ਗੁਰਦਾਸਪੁਰ (ਵਿਨੋਦ)- ਪੁਲਸ ਸਟੇਸ਼ਨ ਭੈਣੀ ਮੀਆਂ ਖਾਂ ਨੇ ਇਕ ਨਾਕਾਬੰਦੀ ਦੌਰਾਨ ਨੌਜਵਾਨ ਨੂੰ ਇਕ ਨਾਜਾਇਜ਼ 32 ਬੋਰ ਪਿਸਤੌਲ, ਮੈਗਜ਼ੀਨ , 2 ਜ਼ਿੰਦਾ ਰੋਂਦ ਬਰਾਮਦ ਕਰਕੇ ਉਸ ਦੇ ਖ਼ਿਲਾਫ ਧਾਰਾ 25-54-59 ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਅਜਨਾਲਾ ਵਾਸੀਆਂ ਨੂੰ ਵੱਡਾ ਤੋਹਫ਼ਾ, 35 ਕਰੋੜ ਦੀ ਲਾਗਤ ਨਾਲ ਬਣੇਗਾ 220 ਕੇ. ਵੀ. ਗਰਿਡ
ਇਸ ਸਬੰਧੀ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਨੇ ਪੁਲਸ ਪਾਰਟੀ ਦੇ ਨਾਲ ਦਾਣਾ ਮੰਡੀ ਗੁਨੋਪੁਰ ਰੋਡ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਨੌਜਵਾਨ ਸੰਦੀਪ ਕੁਮਾਰ ਉਰਫ਼ ਪ੍ਰਿੰਸ ਪੁੱਤਰ ਪਰਮਜੀਤ ਵਾਸੀ ਸੈਦੋਵਾਲ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਜਦ ਉਸ ਦੀ ਤਾਲਾਸ਼ੀ ਲਈ ਗਈ ਤਾਂ ਉਸ ਕੋਲੋਂ ਇਕ ਨਾਜਾਇਜ਼ 32 ਬੋਰ ਪਿਸਤੌਲ, ਮੈਗਜ਼ੀਨ , 2 ਜ਼ਿੰਦਾ ਰੋਂਦ ਬਰਾਮਦ ਹੋਏ। ਜਿਸ ’ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਵੱਡਾ ਹੁਕਮ, ਕਿਸਾਨਾਂ ਲਈ ਮੁਆਵਜ਼ਾ ਰਾਸ਼ੀ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਰੀਜ਼ਾਂ ਨੂੰ ਮੁਫ਼ਤ ਸਹੂਲਤਾਂ ਦੀ ਜਾਂਚ ਸਬੰਧੀ ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ਵਿਖੇ ਮਾਰਿਆ ਛਾਪਾ
NEXT STORY