ਧਾਰੀਵਾਲ (ਖੋਸਲਾ, ਬਲਬੀਰ)-ਡਡਵਾਂ ਚੌਕ ਧਾਰੀਵਾਲ ਜੀ. ਟੀ. ਰੋਡ ’ਤੇ ਸਥਿਤ ਇਕ ਬੂਟੀਕ ਦੀ ਦੁਕਾਨ ਤੋਂ 2 ਔਰਤਾਂ ਨੇ ਚਲਾਕੀ ਨਾਲ 10 ਹਜ਼ਾਰ ਰੁਪਏ ਦੇ ਕੱਪੜੇ ਚੋਰੀ ਕਰ ਲਏ ਹਨ। ਨਿਤਾਸ਼ਾ ਪਤਨੀ ਨਿਖਿਲ ਮਹਾਜਨ ਵਾਸੀ ਧਾਰੀਵਾਲ ਨੇ ਦੱਸਿਆ ਕਿ ਉਸਦੀ ਅਟੈਲੀਅਰ ਬੂਟੀਕ ਨਾਮਕ ਦੁਕਾਨ ਹੈ ਅਤੇ ਸਵੇਰੇ ਕਰੀਬ 11:30 ਵਜੇ 2 ਔਰਤਾਂ ਦੁਕਾਨ ’ਤੇ ਆਈਆਂ ਅਤੇ ਲੇਡੀਜ਼ ਸੂਟ ਵਿਖਾਉਣ ਲਈ ਕਿਹਾ ਅਤੇ ਜਦ ਅਸੀਂ ਉਨ੍ਹਾਂ ਨੂੰ ਸੂਟ ਵਿਖਾਏ। ਇਸ ਤੋਂ ਬਾਅਦ ਉਕਤ ਔਰਤਾਂ ਇਹ ਕਹਿ ਕੇ ਵਾਪਸ ਚਲੀਆਂ ਗਈਆਂ ਕਿ ਤੁਹਾਡੇ ਕੱਪੜੇ ਬਹੁਤ ਮਹਿੰਗੇ ਹਨ।
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸਖ਼ਤ ਹੁਕਮ ਜਾਰੀ, ਹਰਿਮੰਦਰ ਸਾਹਿਬ 'ਚ ਫ਼ਿਲਮਾਂ ਦੀ ਪ੍ਰਮੋਸ਼ਨ 'ਤੇ ਰੋਕ
ਇਸ ਦੌਰਾਨ ਪਤਾ ਲੱਗਾ ਕਿ ਉਕਤ ਔਰਤਾਂ ਵੱਲੋਂ ਚਲਾਕੀ ਨਾਲ ਲਗਭਗ 10 ਹਜ਼ਾਰ ਰੁਪਏ ਦੇ ਲੇਡੀਜ਼ ਸੂਟ ਚੋਰੀ ਕਰ ਲੈ ਗਈਆਂ ਹਨ, ਜਿਸਦਾ ਪਤਾ ਦੁਕਾਨ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਦੇਖਣ ਤੋਂ ਲੱਗਾ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਨਿਹੰਗਾਂ ਦੇ ਬਾਣੇ 'ਚ ਆਏ ਵਿਅਕਤੀਆਂ ਨੇ ਦਿਨ-ਦਿਹਾੜੇ ਕਰ ਦਿੱਤਾ ਵੱਡਾ ਕਾਂਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੇਲ੍ਹ ’ਚ ਬੰਦ ਹਵਾਲਾਤੀਆਂ ਨੇ ਕਰਮਚਾਰੀਆਂ ਨਾਲ ਕੀਤੀ ਬਦਸਲੂਕੀ, ਡਿਊਟੀ ’ਚ ਪਾਇਆ ਵਿਘਨ
NEXT STORY