ਪਾਉਣ ਦੇ ਬਾਰੇ ਸੁਝਾਅ ਦਿੱਤੇ ਗਏ ਹਨ ਅਤੇ ਦਿੱਤੇ ਜਾ ਵੀ ਰਹੇ ਹਨ। ਮਾਸਕ ਦੀ ਵਰਤੋਂ ਕਰਨ ਦਾ ਮੁੱਖ ਮੰਤਵ ਵਾਇਰਸ ਤੋਂ ਪ੍ਰਭਾਵਿਤ ਵਿਅਕਤੀ ਅਤੇ ਤੰਦਰੁਸਤ ਵਿਅਕਤੀ ਵਿੱਚਕਾਰ ਇਕ ਸੁਰੱਖਿਅਤ ਦੀਵਾਰ ਦੇ ਤੌਰ ’ਤੇ ਕੰਮ ਕਰਨਾ ਹੈ। ਇਹ ਮਾਸਕ ਇਕ ਦੂਜੇ ਨਾਲ ਗੱਲ ਕਰਦੇ ਸਮੇਂ ਮੂੰਹ ਵਿਚੋਂ ਨਿਕਲਦੀਆਂ ਥੂਕਦੀਆਂ ਬੂੰਦ ਨੂੰ ਫੜਦਾ ਹੈ ਅਤੇ ਦੂਸਰੇ ਵਿਅਕਤੀ ਦੇ ਸੰਪਰਕ ਵਿਚ ਨਹੀਂ ਆਉਣ ਦਿੰਦਾ। ਇਸ ਲਈ ਮਾਸਕ ਗਫ਼ ਕੱਪੜੇ ਦਾ ਅਤੇ ਪੂਰੀ ਤਰ੍ਹਾਂ ਮੂੰਹ ਉਤੇ ਫਿੱਟ ਹੋਣਾ ਚਾਹੀਦਾ ਹੈ।
ਮੂੰਹ ’ਤੇ ਮਾਸਕ ਪਾਉਣ ਨਾਲ ਇਹ ਗਰੰਟੀ ਨਹੀਂ ਦਿੱਤੀ ਜਾਂਦੀ ਕਿ ਬੰਦੇ ਨੂੰ ਇਹ ਬੀਮਾਰੀ ਨਹੀਂ ਹੋਵੇਗੀ, ਕਿਉਂਕਿ ਇਹ ਵਾਇਰਸ ਅੱਖਾਂ ਅਤੇ ਛੋਟੇ ਵਾਇਰਲ ਕਣਾ, ਜਿਨ੍ਹਾਂ ਨੂੰ ਅਸੀਂ ਅਸੇਰੋਲ ਦੇ ਨਾਮ ਨਾਲ ਜਾਣਦੇ ਹਾਂ, ਦੁਆਰਾ ਵੀ ਫੈਲ ਸਕਦਾ ਹੈ। ਮਾਸਕ ਇਸ ਘੜੀ ਵਿਚ ਇਕ ਮਹੱਤਵਪੂਰਨ ਸ਼ਾਸਤਰ ਦੇ ਤੌਰ ’ਤੇ ਵਰਤਿਆ ਜਾ ਸਕਦਾ ਹੈ, ਕਿਉਂਕਿ ਮਾਸਕ ਦੀ ਵਰਤੋਂ ਕਰਕੇ ਹੀ ਹਵਾ ਵਿਚਲੇ ਕਣਾਂ ਤੋਂ ਬੱਚਿਆਂ ਜਾ ਸਕਦਾ ਹੈ, ਕਿਉਂਕਿ ਮਾਸਕ ਕਣਾਂ ਨੂੰ ਮੂੰਹ ਅਤੇ ਨੱਕ ਦੇ ਸੰਪਰਕ ਵਿਚ ਆਉਣ ਤੋਂ ਰੋਕਦੇ ਹਨ, ਜਿਸ ਕਰਕੇ ਇਸ ਬੀਮਾਰੀ ਦੇ ਹੋਣ ਅਤੇ ਫੈਲਣ ਦਾ ਖ਼ਤਰਾ ਘਟ ਜਾਂਦਾ ਹੈ। ਜੇਕਰ ਕਿਸੇ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਗਈ ਹੈ ਜਾਂ ਉਸ ਤਰਾਂ ਦੇ ਲੱਛਣ ਦਿੱਖ ਰਹੇ ਹੋਣ ਤਾਂ ਮਾਸਕ ਦੀ ਵਰਤੋਂ ਤੁਹਾਨੂੰ ਇਸ ਬੀਮਾਰੀ ਦੇ ਸੰਪਰਕ ਵਿਚ ਆਉਣ ਤੋਂ ਬਚਾਅ ਕੇ ਰੱਖਣ ਦਾ ਕੰਮ ਕਰਦੀ ਹੈ। ਇਸ ਕਰਕੇ ਮਾਸਕ ਦੀ ਵਰਤੋਂ ਸਿਹਤ ਅਤੇ ਸਮਾਜਕ ਦੇਖਭਾਲ ਕਰਨ ਵਾਲੇ ਕਰਮਚਾਰੀ, ਜੋ ਕਿ ਬੀਮਾਰ ਲੋਕਾਂ ਦੀ ਦੇਖਰੇਖ ਕਰਦੇ ਹਨ ਅਤੇ ਜੋ ਲੋਕ ਘਰਾਂ ਵਿਚ ਕਿਸੇ ਵੀ ਮਰੀਜ਼ ਦੀ ਦੇਖਭਾਲ ਕਰ ਰਹੇ ਹਨ, ਉਨ੍ਹਾਂ ਸਾਰਿਆਂ ਲਈ ਮਰੀਜ਼ ਅਤੇ ਮਰੀਜ਼ ਦੀ ਦੇਖਭਾਲ ਕਾਰਨ ਵਾਲਾ ਦੋਨਾਂ ਲਈ ਹੀ ਮਾਸਕ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ।
ਨੱਕ ਅਤੇ ਮੂੰਹ ਨੂੰ ਮਾਸਕ ਨਾਲ ਢੱਕਣ ਦਾ ਮੁੱਢਲਾ ਲਾਭ ਇਹ ਹੈ ਕਿ ਇਸ ਨਾਲ ਤੁਸੀਂ ਇਕ ਦੂਸਰੇ ਨੂੰ ਬਚਾਉਂਦੇ ਹੋ। ਆਂਕੜੇ ਦਰਸਾਉਂਦੇ ਹਨ ਕਿ ਜਿਹੜੇ ਲੋਕ ਇਸ ਵਾਇਰਸ ਨਾਲ ਸੰਕ੍ਰਮਿਤ ਸਨ, ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਣ ਤੋਂ 48 ਘੰਟੇ ਪਹਿਲਾ ਉਹ ਇਸ ਵਾਇਰਸ ਨੂੰ ਜ਼ੁਕਾਮ, ਖਾਂਸੀ ਅਤੇ ਹੋਰ ਤਰੀਕਿਆ ਨਾਲ 25 % ਲੋਕ ਨੂੰ ਪ੍ਰਭਾਵਿਤ ਕਰਦੇ ਹਨ। ਇਹ ਜਾਣਕਾਰੀ ਬੀਮਾਰੀ ਨਿਯੰਤਰਣ ਅਤੇ ਰੋਕਥਾਮ ਦੇ ਨਿਰਦੇਸ਼ਕ ਡਾਕਟਰ ਰਾਬਰਟ ਰੇਡਫੀਏਲਡ ਵਲੋਂ ਦੱਸੀ ਗਈ ਸੀ। ਇਸ ਕਰਕੇ ਹੀ ਮਾਸਕ ਦੀ ਵਰਤੋਂ ਕਰਨਾ ਬਹੁਤ ਜਰੂਰੀ ਹੈ ਭਾਵੇ ਤੁਸੀਂ ਬੀਮਾਰ ਹੋ ਜਾਂ ਨਹੀਂ।
ਮਾਸਕ ਦੀ ਵਰਤੋਂ ਕਰਦੇ ਸਮੇਂ ਧਿਆਨ ਰੱਖਣ ਯੋਗ ਗੱਲਾਂ:
• ਗਫ਼ ਸੂਤੀ ਕੱਪੜੇ ਦੀ ਵਰਤੋਂ ਕਰਕੇ ਸਭ ਤੋਂ ਵਧਿਆ ਮਾਸਕ ਬਣਾਏ ਜਾ ਸਕਦੇ ਹਨ। ਸੈਂਥੇਟਿਕ, ਪੋਲੀਏਸਟਰ ਅਤੇ ਐਲਾਸਟਿਕ ਵਾਲੇ ਕੱਪੜਿਆਂ ਵਾਲੇ ਮਾਸਕ ਨਹੀਂ ਵਰਤਣੇ ਚਾਹੀਦੇ, ਕਿਉਂਕਿ ਇਹ ਵਾਇਰਸ ਸੈਂਥੇਟਿਕ ਕੱਪੜਿਆਂ ਦੀ ਤਹਿ ’ਤੇ ਜ਼ਿਆਦਾ ਦੇਰ ਤੱਕ ਸੰਕ੍ਰਮਿਤ ਰਹਿਣ ਦੀ ਯੋਗਤਾ ਰੱਖਦੇ ਹਨ।
• ਆਮ ਜਨਤਾ ਨੂੰ ਸਰਜੀਕਲ ਮਾਸਕ ਦੀ ਵਰਤੋਂ ਦੀ ਥਾਂ ਕੱਪੜੇ ਦੇ ਬਣੇ ਮਾਸਕ ਵਰਤਣੇ ਚਾਹੀਦੇ ਹਨ। ਕੱਪੜਾ ਗਫ਼ ਅਤੇ ਸੰਘਣਾ ਹੋਵੇ ਅਤੇ ਉਸ ਵਿਚੋਂ ਰੋਸ਼ਨੀ ਨਿਕਲਦੀ ਹੋਣੀ ਚਾਹੀਦੀ ਹੈ।
• ਕੱਪੜੇ ਦੀਆ 2 ਜਾਂ 3 ਤਹਿ ਦੀ ਵਰਤੋਂ ਕਰ ਕਰਕੇ ਵੀ ਮਾਸਕ ਬਣਾ ਸਕਦੇ ਹੋ ਪਰ ਕੱਪੜੇ ਦੀ ਤਹਿ ਨਾਲ ਹਵਾ ਨੂੰ ਰੋਕ ਨਹੀਂ ਹੋਣੀ ਚਾਹੀਦੀ।
• ਪਹਿਨੇ ਹੋਏ ਮਾਸਕ ਦੀ ਦੁਬਾਰਾ ਵਰਤੋਂ ਕਰਨ ਤੋਂ ਪਹਿਲਾ ਉਸ ਨੂੰ ਧੋਵੋ ਅਤੇ ਪ੍ਰੈਸ ਜਰੂਰ ਕਰੋ।
• ਮਾਸਕ ਨੂੰ ਉਸਦੇ ਐਲਾਸਟਿਕ ਜਾ ਤਣੀਆਂ ਤੋਂ ਪੱਕੜ ਕੇ ਉਤਾਰੋ।
• ਮਾਸਕ ਦੇ ਬਾਹਰ ਵਾਲਾ ਪਾਸੇ ਨੂੰ ਬਾਰ-ਬਾਰ ਹੱਥਾਂ ਨਾਲ ਨਾਹ ਛੂਹੋ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਸਤਰ ਵਿਗਿਆਨ ਵਿਭਾਗ ਦੇ ਵਿਗਿਆਨੀ ਵਲੋਂ ਇਕ ਬਹੁਤ ਹੀ ਆਸਾਨ ਤਰੀਕੇ ਨਾਲ ਕੱਪੜੇ ਦਾ ਮਾਸਕ ਘਰ ਵਿੱਚ ਹੀ ਬਣਾਉਣ ਦਾ ਤਰੀਕਾ ਦਸਿਆ ਹੈ। ਮਾਸਕ ਬਣਾਉਣ ਲਈ ਲੋੜੀਂਦਾ ਸਮੱਗਰੀ:
• ਸੂਤੀ ਕੱਪੜੇ 10-6 ਦੇ ਆਇਤਾਕਾਰ ਦੇ ਦੋ ਟੁਕੜੇ।
• ਦੋ ਐਲਾਸਟਿਕ ਦੇ ਪਿਸ/ ਰੱਸੀ ਜਾ ਕੱਪੜੇ ਦੀਆਂ ਤਣੀਆਂ
• ਸੂਈ ਅਤੇ ਧਾਗਾ
• ਕੈਂਚੀਆਂ
• ਸਿਲਾਈ ਮਸ਼ੀਨ
ਮਾਸਕ ਬਣਾਉਣ ਦੀ ਵਿਧੀ:
1. ਗਫ਼, ਸਾਫ਼ ਅਤੇ ਥੋੜੇ ਮੋਟੇ ਸੂਤੀ ਕੱਪੜੇ ਦੇ 10-6 ਇੰਚ ਦੇ ਦੋ ਪਿਸ ਕਟੋ। ਦੋਨਾਂ ਪੀਸਾ ਇਸ ਤਰਾਂ ਆਪਸ ਵਿਚ ਸਿਲਾਈ ਕਰੋ ਕਿ ਇਕ ਪਿਸ ਬਣ ਜਾਵੇ।
2. ਦੋ ਤਹਿ ਵਾਲੇ ਕੱਪੜੇ ਦੇ ਲੰਬੇ ਹਿਸੇ ਨੂੰ 1/4 ਇੰਚ ਮੋੜੋ ਅਤੇ ਕੱਚਾ ਕਰੋ। ਫਿਰ ਛੋਟੇ ਹਿਸੇ ਵਾਲੇ ਪਾਸੇ ਤੋਂ 1/2 ਇੰਚ ਮੋੜੋ ਅਤੇ ਸਿਲਾਈ ਕਰੋ।
3. ਮਾਸਕ ਦੇ ਛੋਟੇ ਹਿਸੇ ਵਾਲੇ ਦੋਨੋ ਪਾਸੇ 6 ਇੰਚ ਲੰਬਾ ਐਲਾਸਟਿਕ ਕੱਟ ਕੇ ਕੱਚੇ ਵਿਚੋਂ ਕੱਢ ਲਵੋ ਅਤੇ ਕਿਨਾਰਿਆਂ ਤੇ ਘੁੱਟਕੇ ਗੰਢ ਬਣ ਦੇਵੋ, ਜਿਸ ਨਾਲ ਐਲਾਸਟਿਕ ਦੇ ਘੇਰੇ ਕੰਨ ਦੁਆਲੇ ਘੁਮਾਉਣ ਲਈ ਤਿਆਰ ਹੋ ਜਾਣਗੇ। ਐਲਾਸਟਿਕ ਦੀ ਜਗ੍ਹਾ ਤੁਸੀਂ ਸੁਤੀ ਕੱਪੜੇ ਦੀਆਂ ਤਣੀਆਂ ਜਾ ਰੱਸੀਆਂ ਦੀ ਵਰਤੋਂ ਵੀ ਕਰ ਸਕਦੇ ਹੋ। ਤਣੀਆਂ ਲਗਾਉਣ ਲਈ ਉਨ੍ਹਾਂ ਨੂੰ ਲੰਬਾਈ ਵਿਚ ਕਟੋ ਅਤੇ ਸਿਲਾਈ ਕਰੋ ਤਾਂ ਜੋ ਉਨ੍ਹਾਂ ਨੂੰ ਮੂੰਹ ਤੋਂ ਘੁਮਾਕੇ ਸਿਰ ਦੇ ਪਿੱਛੇ ਬਣਿਆ ਜਾ ਸਕੇ।
4. ਹੋਲੀ-ਹੋਲੀ ਐਲਾਸਟਿਕ ਜਾਂ ਤਣੀਆਂ ਨੂੰ ਘੁਮਾਓਤਾ, ਜੋ ਗੰਢ ਸਿਲਾਈ ਦੇ ਅੰਦਰ ਵਾਲੇ ਪਾਸੇ ਚਲੀ ਜਾਵੇ। ਨਾਲ ਹੀ ਵਾਧੂ ਕੱਪੜੇ ਨੂੰ ਅੰਦਰਵੱਲ ਨੂੰ ਅਡਜਸਟ ਕਰੋ ਅਤੇ ਸਿਲਾਈ ਕਰੋ ਤਾਂ ਜੋ ਚੂੰਤਾ ਮੂੰਹ ਤੋਂ ਹਿਲਣ ਨਾ ਅਤੇ ਮਾਸਕ ਮੂੰਹ ’ਤੇ ਫਿੱਟ ਰਵੇ।
ਇਸ ਮਹਾਮਾਰੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਮਾਸਕ ਦੀ ਵਰਤੋਂ ਕਰਨਾ ਬਹੁਤ ਹੀ ਜਰੂਰੀ ਹੋ ਗਿਆ ਹੈ। ਜਿਸ ਕਰਨ ਮਾਰਕੀਟ ਵਿਚ ਇਹ ਬਹੁਤ ਔਖਾ ਮਿਲ ਰਿਹਾ ਹੈ, ਸੋ ਇਸ ਤਰਾਂ ਤੁਸੀਂ ਘਰ ਵਿੱਚ ਰਹਿ ਕੇ ਇਸ ਵਿਧੀ ਨਾਲ ਆਪਣੇ ਅਤੇ ਘਰਦਿਆਂ ਲਈ ਮਾਸਕ ਬਣਾ ਸਕਦੇ ਹੋ ਅਤੇ ਇਸ ਬੀਮਾਰੀ ਜਿਸ ਨੂੰ ਕੋਰੋਨਾ ਵਾਇਰਸ ਦੇ ਨਾਮ ਨਾਲ ਜਾਨ ਦੇਹਾਂ ਉਸਤੋਂ ਬਚ ਸਕਦੇ ਹੋ। ਘਰ ਰਹੋ ਤੰਦਰੁਸਤ ਰਹੋ।
ਮਨੀਸ਼ਾ ਸੇਠੀ ਅਤੇ ਰਾਜਦੀਪ ਕੌਰ
ਰਿਸਰਚ ਫੇਲੌ ਅਤੇ ਵਿਗਿਆਨੀ
ਵਸਤਰ ਵਿਗਿਆਨ ਵਿਭਾਗ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ
ਪ੍ਰਿਯੰਕਾ ਗਾਂਧੀ ਦਾ ਪੀ. ਏ. ਬਣ ਕੇ ਲੋਕਾਂ ਨਾਲ ਠੱਗਣ ਵਾਲਾ ਪੁਲਸ ਨੇ ਹੱਥੇ ਚੜ੍ਹਿਆ
NEXT STORY