ਗੁਰਦਾਸਪੁਰ (ਹੇਮੰਤ, ਵਿਨੋਦ) - ਥਾਣਾ ਸਦਰ ਦੀ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ 15 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਪਤੀ-ਪਤਨੀ ਵਿਰੁੱਧ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸਆਈ ਸਤਪਾਲ ਸਿੰਘ ਨੇ ਦੱਸਿਆ ਕਿ ਗੁਰਦੇਵ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਹੱਲਾ ਗੁਰਦਾਸਪੁਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਆਪਣੇ ਭਰਾ ਅਮਰੀਕ ਸਿੰਘ ਨੂੰ ਵਿਦੇਸ਼ ਇਟਲੀ ਭੇਜਣ ਲਈ ਜਗਤਾਰ ਸਿੰਘ ਅਤੇ ਕਿੰਦਰਜੀਤ ਕੋਰ ਵਾਸੀਆਨ ਪਿੰਡ ਸੇਖੂਪੁਰਾ ਡਾਕਖਾਨਾ ਰਹਿਮਤਗੰਜ , ਤਹਿਸੀਲ ਸਵਾਰ ਜ਼ਿਲ੍ਹਾ ਰਾਮਪੁਰ ਉੱਤਰ ਪ੍ਰਦੇਸ਼ ਨੂੰ 15 ਲੱਖ ਰੁਪਏ ਨਕਦ ਅਕਤੂਬਰ 2020 'ਚ ਦਿੱਤੇ ਸਨ ਪਰ ਜਗਤਾਰ ਸਿੰਘ ਅਤੇ ਕਿੰਦਰਜੀਤ ਕੌਰ ਨੇ ਉਸ ਦੇ ਭਰਾ ਨੂੰ ਵਿਦੇਸ਼ ਇਟਲੀ ਨਹੀਂ ਭੇਜਿਆ ।
ਇਹ ਵੀ ਪੜ੍ਹੋ- ਇਟਲੀ 'ਚ ਜਾਨ ਗੁਆਉਣ ਵਾਲੇ ਸੁਖਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਪਿੰਡ, ਧਾਹਾਂ ਮਾਰ ਰੋਇਆ ਪਰਿਵਾਰ
ਪੈਸੇ ਮੰਗਣ ’ਤੇ ਉਨ੍ਹਾਂ ਨੇ ਪੈਸੇ ਵਾਪਸ ਕਰਨ ਲਈ ਬੈਂਕ ਦੇ ਚੈੱਕ ਦਿੱਤੇ, ਜੋ ਕੈਸ਼ ਕਰਵਾਉਣ ਲਈ ਲਗਾਏ ਤਾਂ ਜਗਤਾਰ ਸਿੰਘ ਅਤੇ ਕਿੰਦਰਜੀਤ ਕੌਰ ਦੇ ਬੈਂਕ ਖਾਤਿਆਂ ਵਿਚ ਪੈਸੇ ਨਾ ਹੋਣ ਕਰ ਕੇ ਚੈੱਕ ਡਿਸਆਨਰ ਹੋ ਗਏ। ਜਗਤਾਰ ਸਿੰਘ ਅਤੇ ਇਸ ਦੀ ਪਤਨੀ ਕਿੰਦਰਜੀਤ ਕੌਰ ਨੇ ਅਜਿਹਾ ਕਰ ਕੇ ਉਸ ਨਾਲ ਠੱਗੀ ਮਾਰੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪ ਕਪਤਾਨ ਪੁਲਸ ਸਥਾਨਕ ਗੁਰਦਾਸਪੁਰ ਵੱਲੋਂ ਕਰਨ ਉਪਰੰਤ ਦੋਸ਼ੀ ਪਤੀ-ਪਤਨੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਸ਼੍ਰੀਲੰਕਾ ਤੋਂ ਵੀ ਬਦਤਰ ਹੋਏ ਪਾਕਿ ਦੇ ਹਾਲਾਤ, 89 ਫ਼ੀਸਦੀ ਲੋਕਾਂ ਨੂੰ ਨਹੀਂ ਮਿਲ ਰਿਹੈ ਢਿੱਡ ਭਰ ਕੇ ਖਾਣਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਕਾਰੋਬਾਰੀ ਵਿਅਕਤੀ ’ਤੇ ਜਾਨਲੇਵਾ ਹਮਲਾ, ਗੈਂਗਸਟਰਾਂ ਵੱਲੋਂ ਵੀ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ
NEXT STORY