ਤਰਨਤਾਰਨ (ਰਮਨ)-ਵਿਵਾਦਾਂ ਵਿਚ ਰਹਿਣ ਵਾਲੀ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆਏ ਦਿਨ ਨਸ਼ੀਲੇ ਪਦਾਰਥ, ਹਥਿਆਰ ਅਤੇ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜੋ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸਦੀ ਇਕ ਹੋਰ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਅੰਦਰ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ 9 ਮੋਬਾਈਲ ਫੋਨ, 9 ਸਿਮਾਂ, 29 ਪੁੜੀਆਂ ਤੰਬਾਕੂ, 6 ਬੰਡਲ ਬੀੜੀਆਂ, 5 ਹੀਟਰ ਸਪਰਿੰਗ, 4 ਡਾਟਾ ਕੇਬਲ, 4 ਈਅਰਫੋਨ, 2 ਅਡਾਪਟਰ ਅਤੇ 2 ਲੀਡ ਚਾਰਜ਼ਰ ਬਰਾਮਦ ਕੀਤੇ ਗਏ।
ਇਹ ਵੀ ਪੜ੍ਹੋ- ਔਰਤ ਨੇ ਪ੍ਰੇਮੀ ਨਾਲ ਮਿਲ ਕੇ ਮੌਤ ਦੇ ਘਾਟ ਉਤਾਰਿਆ ਸੀ ਪਤੀ, cctv ਤੋਂ ਹੋਇਆ ਰੂਹ ਕੰਬਾਊ ਮੌਤ ਦਾ ਖੁਲਾਸਾ
ਜਾਣਕਾਰੀ ਦਿੰਦੇ ਹੋਏ ਸਬ ਡਵੀਜ਼ਨ ਗੋਇੰਦਵਾਲ ਦੇ ਡੀ.ਐੱਸ.ਪੀ ਅਤੁਲ ਸੋਨੀ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਵਿਚ ਸਹਾਇਕ ਸੁਪਰਡੈਂਟ ਸੁਸ਼ੀਲ ਕੁਮਾਰ ਵੱਲੋਂ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਵੱਖ-ਵੱਖ ਕੰਪਨੀਆਂ ਦੇ 9 ਮੋਬਾਈਲ ਫੋਨ, 9 ਸਿਮਾਂ, 29 ਪੁੜੀਆਂ ਤੰਬਾਕੂ, 6 ਬੰਡਲ ਬੀੜੀਆਂ, 5 ਹੀਟਰ ਸਪਰਿੰਗ, 4 ਡਾਟਾ ਕੇਬਲ, 4 ਈਅਰਫੋਨ, 2 ਅਡਾਪਟਰ ਅਤੇ 2 ਲੀਡ ਚਾਰਜ਼ਰ ਬਰਾਮਦ ਕੀਤੇ ਗਏ ਹਨ। ਜਿਸ ਤੋਂ ਬਾਅਦ ਸਹਾਇਕ ਸੁਪਰਡੈਂਟ ਸੁਸ਼ੀਲ ਕੁਮਾਰ ਦੇ ਬਿਆਨਾਂ ਹੇਠ ਅਣਪਛਾਤੇ ਵਿਅਕਤੀ ਖਿਲਾਫ ਪਰਚਾ ਦਰਜ ਕਰਦੇ ਹੋਏ ਪੁਲਸ ਵੱਲੋਂ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਤੋਂ ਵੱਡੀ ਖ਼ਬਰ, ਸਿਵਲ ਹਸਪਤਾਲ 'ਚ ਗੁੰਡਾਗਰਦੀ ਦਾ ਨੰਗਾ-ਨਾਚ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਗੁਰੂ ਘਰਾਂ 'ਚੋਂ ਸਰਕਾਰੀ ਦਖ਼ਲ ਹੋਵੇ ਖ਼ਤਮ', ਜਥੇਦਾਰ ਨੇ ਹਰਿਆਣਾ CM ਕੋਲ ਚੁੱਕੇ ਸਿੱਖਾਂ ਦੇ ਮਸਲੇ
NEXT STORY