ਅੰਮ੍ਰਿਤਸਰ (ਨੀਰਜ) : ਭਾਰਤ-ਪਾਕਿਸਤਾਨ ਸਰਹੱਦੀ ਇਲਾਕਿਆਂ ਤੋਂ ਹੈਰੋਇਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਾਣਕਾਰੀ ਮੁਤਾਬਕ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਬੀ. ਓ. ਪੀ. ਪੁਲਮੋਰਾ 'ਚ ਬੀ. ਐੱਸ. ਐੱਫ. ਦੀ ਟੀਮ ਵੱਲੋਂ 9 ਪੈਕੇਟ ਹੈਰੋਇਨ ਬਰਾਮਦ ਕੀਤੀ ਗਈ ਹੈ। ਜਿਸ ਤੋਂ ਬਾਅਦ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਅਤੇ ਪੰਜਾਬ ਪੁਲਸ ਸਮੇਤ ਬੀ. ਐੱਸ. ਐੱਫ਼. ਦੇ ਜਵਾਨਾਂ ਵੱਲੋਂ ਬੀ. ਓ. ਪੀ. ਪੁਲਮੋਰਾ ਦੇ ਨੇੜਲੇ ਪਿੰਡਾਂ 'ਚ ਸਾਂਝਾ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਮੁੜ ਗਰਮਾਇਆ ਜ਼ੀਰਾ ਸ਼ਰਾਬ ਫੈਕਟਰੀ ਦਾ ਮੁੱਦਾ, ਭਰੇ ਗਏ ਸੈਂਪਲਾਂ ਦੀ ਰਿਪੋਰਟ ਆਈ ਸਾਹਮਣੇ

ਜ਼ਿਕਰਯੋਗ ਹੈ ਕਿ ਅੱਜ ਹੀ ਖੇਮਕਰਨ ਵਿਖੇ ਬੀ. ਐੱਸ. ਐੱਫ. ਬਟਾਲੀਅਨ 101 ਦੇ ਅਧੀਨ ਪੈਂਦੀ ਚੌਂਕੀ ਐੱਮ. ਪੀ. ਬੇਸ ਤੋਂ 5 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬੀ. ਐੱਸ਼. ਐੱਫ. ਅਤੇ ਪੁਲਸ ਵੱਲੋਂ ਸ਼ੱਕ ਦੇ ਆਧਾਰ 'ਤੇ ਸਾਂਝਾ ਸਰਚ ਆਪ੍ਰੇਸ਼ਨ ਚਲਾਇਆ ਗਿਆ ਸੀ, ਜਿਸ ਦੌਰਾਨ ਉਨ੍ਹਾਂ ਨੂੰ ਐੱਮ. ਪੀ. ਬੇਸ ਤੋਂ 5 ਕੋਲਡਰਿੰਕ ਦੀਆਂ ਬੋਤਲਾਂ ਵਿਚ ਭਰੀ ਹੈਰੋਇਨ ਪ੍ਰਾਪਤ ਹੋਈ, ਜੋ ਕੀ ਲਗਭਗ 2 ਕਿਲੋ ਹੈ।
ਇਹ ਵੀ ਪੜ੍ਹੋ- ਐਕਸ਼ਨ 'ਚ ਸਿੱਖਿਆ ਮੰਤਰੀ, ਕਿਸ਼ਤੀ 'ਚ ਸਵਾਰ ਹੋ ਕੇ ਪਿੰਡ ਕਾਲੂ ਵਾੜਾ ਦੇ ਸਰਕਾਰੀ ਸਕੂਲ ਪੁੱਜੇ ਹਰਜੋਤ ਬੈਂਸ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
BSF ਤੇ ਪੰਜਾਬ ਪੁਲਸ ਦੇ ਸਾਂਝੇ ਆਪਰੇਸ਼ਨ ਦੌਰਾਨ ਪਲਾਸਟਿਕ ਦੀਆਂ ਬੋਤਲਾਂ ’ਚ ਹੈਰੋਇਨ ਬਰਾਮਦ
NEXT STORY