ਲੁਧਿਆਣਾ (ਤਰੁਣ) : ਲੱਕੜ ਬਜ਼ਾਰ ਪੁੱਲ ਤੇ ਇਕ ਨੌਜਵਾਨ ਨੇ ਐਕਟਿਵਾ ਰੋਕ ਕੇ ਮੋਬਾਈਲ ਕੰਨ ਨਾਲ ਲਗਾਇਆ ਇੰਨੇ ’ਚ ਇਕ ਝਪਟਮਾਰ ਆਇਆ ਅਤੇ ਮੋਬਾਈਲ ਖੋਹ ਕੇ ਫਰਾਰ ਹੋ ਗਿਆ। ਪੀੜਤ ਚੰਦਰ ਧਵਨ ਵਾਸੀ ਕਿਚਲੂ ਨਗਰ ਨੇ ਥਾਣਾ ਕੋਤਵਾਲੀ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਪੀੜਤ ਨੇ ਦੱਸਿਆ ਕਿ ਬੀਤੀ ਰਾਤ ਉਹ ਘਰ ਜਾਣ ਲਈ ਘੰਟਾ ਘਰ ਤੋਂ ਲੱਕੜ ਬਜ਼ਾਰ ਪੁੱਲ ਦੇ ਵੱਲ ਜਾ ਰਿਹਾ ਸੀ। ਰਸਤੇ ਵਿਚ ਕਿਸੇ ਦਾ ਫੋਨ ਆਇਆ। ਫੋਨ ਸੁਣਨ ਲਈ ਉਸਨੇ ਐਕਟਿਵਾ ਰੋਕੀ। ਜਦੋਂ ਉਹ ਮੋਬਾਈਲ 'ਤੇ ਗੱਲ ਕਰ ਰਿਹਾ ਸੀ। ਉਦੋਂ ਇਕ ਝੱਪਟਮਾਰ ਨੇ ਉਸਦੇ ਹਥੋਂ ਮੋਬਾਈਲ ਖੋਹ ਲਿਆ ਅਤੇ ਲਾਟਰੀ ਮਾਰਕਿਟ ਵੱਲ ਭੱਜ ਗਿਆ। ਜਿਸ ਤੋਂ ਬਾਅਦ ਉਸਨੇ ਪੁਲਸ ਨੂੰ ਸੂਚਨਾ ਦਿੱਤੀ।
ਜਾਂਚ ਅਧਿਕਾਰੀ ਸੁਲੱਖਣ ਸਿੰਘ ਨੇ ਦੱਸਿਆ ਕਿ ਪੁਲਸ ਨੇ ਪੀੜਤ ਚੰਦ ਦੇ ਬਿਆਨ 'ਤੇ ਅਣਪਛਾਣੇ ਝੱਪਟਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਲਦ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ।
ਸਿਹਤ ਕਰਮਚਾਰੀ ਨੂੰ 7000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
NEXT STORY