ਅੰਮ੍ਰਿਤਸਰ (ਰਮਨ) : ਮਜੀਠਾ ਰੋਡ 'ਤੇ ਚੱਲ ਰਿਹਾ ਗੈਸ ਪਾਈਪਲਾਈਨ ਦਾ ਕੰਮ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਕੰਪਨੀ ਵੱਲੋਂ ਗੈਸ ਪਾਈਪਲਾਈਨ ਪਾਉਣ ਲਈ ਪੁੱਟੇ ਗਏ ਖੱਡਿਆਂ 'ਚ ਹਰ ਰੋਜ਼ ਰਾਹਗੀਰ ਵਾਹਨਾਂ ਸਮੇਤ ਡਿੱਗ ਰਹੇ ਹਨ। ਪਿਛਲੇ 25 ਦਿਨਾਂ ਤੋਂ ਚੱਲ ਰਿਹਾ ਗੈਸ ਪਾਈਪਲਾਈਨ ਦਾ ਕੰਮ ਹੁਣ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਕੰਪਨੀ ਵੱਲੋਂ ਕੰਮ ਕਰਨ ਲਈ ਅੱਧੀ ਸੜਕ ਨੂੰ ਬੈਰੀਕੇਡ ਨਾਲ ਰੋਕਿਆ ਹੋਇਆ ਹੈ, ਉਥੇ ਹੀ ਫੋਰਸ ਚੌਕ ਤੋਂ ਲਾਰੈਂਸ ਰੋਡ ਚੌਕ ਤੱਕ ਦੇ ਰਸਤੇ ਨੂੰ ਵੀ ਇਕ ਪਾਸਿਓਂ ਬੰਦ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਰਸਤਿਆਂ 'ਤੇ ਕੰਮ ਚੱਲਣ ਕਾਰਨ ਰਾਹਗੀਰਾਂਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫੋਰਸ ਚੌਕ 'ਤੇ ਜਦੋਂ ਸਕੂਲੀ ਬੱਚਿਆਂ ਨੂੰ ਛੁੱਟੀ ਹੁੰਦੀ ਹੈ ਤਾਂ ਘੰਟਿਆਂਬੱਧੀ ਟ੍ਰੈਫਿਕ ਜਾਮ ਰਹਿੰਦਾ ਹੈ। ਕੰਪਨੀ ਵੱਲੋਂ ਕਾਫ਼ੀ ਹੌਲੀ ਰਫ਼ਤਾਰ ਨਾਲ ਕੰਮ ਕੀਤਾ ਜਾ ਰਿਹਾ ਹੈ।
ਬੀਤੀ ਰਾਤ ਪਏ ਤੇਜ਼ ਮੀਂਹ ਤੋਂ ਬਾਅਦ ਵੀਰਵਾਰ ਨੂੰ ਇਥੇ ਸੜਕਾਂ ਦੇ ਕਿਨਾਰਿਆਂ 'ਤੇ ਪਾਣੀ ਖੜ੍ਹਾ ਰਿਹਾ, ਉਥੇ ਹੀ ਇਕ ਗੱਡੀ ਗੈਸ ਪਾਈਪਲਾਈਨ ਲਈ ਪੁੱਟੇ ਗਏ ਖੱਡੇ ਦਾ ਸ਼ਿਕਾਰ ਹੋ ਗਈ। ਖੱਡੇ ਵਿਚ ਗੱਡੀ ਡਿੱਗਣ ਨਾਲ ਕਿਸੇ ਨੂੰ ਕੋਈ ਨੁਕਸਾਨ ਤਾਂ ਨਹੀਂ ਹੋਇਆ ਪਰ ਆਲੇ-ਦੁਆਲੇ ਰੇਹੜੀ ਵਾਲਿਆਂ ਨੇ ਦੱਸਿਆ ਕਿ ਹਰ ਰੋਜ਼ ਉਹ ਇਨ੍ਹਾਂ ਖੱਡਿਆਂ ਦਾ ਸ਼ਿਕਾਰ ਹੋ ਰਹੇ ਹਨ। ਕੰਪਨੀ ਵੱਲੋਂ ਜਿਥੇ ਵੀ ਕੰਮ ਕੀਤਾ ਜਾਂਦਾ ਹੈ, ਉਥੇ ਖੱਡਿਆਂ ਨੂੰ ਭਰਿਆ ਨਹੀਂ ਜਾ ਰਿਹਾ।
ਆਰਥਿਕ ਪੱਖੋਂ ਲੋੜਵੰਦ ਬੈਡਮਿੰਟਨ ਖਿਡਾਰਨ ਮਨਜੀਤ ਕੌਰ ਨੂੰ 85 ਹਜ਼ਾਰ ਰੁਪਏ ਦੀ ਰਾਸ਼ੀ ਭੇਟ
NEXT STORY