ਨਿਰਮਾਤਾ - ਕਰਨ ਜੌਹਰ ਅਤੇ ਹੀਰੂ ਯਸ਼ ਜੌਹਰ
ਨਿਰਦੇਸ਼ਕ - ਕਰਨ ਮਲਹੋਤਰਾ
ਸਕ੍ਰਿਪਟ - ਏਕਤਾ ਪਾਠਕ ਮਲਹੋਤਰਾ
ਡਾਇਲਾਗ - ਮੰਦਿਰਾ ਸ਼ੁਕਲਾ
ਗੀਤ - ਅਮਿਤਾਭ ਭੱਟਾਚਾਰੀਆ
ਸੰਗੀਤ - ਅਜੇ-ਅਤੁਲ
ਕਲਾਕਾਰ - ਅਕਸ਼ੈ ਕੁਮਾਰ, ਸਿਧਾਰਥ ਮਲਹੋਤਰਾ, ਜੈਕੀ ਸ਼ਰਾਫ, ਜੈਕਲੀਨ ਫਰਨਾਂਡੀਜ਼, ਆਸ਼ੂਤੋਸ਼ ਰਾਣਾ, ਸ਼ੈਫਾਲੀ ਸ਼ਾਹ, ਨਏਸ਼ਾ ਖੰਨਾ ਅਤੇ ਆਈਟਮ ਨੰਬਰ 'ਚ ਕਰੀਨਾ ਕਪੂਰ।
ਫਿਲਮ ਇਕ ਟੁੱਟੇ ਹੋਏ ਪਰਿਵਾਰ ਦੀ ਕਹਾਣੀ ਹੈ। ਪਰਿਵਾਰ ਦੀ ਦੁਨੀਆ ਇਕ ਤਰ੍ਹਾਂ ਨਾਲ ਅੰਡਰਗਰਾਊਂਡ ਸਟ੍ਰੀਟ ਫਾਈਟਿੰਗ ਤਕ ਸਿਮਟ ਗਈ ਹੈ। ਗੈਰੀ (ਜੈਕੀ ਸ਼ਰਾਫ) ਬਹੁਤ ਚੰਗਾ ਸਟ੍ਰੀਟ ਫਾਈਟਰ ਸੀ। ਸ਼ਰਾਬ ਦੇ ਨਸ਼ੇ 'ਚ ਧੁਤ ਰਹਿਣ ਵਾਲਾ ਗੈਰੀ 10 ਸਾਲ ਜੇਲ ਦੀ ਸਜ਼ਾ ਕੱਟ ਕੇ ਵਾਪਸ ਪਰਤਦਾ ਹੈ। ਉਸ ਦੇ ਦੋਵੇਂ ਬੇਟੇ ਡੇਵਿਡ ਤੇ ਮੋਂਟੀ ਵੱਖ ਹੋ ਚੁੱਕੇ ਹਨ।
ਡੇਵਿਡ (ਅਕਸ਼ੈ ਕੁਮਾਰ) ਸਟ੍ਰੀਟ ਫਾਈਟਰ ਹੁੰਦਾ ਸੀ। ਹੁਣ ਉਹ ਇਕ ਟ੍ਰੇਨਰ ਹੈ। ਉਸ ਦੀ ਪਤਨੀ ਜੈਨੀ (ਜੈਕਲੀਨ ਫਰਨਾਂਡੀਜ਼) ਬੇਕਰੀ 'ਚ ਕੰਮ ਕਰਦੀ ਹੈ। ਦੋਹਾਂ ਦੀ ਛੋਟੀ ਜਿਹੀ ਬੱਚੀ ਪੁੱਪੂ (ਨਏਸ਼ਾ ਖੰਨਾ) ਉਸ ਦੀ ਜ਼ਿੰਦਗੀ ਹੈ। ਪੱਪੂ ਦੀ ਕਿਡਨੀ ਦੀ ਤਕਲੀਫ ਨੂੰ ਦੇਖਦੇ ਹੋਏ ਡੇਵਿਡ ਫੈਸਲਾ ਲੈਂਦਾ ਹੈ ਕਿ ਉਹ ਫਿਰ ਤੋਂ ਸਟ੍ਰੀਟ ਫਾਈਟਿੰਗ ਕਰੇਗਾ। ਇਧਰ ਸੰਘਰਸ਼ਸ਼ੀਲ ਅਤੇ ਨਸ਼ੇ 'ਚ ਚੂਰ ਮੋਂਟੀ ਫਰਨਾਂਡੀਜ਼ (ਸਿਧਾਰਥ ਮਲਹੋਤਰਾ) ਇਕੱਲਾ ਹੀ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ।
ਇਸੇ ਵਿਚਕਾਰ ਅੰਤਰਰਾਸ਼ਟਰੀ ਮਿਕਸਡ ਮਾਰਸ਼ਲ ਆਰਟਸ ਦੀ ਇਤਿਹਾਸਿਕ ਫਾਈਟ ਹੋਣ ਜਾ ਰਹੀ ਹੈ। ਦੋਵਾਂ ਭਰਾਵਾਂ ਦੀ ਟੱਕਰ ਅਤੇ ਉਨ੍ਹਾਂ ਦੀ ਜ਼ਿੰਦਗੀ ਦਾਅ 'ਤੇ ਲੱਗੀ ਹੈ। ਇਸ ਨੂੰ ਜੋ ਜਿੱਤ ਲਵੇਗਾ, ਉਸ ਦਾ ਉਹ ਸਭ ਕੁਝ ਹੋਵੇਗਾ ਤੇ ਉਹ ਜੇਤੂ ਕਹਿਲਾਏਗਾ।
ਕੀ ਇਕ ਹੀ ਪਰਿਵਾਰ ਦੇ ਦੋਵੇਂ ਭਰਾ ਆਹਮੋ-ਸਾਹਮਣੇ ਹੋਣਗੇ ਜਾਂ ਕੋਈ ਹੋਰ ਇਸ ਨੂੰ ਜਿੱਤ ਕੇ ਕ੍ਰੈਡਿਟ ਲਵੇਗਾ? ਕੀ ਪਰਿਵਾਰ ਕਦੇ ਇਕ ਹੋ ਸਕੇਗਾ ਜਾਂ ਨਹੀਂ? ਇਹੀ ਇਸ ਫਿਲਮ 'ਚ ਦਿਖਾਇਆ ਗਿਆ ਹੈ।
- ਜੂਹੀ ਭਾਲੇਰਾਵ
ਅਰਜੁਨ ਕਪੂਰ ਦੀਆਂ ਅਣਜਾਣ ਗੱਲਾਂ
NEXT STORY