ਤਰਨਤਾਰਨ/ਹਰੀਕੇ(ਰਮਨ,ਸਾਹਿਬ)- ਦੋ ਟਰੱਕਾਂ ’ਚ ਭਰੀ ਕਣਕ ਨੂੰ ਚੋਰੀ ਕਰਕੇ ਅੱਗੇ ਵੇਚਣ ਜਾਣ ਸਮੇਂ ਪੁਲਸ ਵੱਲੋਂ ਜਿੱਥੇ ਦੋਵਾਂ ਟਰੱਕਾਂ ਨੂੰ ਸਣੇ ਕਣਕ ਬਰਾਮਦ ਕਰ ਲਿਆ ਗਿਆ ਹੈ, ਉਥੇ ਹੀ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਦੇ ਹੋਏ ਥਾਣਾ ਹਰੀਕੇ ਵਿਖੇ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪਹਿਲਗਾਮ ਹਮਲੇ ਮਗਰੋਂ ਪਠਾਨਕੋਟ 'ਚ ਸਖ਼ਤੀ, ਜੰਮੂ ਤੋਂ ਆਉਣ...
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਹਰੀਕੇ ਦੇ ਮੁਖੀ ਇੰਸਪੈਕਟਰ ਕੰਵਲਜੀਤ ਰਾਏ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਮਖੂ ਸਾਈਡ ਤੋਂ ਦੋ ਟਰੱਕ ਜਿਨ੍ਹਾਂ ’ਚ ਹਰੀਕੇ ਦਾਣਾ ਮੰਡੀ ਤੋਂ ਕਣਕ ਲੱਦ ਕੇ ਨੌਸ਼ਹਿਰਾ ਪੰਨੂਆਂ ਗੁਦਾਮ ਵਿਚ ਭੇਜਿਆ ਗਿਆ ਸੀ, ਜੋ ਇਸ ਨੂੰ ਅੱਗੇ ਵੇਚਣ ਲਈ ਫਰਾਰ ਹੋ ਗਏ। ਥਾਣਾ ਮੁਖੀ ਰਾਏ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਵੱਲੋਂ ਸਮੇਤ ਪੁਲਸ ਪਾਰਟੀ ਕਾਰਵਾਈ ਕਰਦੇ ਹੋਏ ਮੇਨ ਹਾਈਵੇ ਨਜ਼ਦੀਕ ਬਾਠ ਢਾਬੇ ਤੋਂ ਦੋਵਾਂ ਟਰੱਕਾਂ ਨੂੰ ਸਮੇਤ ਕਣਕ ਬਰਾਮਦ ਕਰ ਲਿਆ ਗਿਆ ਹੈ, ਜਿਨ੍ਹਾਂ ਵਿਚ ਕੁੱਲ 678 ਬੋਰੀਆਂ ਕਣਕ ਮੌਜੂਦ ਸੀ।
ਇਹ ਵੀ ਪੜ੍ਹੋ- ਪਹਿਲਗਾਮ ਪਿੱਛੋਂ ਦਹਿਲ ਜਾਣਾ ਸੀ ਪੰਜਾਬ, 4 ਕਿੱਲੋ ਤੋਂ ਵੱਧ RDX ਸਮੇਤ ਹਥਿਆਰਾਂ ਦਾ ਜ਼ਖੀਰਾ ਬਰਾਮਦ
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪੁਲਸ ਵੱਲੋਂ ਗੁਰਜੰਟ ਸਿੰਘ ਉਰਫ ਸੰਨੀ ਪੁੱਤਰ ਜਸਵੰਤ ਸਿੰਘ ਵਾਸੀ ਖਜੂਰ ਮਹੱਲਾ ਹਰੀਕੇ, ਆਕਾਸ਼ਦੀਪ ਸਿੰਘ ਉਰਫ ਆਕਾਸ਼ਾ ਪੁੱਤਰ ਵਿਜੇਪਾਲ ਵਾਸੀ ਬਾਬਾ ਜੀਵਨ ਸਿੰਘ ਮਹੱਲਾ ਹਰੀਕੇ ਅਤੇ ਮਨਜੀਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਮੁਹੱਲਾ ਬਾਬਾ ਜੀਵਨ ਸਿੰਘ ਹਰੀਕੇ ਨੂੰ ਗ੍ਰਿਫਤਾਰ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਸਰਕਾਰ ਵੰਡੇਗੀ 5 ਲੱਖ ਦੇ ਚੈੱਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਾਅਲੀ ਕਾਗਜ਼ਾਤ ਤਿਆਰ ਕਰ 13 ਲੱਖ 50 ਹਜ਼ਾਰ ਦੀ ਮਾਰੀ ਠੱਗੀ, ਮੈਂਬਰ ਪੰਚਾਇਤ ਸਣੇ 2 ਨਾਮਜ਼ਦ
NEXT STORY