ਗੁਰਦਾਸਪੁਰ (ਹਰਮਨ): ਗੁਰਦਾਸਪੁਰ ਸ਼ਹਿਰ ਦੇ ਜੀ.ਟੀ. ਰੋਡ ਸਥਿਤ ਮੰਡੀ ਵਿਚ ਇਕ ਜਨਰਲ ਸਟੋਰ ਦੇ ਮਾਲਕ ਨਾਲ ਕਥਿਤ ਤੌਰ ’ਤੇ ਵੱਖਰੇ ਢੰਗ ਨਾਲ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੁਕਾਨਦਾਰ ਦਾ ਦੋਸ਼ ਹੈ ਕਿ ਕੁਝ ਵਿਅਕਤੀ ਗੇਮ ਖੇਡਣ ਦੇ ਬਹਾਨੇ ਉਸ ਦੀਆਂ ਦੋ ਸੋਨੇ ਦੀਆਂ ਮੁੰਦਰੀਆਂ ਉਤਰਵਾ ਕੇ ਮੌਕੇ ਤੋਂ ਫ਼ਰਾਰ ਹੋ ਗਏ। ਦੁਕਾਨਦਾਰ ਮੁਤਾਬਕ ਦੋਵੇਂ ਮੁੰਦਰੀਆਂ ਦੀ ਕੀਮਤ ਕਰੀਬ ਢਾਈ ਤੋਂ ਤਿੰਨ ਲੱਖ ਰੁਪਏ ਦੇ ਵਿਚਕਾਰ ਹੈ। ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਦੀਪਕ ਮਹਾਜਨ ਨੇ ਦੱਸਿਆ ਕਿ ਉਹ ਆਪਣੀ ਦੁਕਾਨ ’ਤੇ ਮੌਜੂਦ ਸਨ। ਇਸ ਦੌਰਾਨ ਤਿੰਨ ਵਿਅਕਤੀ ਦੁਕਾਨ ’ਤੇ ਕੁਝ ਸਾਮਾਨ ਲੈਣ ਲਈ ਆਏ। ਇਸੇ ਸਮੇਂ ਹੋਰ ਗਾਹਕ ਵੀ ਦੁਕਾਨ ’ਤੇ ਪਹੁੰਚ ਗਏ ਅਤੇ ਰੱਖੜੀ ਆਦਿ ਦੀ ਖਰੀਦਦਾਰੀ ਕਰਨ ਲੱਗੇ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਬਲਿੰਕਿਟ ਦੇ ਦੋ ਕਰਮਚਾਰੀਆਂ 'ਚ ਖੂਨੀ ਝੜਪ, ਇਕ ਨੌਜਵਾਨ ਐਮਰਜੈਂਸੀ 'ਚ ਦਾਖਲ
ਦੀਪਕ ਮਹਾਜਨ ਅਨੁਸਾਰ, ਇਸ ਦੌਰਾਨ ਪਹਿਲਾਂ ਆਏ ਤਿੰਨ ਵਿਅਕਤੀਆਂ ਨੇ ਦੁਕਾਨ ਵਿਚ ਪਈ ਇਕ ਗੇਮ ਖੇਡਣੀ ਸ਼ੁਰੂ ਕਰ ਦਿੱਤੀ ਅਤੇ ਆਪਸ ਵਿਚ ਪੈਸੇ ਲਗਾ ਕੇ ਗੇਮ ਖੇਡਣ ਦਾ ਦਿਖਾਵਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਦੁਕਾਨਦਾਰ ਨੂੰ ਵੀ ਗੱਲਾਂ ਵਿਚ ਉਲਝਾ ਲਿਆ ਅਤੇ ਕਥਿਤ ਤੌਰ ’ਤੇ ਉਸ ਨੂੰ ਗੇਮ ਵਿਚ ਆਪਣੀਆਂ ਸੋਨੇ ਦੀਆਂ ਮੁੰਦਰੀਆਂ ਲਗਾਉਣ ਲਈ ਪ੍ਰੇਰਿਤ ਕੀਤਾ।
ਇਹ ਵੀ ਪੜ੍ਹੋ-ਲੈਬ 'ਚ ਲਾਸ਼ਾਂ ਸੰਭਾਲਣ ਵਾਲਾ ਕੈਮੀਕਲ ਹੁਣ ਤੁਹਾਡੀ ਥਾਲੀ 'ਚ ! ਸਾਹਮਣੇ ਆਈ ਚਿੰਤਾਜਨਕ ਰਿਪੋਰਟ
ਦੁਕਾਨਦਾਰ ਨੇ ਦੱਸਿਆ ਕਿ ਗੱਲਾਂ ਵਿਚ ਆ ਕੇ ਉਸ ਨੇ ਆਪਣੀਆਂ ਦੋਵੇਂ ਸੋਨੇ ਦੀਆਂ ਮੁੰਦਰੀਆਂ ਉਤਾਰ ਦਿੱਤੀਆਂ। ਮੁੰਦਰੀਆਂ ਹੱਥ ਵਿਚ ਆਉਂਦੇ ਹੀ ਉਕਤ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ। ਇਸ ਤੋਂ ਬਾਅਦ ਦੁਕਾਨਦਾਰ ਨੂੰ ਆਪਣੇ ਨਾਲ ਹੋਈ ਠੱਗੀ ਦਾ ਪਤਾ ਲੱਗਾ। ਉਨ੍ਹਾਂ ਦੱਸਿਆ ਕਿ ਘਟਨਾ ਦੁਕਾਨ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਵੀ ਕੈਦ ਹੋ ਗਈ ਹੈ। ਮਾਮਲੇ ਸਬੰਧੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਹੁਣ ਪੁਲਸ ਵੱਲੋਂ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਫਿਰ ਵਰ੍ਹੇਗਾ ਗਰਮੀ ਦਾ ਕਹਿਰ, ਆਉਣ ਵਾਲੇ ਦਿਨਾਂ ਦੀ ਜਾਣੋ ਰਿਪੋਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਟਾਲਾ ਪੁਲਸ ਦਾ ਵੱਡਾ ਉਪਰਾਲਾ: 300 ਮੋਬਾਇਲ ਫੋਨ ਰਿਕਵਰ ਕਰ ਕੇ ਅਸਲ ਮਾਲਕਾਂ ਦੇ ਕੀਤੇ ਹਵਾਲੇ
NEXT STORY